ਸ਼ਿਵਸੈਨਾ ਕਾਰਜਕਰਤਾਵਾਂ ਨੇ ਦੇਵਧਰ ਟ੍ਰਾਫ਼ੀ ਦ ਆਯੋਜਨ ਰੱਦ ਕੀਤੇ ਜਾਣ ਦੇ ਫ਼ੈਸਲੇ ਖਿਲਾਫ਼ ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਦੇ ਦਫ਼ਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਦੇ ਹੋਏ 'ਗੰਭੀਰ ਨਤੀਜੇ' ਦੀ ਚੇਤਾਵਨੀ ਦਿੱਤੀ ਹੈ।
ਸ਼ਿਵਸੈਨਾ ਨੇਤਾ ਸੁਭਾਸ਼ ਦੇਸਾਈ ਨੇ ਕਿਹਾ ਹੈ ਕਿ ਬੀਸੀਸੀਆਈ ਨੇ ਦੇਵਧਰ ਟ੍ਰਾਫ਼ੀ ਟੂਰਨਾਮੈਂਟ ਦੀ ਕੀਮਤ 'ਤੇ ਮਹਾਰਾਸ਼ਟਰ 'ਚ ਇੰਡੀਅਨ ਪ੍ਰੀਮਿਅਰ ਲੀਗ ਦੇ ਮੈਚ ਆਯੋਜਤ ਕਰਵਾਉਣ ਦੀ ਯੋਜਨਾ ਬਣਾਈ ਹੈ।ਬੋਰਡ ਨੇ ਦੇਵਧਰ ਟ੍ਰਾਫ਼ੀ ਦਾ ਆਯੋਜਨ ਰੱਦ ਕਰਕੇ ਮਰਾਠੀ ਸਨਮਾਨ ਨੂੰ ਠੇਸ ਪਹੁੰਚਾਈ ਹੈ।
ਦੇਸਾਈ ਨੇ ਕਿਹਾ ਹੈ ਕਿ ਉਨ੍ਹਾ ਨੇ ਬੀਸੀਸੀਆਈ ਦੇ ਮੁੱਖ ਪ੍ਰਸ਼ਾਸਨਕ ਅਧਿਕਾਰੀ ਰਤਨਾਕਰ ਸ਼ੇਟੀ ਨੂੰ ਇਸ ਸਿਲਸਿਲੇ 'ਚ ਇਸ਼ਤਿਹਾਰ ਸੌਂਪਿਆ ਹੈ,ਜਿਨ੍ਹਾ ਨੇ ਸ਼ਿਵਸੈਨਿਕਾਂ ਨੂੰ ਦੇਵਧਰ ਟ੍ਰਾਫ਼ੀ ਟੂਰਨਾਮੈਂਟ ਆਯੋਜਤ ਕਰਵਾਉਣ ਦਾ ਭਰੋਸਾ ਦਿਵਾਇਆ ਹੈ। |