ਕ੍ਰਿਕੇਟ ਖਬਰਾਂ | ਕ੍ਰਿਕੇਟ ਖਿਡਾਰੀਆਂ ਦੀ ਪ੍ਰੋਫਾਈਲ | ਲੇਖ | ਕ੍ਰਿਕਟ ਟਿਕਰ | ਟੀ-20 ਵਿਸ਼ਵ ਕੱਪ 09 | ਆਈਸੀਸੀ ਚੈਂਪਿਅੰਜ਼ ਟ੍ਰਾਫ਼ੀ | ਚੈਂਪੀਅੰਜ਼ ਲੀਗ ਟੀ - 20
ਮੁੱਖਪੰਨਾ » ਖੇਡ » ਕ੍ਰਿਕੇਟ » ਕ੍ਰਿਕੇਟ ਖਬਰਾਂ » ਸਚਿਨ ਨੂੰ ਗ੍ਰੈਂਡ ਪਾ ਆਖਦੀ ਹੈ ਟੀਮ ਇੰਡੀਆ
Feedback Print Bookmark and Share
 
ਭਾਰਤੀ ਕ੍ਰਿਕਟ ਟੀਮ ਦੇ ਵਿਸਫੋਟਕ ਬੱਲੇਬਾਜ ਯੁਵਰਾਜ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਭਾਰਤੀ ਕ੍ਰਿਕਟ ਟੀਮ ਦੇ ਸਾਰੇ ਮੈਂਬਰ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੂੰ ਗ੍ਰੈਂਡ ਪਾ ਕਹਿਣ ਲੱਗੇ ਹਨ।

ਭਾਰਤ ਦੀ ਆਸਟ੍ਰੇਲਿਆ ਖਿਲਾਫ ਤੀਜੇ ਇੱਕ ਰੋਜ਼ਾ ਵਿਚ ਜਿੱਤ ਮਗਰੋਂ ਸ਼ਨੀਵਾਰ ਨੂੰ ਪੱਤਰਕਾਰ ਸੰਮੇਲਨ ਦੌਰਾਨ ਯੁਵੀ ਨੇ ਉਕਤ ਖੁਲਾਸਾ ਕੀਤ।ਉਹਨਾਂ ਕਿਹਾ ਕਿ ਜਿੰਨ੍ਹੇਂ ਲੰਮੇਂ ਸਮੇਂ ਤੋਂ ਸਚਿਨ ਖੇਡ ਰਹੇ ਹਨ, ਕਿਸੇ ਹੋਰ ਖਿਡਾਰੀ ਲਈ ਉੰਨਾ ਸਮਾਂ ਖੇਡਣਾ ਅਤੇ ਅਜਿਹਾ ਰਿਕਾਰਡ ਬਨਾ ਸਕਣਾ ਸੰਭਵ ਨਹੀਂ ਹੈ।

ਉਹਨਾਂ ਕਿਹਾ ਕਿ ਸਚਿਨ ਇੰਨ੍ਹੇ ਲੰਮੇਂ ਸਮੇਂ ਤੋਂ ਖੇਡ ਰਹੇ ਹਨ ਅਤੇ ਉਹ ਆਪਣੇ ਆਪ ਵਿਚ ਹੀ ਇੱਕ ਲੀਜੈਂਡ ਬਣ ਗਏ ਹ।ਉਹਨਾਂ ਦੀ ਖਾਸੀਅਤ ਹੈ ਕਿ ਇੰਨ੍ਹਾ ਲੰਮਾਂ ਸਮਾਂ ਕ੍ਰਿਕਟ ਵਿਚ ਗੁਜਾਰਨ ਦੇ ਬਾਵਜੂਦ ਉਹ ਹੁਣ ਵੀ ਆਪਣੇ ਖੇਡ ਵਿਚ ਸੁਧਾਰ ਦੇ ਇਛੁੱਕ ਹਨ।

ਇਹ ਕਾਫੀ ਹੈਰਾਨਕੁੰਨ ਹੈ ਕਿ ਉਹ ਨੈਟ ਵਿਚ ਗੇਂਦਬਾਜ਼ੀ ਕਰਨ ਲਈ ਵੀ ਉਤਸੁਕ ਰਹਿੰਦੇ ਹ।ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਭਾਂਵੇ ਜਿਸ ਵੀ ਪੱਧਰ ਉੱਪਰ ਪੁੱਜ ਜਾਓ, ਸੁਧਾਰ ਦੀ ਪ੍ਰਕ੍ਰਿਆ ਕਦੀ ਥੰਮ ਨਹੀਂ ਸਕਦੀ।
ਸਬੰਧਤ ਜਾਣਕਾਰੀ ਲੱਭੋ