ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਲਸਿਤ ਮਲਿੰਗਾ,ਸਪਿੰਨਰ ਮੁਥੱਈਆ ਮੁਰਲੀਧਰਨ ਅਤੇ ਅਜੰਤਾ ਮੈਂਡਿਸ ਆਸਟ੍ਰਲਿਆ ਦੀਆਂ ਵਿਭਿੰਨ ਰਾਜ ਟੀਮਾਂ ਵੱਲੋਂ ਅਗਲੇ ਘਰੇਲੂ ਟਵੰਟੀ-20 ਟੂਰਨਾਮੈਂਟ 'ਚ ਖੇਡਣਗੇ।
ਮਲਿੰਗਾ ਨੇ ਬਿਗ ਬੈਸ਼ ਟਵੰਟੀ-20 ਟੂਰਨਾਮੈਂਟ 'ਚ ਤਸਮਾਨੀਆ ਦੀ ਟੀਮ ਨਾਲ ਕਰਾਰ ਕਰਨ ਨੂੰ ਲੈ ਕੇ ਆਪਣੀ ਸਹਿਮਤੀ ਦੇ ਦਿੱਤੀ ਹੈ,ਹਾਲਾਂਕਿ ਸ਼੍ਰੀਲੰਕਾਈ ਕ੍ਰਿਕਟ ਬੋਰਡ ਤੋਂ ਇਸ ਦੇ ਲਈ ਮੰਜ਼ੂਰੀ ਲੈਣੀ ਬਾਕੀ ਹੈ।
ਮੁਰਲੀਧਰਨ ਵਿਕਟੋਰੀਆ ਅਤੇ ਮੈਂਡਿਸ ਦੱਖਣੀ ਆਸਟ੍ਰੇਲਿਆ ਦੇ ਨਾਲ ਕਰਾਰ ਕਰਨ ਦੀ ਪ੍ਰਕ੍ਰਿਆ 'ਚ ਹੈ।ਇਹ ਦੋਨੋਂ ਇੱਕ ਅੱਧਾ ਹਫ਼ਤੇ 'ਚ ਕਰਾਰ ਕਰ ਸਕਦੇ ਹਨ।ਇਸ ਦੇ ਇਲਵਾ ਇਹ ਇੰਗਲੈਂਡ ਦੇ ਸਟਾਰ ਆਲਰਾਊਂਡਰ ਐਂਡ੍ਰਿਊ ਫਲਿੰਟਆਫ਼ ਦੀ ਕਵੀਂਜ਼ਲੈਂਡ ਵੱਲੋਂ ਖੇਡਣ ਦੀ ਸੰਭਾਵਨਾ ਹੈ।
ਸ਼੍ਰੀਲੰਕਾਈ ਖਿਡਾਰੀਆਂ ਦੇ ਆਸਟ੍ਰੇਲਿਆ 'ਚ ਖੇਡਣ ਕਾਰਣ ਟੀਮ ਦਾ ਬੰਗਲਾਦੇਸ਼ ਦੇ ਨਾਲ ਜਨਵਰੀ 'ਚ ਹੋਣ ਵਾਲਾ ਇੱਕ ਦਿਨਾ ਸੀਰੀਜ਼ ਦੇ ਕਾਰਜਕ੍ਰਮ 'ਚ ਪਰਿਵਰਤਨ ਕੀਤਾ ਜਾ ਸਕਦਾ ਹੈ।ਮਲਿੰਗਾ ਨੇ ਆਈਪੀਐਲ 'ਚ ਵਿਦੇਸ਼ੀ ਗੇਂਦਬਾਜ਼ਾਂ ਦੀ ਸ਼੍ਰੇਣੀ 'ਚ ਸਭ ਤੋਂ ਜ਼ਿਆਦਾ 18 ਵਿਕੇਟ ਲਏ ਸਨ।
ਮਲਿੰਗਾ ਦੇ ਨਾਲ ਕਰਾਰ ਨੂੰ ਲੈ ਕੇ ਤਸਮਾਨੀਆ ਦੇ ਕੋਚ ਟਿਮ ਕੋਇਲੇ ਨੇ ਕਿਹਾ ਹੈ ਕਿ ਟਵੰਟੀ-20 ਪ੍ਰਮੁੱਖ ਰੂਪ ਨਾਲ ਬੱਲੇਬਾਜ਼ਾਂ ਦਾ ਖੇਡ ਹੈ,ਇੱਥੇ ਗੇਂਦਬਾਜ਼ੀ ਨੂੰ ਕਾਫ਼ੀ ਮੁਸ਼ਕਿਲਾਂ ਹਨ,ਲੇਕਿਨ ਮਲਿੰਗਾ ਅਜਿਹੇ ਗੇਂਦਬਾਜ਼ ਹਨ,ਜੋ ਆਪਣੀ ਗੇਂਦਬਾਜ਼ੀ ਨਾਲ ਵਿਰੋਧੀ ਧਿਰ ਟੀਮ 'ਤੇ ਦਬਾਅ ਬਣਾ ਸਕਦੇ ਹਨ।ਉਨ੍ਹਾ ਦੀ ਗੇਂਦ ਕਾਫ਼ੀ ਤੇਜ਼ ਹੁੰਦੀ ਹੈ ਅਤੇ ਉਨ੍ਹਾ ਦੀਆਂ ਯਾਰਕਰ ਗੇਂਦਾਂ ਤਾਂ ਬਹੁਤ ਹੀ ਖਤਰਨਾਕ ਹੁੰਦੀਆਂ ਹਨ।
ਵਰਨਣਯੋਗ ਹੈ ਕਿ ਆਸਟ੍ਰੇਲਿਆ ਦੀ ਹਰੇਕ ਰਾਜ ਟੀਮ ਨੂੰ ਦੋ ਵਿਦੇਸ਼ੀ ਖਿਡਾਰੀਆਂ ਨੂੰ ਆਪਣੀ ਟੀਮ 'ਚ ਸ਼ਾਮਲ ਕਰਨ ਦੀ ਆਗਿਆ ਪ੍ਰਦਾਨ ਕੀਤੀ ਗਈ ਹੈ।ਇਸ ਦੇ ਲਈ ਕ੍ਰਿਕਟ ਆਸਟ੍ਰੇਲਿਆ (ਸੀਏ) ਨੇ ਹਰ ਟੀਮ ਨੂੰ ਇਸ ਤੋਂ ਇਲਾਵਾ 50 ਹਜ਼ਾਰ ਡਾਲਰ ਦੀ ਰਾਸ਼ੀ ਪ੍ਰਦਾਨ ਕੀਤੀ ਹੈ।
|