ਕ੍ਰਿਕੇਟ ਖਬਰਾਂ | ਕ੍ਰਿਕੇਟ ਖਿਡਾਰੀਆਂ ਦੀ ਪ੍ਰੋਫਾਈਲ | ਲੇਖ | ਕ੍ਰਿਕਟ ਟਿਕਰ | ਟੀ-20 ਵਿਸ਼ਵ ਕੱਪ 09 | ਆਈਸੀਸੀ ਚੈਂਪਿਅੰਜ਼ ਟ੍ਰਾਫ਼ੀ | ਚੈਂਪੀਅੰਜ਼ ਲੀਗ ਟੀ - 20
ਮੁੱਖਪੰਨਾ » ਖੇਡ » ਕ੍ਰਿਕੇਟ » ਕ੍ਰਿਕੇਟ ਖਬਰਾਂ » ਮੈਕੇ ਨੂੰ ਲੀ ਦੀ ਥਾਂ, ਹੋਪਸ ਵੀ ਕੰਗਾਰੂ ਟੀਮ ਤੋਂ ਬਾਹਰ
Feedback Print Bookmark and Share
 
ਆਸਟ੍ਰੇਲਿਆਈ ਚੌਣ ਕਰਤਾਵਾਂ ਨੇ ਵਿਕਟੋਰੀਆ ਦੇ ਤੇਜ਼ ਗੇਂਦਬਾਜ਼ ਕਲਿੰਟਨ ਮੈਕੇ ਨੂੰ ਲੀ ਦੀ ਥਾਂ ਭਾਰਤ ਭੇਜਣ ਦਾ ਫੈਸਲਾ ਕੀਤਾ ਹ।ਮੈਕੇ ਚੈਂਪੀਅੰਸ ਲੀਗ ਵਿਚ ਵਿਕਟੋਰੀਆ ਬੁਸ਼ਰੇਂਜ਼ਰਸ ਵੱਲੋਂ ਖੇਡਣ ਲਈ ਭਾਰਤ ਆਏ ਸਨ ਅਤੇ ਉਹਨਾਂ ਨੇ ਟੀਮ ਦੇ ਸੈਮੀਫਾਇਨਲ ਤੱਕ ਦੇ ਸਫਰ ਵਿਚ ਅਹਿਮ ਭੂਮਿਕਾ ਨਿਭਾਈ ਸੀ।

ਕ੍ਰਿਕਟ ਆਸਟ੍ਰੇਲਿਆ ਨੇ ਇੱਥੇ ਉਕਤ ਜਾਣਕਾਰੀ ਦਿੱਤ।ਉੱਧਰ ਆਸਟ੍ਰੇਲਿਆਈ ਟੀਮ ਨੂੰ ਇਸ ਵਾਰ ਭਾਰਤ ਦੌਰੇ ਉੱਪਰ ਹਾਰ ਦੇ ਨਾਲ-ਨਾਲ ਖਿਡਾਰੀਆਂ ਦੀ ਸੱਟ ਦਾ ਵੀ ਦੁੱਖ ਹੈ।

ਵਿਕਟ ਕੀਪਰ ਟਿਮਪੈਨ ਅਤੇ ਤੇਜ਼ ਗੇਂਦਬਾਜ਼ ਬ੍ਰੈਟ ਲੀ ਮਗਰੋਂ ਜ਼ਖਮੀ ਆਲ ਰਾਉਂਡਰ ਜੇਮਸ ਹਾਪਸ ਵੀ ਭਾਰਤ ਖਿਲਾਫ ਚੱਲ ਰਹੀ ਸੱਤ ਮੈਚਾਂ ਦੀ ਲੜ੍ਹੀ ਤੋਂ ਬਾਹਰ ਹੋ ਗਏ ਹਨ।

ਉੱਧਰ ਜ਼ਿਕਰਯੋਗ ਹੈ ਕਿ ਬੜੌਦਾ ਵਿਚ ਖੇਡੇ ਗਏ ਪਹਿਲੇ ਇੱਕ ਰੋਜ਼ਾ ਦੌਰਾਨ ਹੈਮਿਸਟ੍ਰਿੰਗ ਦੀ ਸਮੱਸਿਆ ਆਉਣ ਮਗਰੋਂ ਹਾਪਸ ਮੈਦਾਨ ਤੋਂ ਬਾਹਰ ਚਲੇ ਗਏ ਸ।ਉਹ ਇਸ ਮੈਚ ਵਿਚ ਸਿਰਫ ਦੋ ਓਵਰਾਂ ਤੱਕ ਹੀ ਗੇਂਦਬਾਜ਼ੀ ਕਰ ਸਕੇ ਸਨ।
ਸਬੰਧਤ ਜਾਣਕਾਰੀ ਲੱਭੋ