ਕ੍ਰਿਕੇਟ ਖਬਰਾਂ | ਕ੍ਰਿਕੇਟ ਖਿਡਾਰੀਆਂ ਦੀ ਪ੍ਰੋਫਾਈਲ | ਲੇਖ | ਕ੍ਰਿਕਟ ਟਿਕਰ | ਟੀ-20 ਵਿਸ਼ਵ ਕੱਪ 09 | ਆਈਸੀਸੀ ਚੈਂਪਿਅੰਜ਼ ਟ੍ਰਾਫ਼ੀ | ਚੈਂਪੀਅੰਜ਼ ਲੀਗ ਟੀ - 20
ਮੁੱਖਪੰਨਾ » ਖੇਡ » ਕ੍ਰਿਕੇਟ » ਕ੍ਰਿਕੇਟ ਖਬਰਾਂ » ਯੂਨੁਸ ਵੱਲੋਂ ਅਫਰੀਦੀ ਦੀ ਸ਼ਲਾਘਾ
Feedback Print Bookmark and Share
 
ਪਾਕਿਸਤਾਨ ਦੇ ਕਪਤਾਨ ਯੂਨੁਸ ਖਾਨ ਨੇ ਨਿਊਜ਼ੀਲੈਂਡ ਖਿਲਾਫ ਮੰਗਲਵਾਰ ਨੂੰ ਇੱਥੇ ਖੇਡੇ ਗਏ ਪਹਿਲੇ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਟੀਮ ਦੇ ਕਰਿਸ਼ਮਾਈ ਆਲ ਰਾਉਂਡਰ ਸ਼ਾਹਿਦ ਅਫਰੀਦੀ ਸ਼ਲਾਘਾ ਕੀਤੀ ਹੈ।

ਅਫਰੀਦੀ ਨੇ ਹਮਲਾਵਰ ਅੰਦਾਜ ਵਿਚ ਖੇਡਦੇ ਹੋਏ 50 ਗੇਂਦਾਂ ਵਿਚ 70 ਦੌੜਾਂ ਬਣਾਈਆਂ ਸਨ ਅਤੇ ਉਸ ਤੋਂ ਮਗਰੋਂ ਗੇਂਦਬਾਜ਼ੀ ਵਿਚ ਵੀ ਆਪਣੇ ਜੌਹਰ ਵਿਖਾਉਂਦੇ ਹੋਏ ਦੋ ਵਿਕਟਾਂ ਹਾਸਲ ਕੀਤੀਆਂ ਸਨ।

ਉਹਨਾਂ ਦੇ ਇਸ ਪ੍ਰਦਰਸ਼ਨ ਸਦਕਾ ਪਾਕਿਸਤਾਨ ਨੇ ਨਿਊਜ਼ੀਲੈਂਡ ਉੱਪਰ 138 ਦੌੜਾਂ ਦੀ ਧਮਾਕੇਦਾਰ ਜਿੱਤ ਹਾਸਲ ਕੀਤੀ ਸੀ।

ਯੂਨੁਸ ਨੇ ਮੈਚ ਮਗਰੋਂ ਕਿਹਾ ਕਿ ਅਫਰੀਦੀ ਜ਼ਬਰਦਸਤ ਖਿਡਾਰੀ ਹਨ ਅਤੇ ਬੀਤੇ ਕੁੱਝ ਵਰ੍ਹਿਆਂ ਤੋਂ ਉਹਨਾਂ ਦੀ ਗੇਂਦਬਾਜ਼ੀ ਬਿਹਤਰੀਨ ਰਹੀ ਹੈ ਅਤੇ ਹੁਣ ਉਹ ਬੱਲੇਬਾਜੀ ਵਿਚ ਵੀ ਕਮਾਲ ਵਿਖਾ ਰਹੇ ਹ।ਇਹ ਪਾਕਿਸਤਾਨ ਲਈ ਚੰਗਾ ਸੰਕੇਤ ਹੈ।
ਸਬੰਧਤ ਜਾਣਕਾਰੀ ਲੱਭੋ