ਕ੍ਰਿਕੇਟ ਖਬਰਾਂ | ਕ੍ਰਿਕੇਟ ਖਿਡਾਰੀਆਂ ਦੀ ਪ੍ਰੋਫਾਈਲ | ਲੇਖ | ਕ੍ਰਿਕਟ ਟਿਕਰ | ਟੀ-20 ਵਿਸ਼ਵ ਕੱਪ 09 | ਆਈਸੀਸੀ ਚੈਂਪਿਅੰਜ਼ ਟ੍ਰਾਫ਼ੀ | ਚੈਂਪੀਅੰਜ਼ ਲੀਗ ਟੀ - 20
ਮੁੱਖਪੰਨਾ » ਖੇਡ » ਕ੍ਰਿਕੇਟ » ਕ੍ਰਿਕੇਟ ਖਬਰਾਂ » ਪੀਸੀਬੀ ਨੇ ਬੰਦ ਕੀਤਾ ਖਿਡਾਰੀਆਂ ਦਾ ਮੂੰਹ
Feedback Print Bookmark and Share
 
ਪਾਕਿਸਤਾਨ ਕ੍ਰਿਕਟ ਬੋਰਡ ਨੇ ਆਪਣੇ ਖਿਡਾਰੀਆਂ ਦੀ ਜ਼ੁਬਾਨ ਉੱਪਰ ਲਗਾਮ ਲਗਾਉਂਦੇ ਹੋਏ ਉਹਨਾਂ ਨੂੰ ਨਿਊਜ਼ੀਲੈਂਡ ਖਿਲਾਫ ਤਿੰਨ ਨਵੰਬਰ ਤੋਂ ਖਾੜੀ ਦੇਸ਼ ਸੰਯੁਕਤ ਅਰਬ ਅਮੀਰਾਤ ਵਿਚ ਸ਼ੁਰੂ ਹੋ ਰਹੀ ਲੜ੍ਹੀ ਦੌਰਾਨ ਮੀਡੀਆ ਤੋਂ ਦੂਰ ਰਹਿਣ ਦੀ ਸਖਤ ਹਿਦਾਇਤ ਦਿੱਤੀ ਹੈ।

ਟੀਮ ਦੇ ਮੈਨੇਜਰ ਅਬਦੁੱਲ ਰਕੀਬ ਨੇ ਟੀਮ ਨਾਲ ਯੂਏਈ ਰਵਾਨਾ ਹੋਣ ਤੋਂ ਪਹਿਲਾਂ ਵੀਰਵਾਰ ਨੂੰ ਇੱਥੇ ਇਹ ਸ਼ਬਦ ਕਹ।ਉਹਨਾਂ ਕਿਹਾ ਕਿ ਟੀਮ ਦੇ ਕਪਤਾਨ, ਕੋਚ ਅਤੇ ਮੈਨੇਜਰ ਤੋਂ ਅਲਾਵਾ ਹੋਰ ਕਿਸੇ ਨੂੰ ਵੀ ਮੀਡੀਆ ਨਾਲ ਗੱਲਬਾਤ ਕਰਨ ਦੀ ਇਜ਼ਾਜ਼ਤ ਨਹੀਂ ਦਿੱਤੀ ਗਈ ਹੈ।

ਬੋਰਡ ਦੇ ਪ੍ਰਧਾਨ ਐਜ਼ਾਜ਼ ਬੱਟ ਨੇ ਵੀ ਇਸ ਸੰਬੰਧੀ ਟੀਮ ਪ੍ਰਬੰਧਨ ਨੂੰ ਸਖਤ ਰਵੱਈਆ ਵਰਤਣ ਦੀ ਹਿਦਾਇਤ ਦਿੱਤੀ ਹ।ਜ਼ਿਕਰਯੋਗ ਹੈ ਕਿ ਪਾਕਿਸਤਾਨ ਅਤੇ ਨਿਊਜ਼ੀਲੈਂਡ ਆਬੂਧਾਬੀ ਅਤੇ ਦੁਬਈ ਵਿਖੇ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਲੜ੍ਹੀ ਅਤੇ ਦੋ ਟੀ 20 ਕੌਮਾਂਤਰੀ ਮੈਚ ਖੇਡਣਗੇ।
ਸਬੰਧਤ ਜਾਣਕਾਰੀ ਲੱਭੋ