ਕ੍ਰਿਕੇਟ ਖਬਰਾਂ | ਕ੍ਰਿਕੇਟ ਖਿਡਾਰੀਆਂ ਦੀ ਪ੍ਰੋਫਾਈਲ | ਲੇਖ | ਕ੍ਰਿਕਟ ਟਿਕਰ | ਟੀ-20 ਵਿਸ਼ਵ ਕੱਪ 09 | ਆਈਸੀਸੀ ਚੈਂਪਿਅੰਜ਼ ਟ੍ਰਾਫ਼ੀ | ਚੈਂਪੀਅੰਜ਼ ਲੀਗ ਟੀ - 20
ਮੁੱਖਪੰਨਾ » ਖੇਡ » ਕ੍ਰਿਕੇਟ » ਕ੍ਰਿਕੇਟ ਖਬਰਾਂ » ਧੋਨੀ ਦੀ ਬਾਦਸ਼ਾਹਤ ਬਰਕਰਾਰ
Feedback Print Bookmark and Share
 
ਟੀਮ ਇੰਡੀਆ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੁਆਰਾ ਆਸਟ੍ਰੇਲੀਆ ਖਿਲਾਫ਼ ਨਾਗਪੁਰ ਅਤੇ ਦਿੱਲੀ 'ਚ ਖੇਡੀ ਗਈ ਧਮਾਕੇਦਾਰ ਪਾਰੀਆਂ ਦੀ ਬਦੌਲਤ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਦੀ ਤਾਜ਼ਾ ਵਨਡੇ ਰੈਂਕਿੰਗ 'ਚ ਅਪਣਾ ਉੱਚ ਸਥਾਨ ਬਰਕਰਾਰ ਰੱਖਿਆ,ਲੇਕਿਨ ਧੋਨੀ ਦੀ ਤੁਲਨਾ ਯੁਵਰਾਜ ਸਿੰਘ ਇੱਕ ਸਥਾਨ ਫਿਸਲਕੇ ਤੀਸਰੇ ਸਥਾਨ 'ਤੇ ਪਹੁੰਚ ਗਏ ਹਨ,ਜਦੋਂਕਿ ਭਾਰਤ ਖਿਲਾਫ਼ ਸੱਤ ਮੈਚਾਂ ਦੀ ਮੌਜੂਦਾ ਲੜੀ ਦੇ ਪਹਿਲੇ ਤਿੰਨੋ ਮੁਕਾਬਲਿਆਂ 'ਚ ਅਰਧ ਸੈਂਕੜਾ ਜੜ੍ਹਨ ਵਾਲੇ ਆਸਟ੍ਰੇਲਿਆਈ ਉਪਕਪਤਾਨ ਮਾਈਕ ਹਸੀ ਤਿੰਨ ਸਥਾਨ ਚੜ੍ਹਕੇ ਦੂਸਰੇ ਸਥਾਨ 'ਤੇ ਆ ਗਏ ਹਨ।

ਇਸ ਲੜੀ ਦੇ ਸ਼ੁਰੂ ਹੋਣ ਤੋਂ ਪਹਿਲਾਂ ਹਸੀ ਭਾਰਤੀ ਉੱਪਕਪਤਾਨ ਯੁਵਰਾਜ ਤੋਂ 12 ਅੰਕ ਪਿੱਛੇ ਸਨ,ਲੇਕਿਨ ਉਨ੍ਹਾ ਵੜੋਦਰਾ 'ਚ (73),ਨਾਗਪੁਰ 'ਚ (53) ਅਤੇ ਦਿੱਲੀ 'ਚ ਨਾਬਾਦ 81 ਰਨਾਂ ਦੀਆਂ ਸ਼ਾਨਦਾਰ ਪਾਰੀਆਂ ਖੇਡਕੇ 38 ਅੰਕ ਜੁਟਾਏ ਅਤੇ ਆਈਸੀਸੀ ਰੈਂਕਿੰਗ 'ਚ ਦੂਸਰੇ ਸਥਾਨ 'ਤੇ ਪਹੁੰਚ ਗ।ਉਹ 800 ਅੰਕ ਦਾ ਅੰਕੜਾ ਛੂਹਣ ਤੋਂ ਮਹਿਜ਼ ਅੱਠ ਅੰਕ ਦੂਰ ਹਨ।

ਆਸਟ੍ਰੇਲੀਆ ਦੇ ਖਿਲਾਫ਼ ਲੜੀ 'ਚ ਬਿਹਤਰੀਨ ਪ੍ਰਦਰਸ਼ਨ ਕਰਨ ਦਾ ਇਨਾਮ ਗੌਤਮ ਗੰਭੀਰ ਨੂੰ ਮਿਲਿਆ ਹੈ ਅਤੇ ਉਹ ਦੋ ਸਥਾਨ ਚੜ੍ਹਕੇ 14ਵੀਂ ਰੈਂਕਿੰਗ 'ਤੇ ਪਹੁੰਚ ਗਏ ਹਨ,ਲੇਕਿਨ ਵਿਸਫ਼ੋਟਕ ਓਪਨਰ ਵੀਰੇਂਦਰ ਸਹਿਵਾਗ ਦੋ ਸਥਾਨ ਫਿਸਲਕੇ 12ਵੇਂ ਸਥਾਨ 'ਤੇ ਆ ਗਏ ਹਨ।
ਸਬੰਧਤ ਜਾਣਕਾਰੀ ਲੱਭੋ