ਕ੍ਰਿਕੇਟ ਖਬਰਾਂ | ਕ੍ਰਿਕੇਟ ਖਿਡਾਰੀਆਂ ਦੀ ਪ੍ਰੋਫਾਈਲ | ਲੇਖ | ਕ੍ਰਿਕਟ ਟਿਕਰ | ਟੀ-20 ਵਿਸ਼ਵ ਕੱਪ 09 | ਆਈਸੀਸੀ ਚੈਂਪਿਅੰਜ਼ ਟ੍ਰਾਫ਼ੀ | ਚੈਂਪੀਅੰਜ਼ ਲੀਗ ਟੀ - 20
ਮੁੱਖਪੰਨਾ » ਖੇਡ » ਕ੍ਰਿਕੇਟ » ਕ੍ਰਿਕੇਟ ਖਬਰਾਂ » ਕ੍ਰਿਕਟ ਦਾ ਨਾਯਾਬ ਹੀਰਾ ਹਨ ਸਚਿਨ
Feedback Print Bookmark and Share
 
ਸਚਿਨ ਤੇਂਦੁਲਕਰ ਕ੍ਰਿਕਟ ਦੇ ਨਾਯਾਬ ਹੀਰੇ ਹਨ ਅਤੇ ਕ੍ਰਿਕਟ ਵਿਚ 20 ਵਰ੍ਹਿਆਂ ਤੱਕ ਟਿਕੇ ਰਹਿਣਾ ਖੇਡ ਪ੍ਰਤੀ ਉਹਨਾਂ ਦੇ ਸਮਰਪਣ ਦਾ ਸਿੱਟਾ ਹੈ ਇਹ ਗੱਲ ਹਿੰਦੁਸਤਾਨ ਲੀਡਰਸ਼ਿਪ ਸੰਮੇਲਨ ਵਿਚ ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ, ਰਵੀ ਸ਼ਾਸਤਰੀ ਅਤੇ ਨਿਊਜ਼ੀਲੈਂਡ ਦੇ ਸਾਬਕਾ ਗੇਂਦਬਾਜ਼ ਰਿਚਰਡ ਹੈਡਲੀ ਨੇ ਇੱਕ ਸੁਰ ਵਿਚ ਕਹੀ।

ਗਾਵਸਕਰ ਨੇ ਕਿਹਾ ਕਿ ਸਚਿਨ ਬੀਤੇ ਵੀਹ ਵਰ੍ਹਿਆਂ ਤੋਂ ਲਗਾਤਾਰ ਕ੍ਰਿਕਟ ਖੇਡ ਰਹੇ ਹਨ ਅਤੇ ਦੌੜਾਂ ਬਣਾ ਰਹੇ ਹ।ਉਹ ਸਹੀ ਅਰਥਾਂ ਵਿਚ ਕ੍ਰਿਕਟ ਦੇ ਇਸ਼ਤਿਹਾਰ ਹਨ।

ਸਚਿਨ ਦੇ ਸਿਰਫ ਟੈਸਟ ਮੈਚਾਂ ਉੱਪਰ ਧਿਆਨ ਕੇਦ੍ਰਿਤ ਕਰਨ ਸੰਬੰਧੀ ਸਵਾਲਾਂ ਦੇ ਜਵਾਬ ਵਜੋਂ ਗਾਵਸਕਰ ਨੇ ਕਿਹਾ ਕਿ ਸਚਿਨ ਜਿਹੇ ਖਿਡਾਰੀਆਂ ਦੀ ਡ੍ਰੈਸਿੰਗ ਰੂਮ ਵਿਚ ਮੌਜੂਦਗੀ ਹੀ ਜੂਨੀਅਰ ਖਿਡਾਰੀਆਂ ਲਈ ਪ੍ਰੇਰਨਾਂ ਦਾ ਕੰਮ ਕਰਦੀ ਹੈ।

ਇਸ ਲਈ ਸਿਰਫ ਟੈਸਟ ਮੈਚਾਂ ਵਿਚ ਸਚਿਨ ਨੂੰ ਖੇਡਣ ਸੰਬੰਧੀ ਸਲਾਹ ਦੇਣਾ ਪੂਰੀ ਤਰ੍ਹਾਂ ਬੇਤੁੱਕਾ ਹ।ਸਚਿਨ ਦੀ ਸਰਬ ਸ਼੍ਰੇਸ਼ਠ ਪਾਰੀ ਬਾਰੇ ਪੁੱਛੇ ਜਾਣ ਉੱਪਰ ਸੁਨੀਲ ਨੇ ਕਿਹਾ ਕਿ ਉਹਨਾਂ ਦੀ 113 ਦੌੜਾਂ ਦੀ ਪਰਥ ਵਿਚ ਖੇਡੀ ਗਈ ਪਾਰੀ ਅਤੇ ਬੀਤੇ ਵਰ੍ਹੇ ਚੇੱਨਈ ਵਿਚ ਇੰਗਲੈਂਡ ਖਿਲਾਫ ਬਣਾਇਆ ਗਿਆ ਸੈਂਕੜਾ, ਉਹਨਾਂ ਦੇ ਬਿਹਤਰੀਨ ਸੈਂਕੜ੍ਹਿਆਂ ਵਿਚੋਂ ਹਨ।

ਉਹਨਾਂ ਕਿਹਾ ਕਿ ਪਰਥ ਦੀ ਪਾਰੀ ਇਸ ਲਈ ਖਾਸ ਹੈ ਕਿ ਪਰਥ ਦੀ ਤੇਜ਼ ਵਿਕਟ ਉੱਪਰ ਆਸਟ੍ਰੇਲਿਆਈ ਗੇਂਦਬਾਜਾਂ ਸਾਹਮਣੇ ਸੈਂਕੜਾ ਬਨਾਉਣਾ ਵੱਡੀ ਪ੍ਰਾਪਤੀ ਹੈ।
ਸਬੰਧਤ ਜਾਣਕਾਰੀ ਲੱਭੋ