ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਨੇ ਨੌਜਵਾਨ ਭਾਰਤੀ ਕ੍ਰਿਕਟ ਖਿਡਾਰੀਆਂ ਨੂੰ ਭਾਰਤ ਲਈ ਖੇਡਣ ਨੂੰ ਟੀਚਾ ਬਨਾਉਣ ਦੀ ਸਲਾਹ ਦਿੱਤੀ ਹੈ ਅਤੇ ਕਿਹਾ ਹੈ ਕਿ ਆਈਪੀਐਲ ਦਾ ਧਨ ਹੀ ਉਹਨਾਂ ਦਾ ਅੰਤਮ ਟੀਚਾ ਨਹੀਂ ਹੋਣਾ ਚਾਹੀਦਾ।
ਉਹਨਾਂ ਕਿਹਾ ਕਿ ਆਈਪੀਐਲ ਅਤੇ ਉਸ ਵਿਚ ਮਿਲਦੇ ਧਨ ਕਾਰਣ ਅੱਜ ਕੱਲ੍ਹ ਮਾਂਪੇ ਆਪਣੇ ਬੱਚਿਆਂ ਨੂੰ ਕ੍ਰਿਕਟ ਨੂੰ ਕੈਰੀਅਰ ਵਜੋਂ ਅਪਨਾਉਣ ਦੀ ਸਲਾਹ ਦੇ ਰਹੇ ਹਨ।ਪਰ ਚਿੰਤਾ ਦੀ ਗੱਲ ਇਹ ਹੈ ਕਿ ਬਹੁਤੇ ਨੌਜਵਾਨ ਆਈਪੀਐਲ ਨੂੰ ਹੀ ਸੱਭ ਕੁੱਝ ਸਮਝ ਰਹੇ ਹਨ।
ਇਸ ਤੋਂ ਅਲਾਵਾ ਉਹਨਾਂ ਕਿਹਾ ਕਿ ਆਈਪੀਐਲ ਲਈ ਜ਼ਖਮੀ ਹੋਣ ਤੋਂ ਬਚਣ ਲਈ ਨੌਜਵਾਨਾਂ ਦਾ ਘਰੇਲੂ ਮੈਚ ਛੱਡਣਾ ਵੀ ਚਿੰਤਾ ਦਾ ਇੱਕ ਵਿਸ਼ਾ ਹੈ। |