ਕ੍ਰਿਕੇਟ ਖਬਰਾਂ | ਕ੍ਰਿਕੇਟ ਖਿਡਾਰੀਆਂ ਦੀ ਪ੍ਰੋਫਾਈਲ | ਲੇਖ | ਕ੍ਰਿਕਟ ਟਿਕਰ | ਟੀ-20 ਵਿਸ਼ਵ ਕੱਪ 09 | ਆਈਸੀਸੀ ਚੈਂਪਿਅੰਜ਼ ਟ੍ਰਾਫ਼ੀ | ਚੈਂਪੀਅੰਜ਼ ਲੀਗ ਟੀ - 20
ਮੁੱਖਪੰਨਾ » ਖੇਡ » ਕ੍ਰਿਕੇਟ » ਕ੍ਰਿਕੇਟ ਖਬਰਾਂ » ਆਸਟ੍ਰੇਲਿਆ ਨੂੰ ਝਟਕਾ,ਲੀ ਪੂਰੀ ਲੜ੍ਹੀ ਲਈ ਬਾਹਰ
Feedback Print Bookmark and Share
 
ਨਾਗਪੁਰ ਇੱਕ ਰੋਜ਼ਾ ਕੌਮਾਂਤਰੀ ਮੈਚ ਵਿਚ ਹਾਰਨ ਮਗਰੋਂ ਆਸਟ੍ਰੇਲਿਆ ਨੂੰ ਭਾਰਤ ਖਿਲਾਫ ਸ਼ਨੀਵਾਰ ਨੂੰ ਇੱਥੇ ਹੋਣ ਵਾਲੇ ਤੀਜੇ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਤੋਂ ਪਹਿਲਾਂ ਆਪਣੇ ਮੁੱਖ ਤੇਜ਼ ਗੇਂਦਬਾਜ਼ ਬ੍ਰੈਟ ਲੀ ਦੇ ਕੂਹਣੀ ਦੀ ਸੱਟ ਕਾਰਣ ਪੂਰੀ ਲੜ੍ਹੀ ਤੋਂ ਬਾਹਰ ਹੋਣ ਦੀ ਖਬਰ ਨਾਲ ਡੂੰਘਾ ਝਟਕਾ ਵਜਾ ਹੈ।

ਕਪਤਾਨ ਪੋਂਟਿੰਗ ਨੇ ਹਾਲਾਂਕਿ ਦੁਪਿਹਰੇ ਪੱਤਰਕਾਰ ਸੰਮੇਲਨ ਵਿਚ ਇਹ ਕਿਹਾ ਸੀ ਕਿ ਲੀ 85 ਫੀਸਦੀ ਠੀਕ ਵਿਖਾਈ ਦੇ ਰਹੇ ਹਨ ਪਰ ਟੀਮ ਪ੍ਰਬੰਧਨ ਉਹਨਾਂ ਨੂੰ ਲੈ ਕੇ ਕੋਈ ਜੋਖਮ ਨਹੀਂ ਲੈਣਾ ਚਾਹੁੰਦਾ ਹੈ।

ਉਹਨਾਂ ਕਿਹਾ ਸੀ ਕਿ ਲੀ ਇੱਕ-ਦੋ ਦਿਨ ਦੇ ਅਰਾਮ ਮਗਰੋਂ ਮੋਹਾਲੀ ਵਿਖੇ ਹੋਣ ਵਾਲੇ ਚੌਥੇ ਇੱਕ ਰੋਜ਼ਾ ਲਈ ਠੀਕ ਹੋ ਜਾਣਗੇ ਪਰ ਉਹਨਾਂ ਦੀ ਪ੍ਰੈਸ ਕਾਨਫਰੰਸ ਦੇ ਕੁੱਝ ਘੰਟਿਆਂ ਮਗਰੋਂ ਹੀ ਕ੍ਰਿਕਟ ਆਸਟ੍ਰੇਲਿਆ(ਸੀਏ) ਨੇ ਲੀ ਦੇ ਪੂਰੀ ਲੜ੍ਹੀ ਤੋਂ ਬਾਹਰ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ।

ਸੀਏ ਦਾ ਕਹਿਣਾ ਹੈ ਕਿ ਲੀ ਆਪਣੀ ਸੱਟ ਲਈ ਮਾਹਰਾਂ ਤੋਂ ਸਲਾਹ ਮਸ਼ਵਰਾ ਲੈਣ ਆਸਟ੍ਰੇਲਿਆ ਵਾਪਸ ਪਰਤਣਗ।ਜ਼ਿਕਰਯੋਗ ਹੈ ਕਿ ਲੀ ਬੜੌਦਾ ਵਿਚ ਹੋਏ ਪਹਿਲੇ ਇੱਕ ਰੋਜ਼ਾ ਮਕਿਹ ਵਿਚ ਆਪਣੇ ਦੱਸ ਓਵਰਾਂ ਦਾ ਸਪੈਲ ਵੀ ਪੂਰਾ ਨਹੀਂ ਕਰ ਸਕੇ ਸਨ ਅਤੇ ਨਾਗਪੁਰ ਵਿਚ ਦੂਜੇ ਇੱਕ ਰੋਜ਼ਾ ਤੋਂ ਵੀ ਬਾਹਰ ਹੋ ਗਏ ਸਨ।
ਸਬੰਧਤ ਜਾਣਕਾਰੀ ਲੱਭੋ