ਕ੍ਰਿਕੇਟ ਖਬਰਾਂ | ਕ੍ਰਿਕੇਟ ਖਿਡਾਰੀਆਂ ਦੀ ਪ੍ਰੋਫਾਈਲ | ਲੇਖ | ਕ੍ਰਿਕਟ ਟਿਕਰ | ਟੀ-20 ਵਿਸ਼ਵ ਕੱਪ 09 | ਆਈਸੀਸੀ ਚੈਂਪਿਅੰਜ਼ ਟ੍ਰਾਫ਼ੀ | ਚੈਂਪੀਅੰਜ਼ ਲੀਗ ਟੀ - 20
ਮੁੱਖਪੰਨਾ » ਖੇਡ » ਕ੍ਰਿਕੇਟ » ਕ੍ਰਿਕੇਟ ਖਬਰਾਂ » 17 ਹਜ਼ਾਰੀ ਹੋਣੋਂ ਵਾਂਝੇ ਰਹੇ ਸਚਿਨ
Feedback Print Bookmark and Share
 
ਭਾਰਤੀ ਕ੍ਰਿਕਟ ਦੇ ਕੋਹੇਨੂਰ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਲਈ ਇੱਕ ਰੋਜ਼ਾ ਮੈਚਾਂ ਵਿਚ 17 ਹਜ਼ਾਰੀ ਬਨਣ ਦੀ ਮੰਜਲ ਇੱਕ ਵਾਰ ਮੁੜ ਤੋਂ ਦੂਰ ਰਹਿ ਗਈ।

ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਸਟ੍ਰੇਲਿਆ ਖਿਲਾਫ ਤੀਜੇ ਇੱਕ ਰੋਜ਼ਾ ਤੋਂ ਪਹਿਲਾਂ ਦੀ ਸ਼ਾਮ ਆਸ ਜ਼ਾਹਰ ਕੀਤੀ ਸੀ ਕਿ ਮਾਸਟਰ ਬਲਾਸਟਰ ਫਿਰੋਜ਼ਸ਼ਾਹ ਕੋਟਲਾ ਵਿਚ ਇਹ ਮੰਜਲ ਹਾਸਲ ਕਰ ਲੈਣਗੇ ਪਰ ਉਹ ਅੱਜ 32 ਦੌੜਾਂ ਬਨਾਉਣ ਮਗਰੋਂ ਰਨ ਆਉਟ ਹੋ ਕੇ ਕੋਟਲਾ ਵਿਚ ਮੌਜੂਦ ਹਜ਼ਾਰਾਂ ਦਰਸ਼ਕਾਂ ਨੂੰ ਨਿਰਾਸ਼ ਕਰ ਗਏ।

ਸਚਿਨ ਨੇ ਹਾਲਾਂਕਿ ਮੌਜੂਦਾ ਲੜ੍ਹੀ ਵਿਚ ਆਪਣਾ ਸੱਭ ਤੋਂ ਵੱਧ ਸਕੋਰ ਬਣਾਇਆ ਪਰ ਉਹ ਇਸ ਮੰਜਲ ਤੋਂ 47 ਦੌੜਾਂ ਦੂਰ ਰਹਿ ਗ।ਸਚਿਨ ਦੀਆਂ ਹੁਣ 16953 ਦੌੜਾਂ ਹੋ ਚੁੱਕੀਆਂ ਹ।ਇਸ ਤੋਂ ਪਹਿਲਾਂ ਸਚਿਨ ਬੜੌਦਾ ਵਿਚ 18 ਅਤੇ ਨਾਗਪੁਰ ਵਿਚ 4 ਦੌੜਾਂ ਬਣਾ ਕੇ ਆਉਟ ਹੋਏ ਸਨ।

ਮਾਸਟਰ ਬਲਾਸਟਰ ਇੱਥੇ 17 ਹਜ਼ਾਰੀ ਤਾਂ ਨਹੀਂ ਬਣ ਸਕੇ ਪਰ ਉਹ ਫਿਰੋਜ਼ ਸ਼ਾਹ ਕੋਟਲਾ ਵਿਚ ਇੱਕ ਰੋਜ਼ਾ ਮੈਚਾਂ ਵਿਚ ਸੱਭ ਤੋਂ ਵੱਧ ਦੌੜਾਂ ਬਨਾਉਣ ਵਾਲੇ ਬੱਲੇਬਾਜ਼ ਬਣ ਗਏ।

ਉਹਨਾਂ ਦੀਆਂ ਇੱਥੇ ਹੁਣ 7 ਮੈਚਾਂ ਵਿਚ 273 ਦੌੜਾਂ ਹੋ ਚੁੱਕੀਆਂ ਹਨ ਅਤੇ ਉਹਨਾਂ ਨੇ ਸਾਬਕਾ ਭਾਰਤੀ ਕਪਤਾਨ ਮੁਹੰਮਦ ਅਜ਼ਹਰੁੱਦੀਨ ਨੂੰ ਕੋਟਲਾ ਵਿਚ ਸੱਭ ਤੋਂ ਵੱਧ ਦੌੜਾਂ ਬਨਾਉਣ ਵਾਲਿਆਂ ਦੀ ਸੂਚੀ ਵਿਚ ਦੂਜੇ ਸਥਾਨ ਉੱਪਰ ਛੱਡ ਦਿੱਤਾ ਹੈ ਜਿੰਨ੍ਹਾਂ ਦੀਆਂ 7 ਮੈਚਾਂ ਵਿਚ 267 ਦੌੜਾਂ ਹਨ।
ਸਬੰਧਤ ਜਾਣਕਾਰੀ ਲੱਭੋ