ਮੁੱਖਪੰਨਾ > ਖੇਡ > ਕ੍ਰਿਕੇਟ > ਕ੍ਰਿਕੇਟ ਖਬਰਾਂ > ਸੌਖਾ ਨਹੀਂ ਸ਼੍ਰੀਲੰਕਾ ਨੂੰ ਸਰ ਕਰਨਾ : ਅਫਰੀਦੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸੌਖਾ ਨਹੀਂ ਸ਼੍ਰੀਲੰਕਾ ਨੂੰ ਸਰ ਕਰਨਾ : ਅਫਰੀਦੀ
ਵਾਰਤਾ
ਪਾਕਿਸਤਾਨੀ ਚਮਤਕਾਰੀ ਹਰਫ਼ਨਮੌਲਾ ਸ਼ਾਹਿਦ ਅਫਰੀਦੀ ਨੇ ਕਿਹਾ ਹੈ ਕਿ ਹਾਲੀਆ ਵਿੱਚ ਇੰਗਲੈਂਡ ਵਿਖੇ ਆਯੋਜਿਤ ਟਵੈਂਟੀ 20 ਵਿਸ਼ਵ ਕੱਪ ਦੇ ਫਾਇਨਲ ਵਿੱਚ ਸ਼੍ਰੀਲੰਕਾ ਉੱਤੇ ਜਿੱਤ ਦੇ ਬਾਵਜੂਦ ਉਹਨਾਂ ਦੀ ਟੀਮ ਨੂੰ ਅਗਲੀ ਟੈਸਟ ਲੜੀ ਵਿੱਚ ਅਗਨੀ ਪ੍ਰੀਖਿਆ ਤੋਂ ਗੁੱਜਰਣਾ ਹੋਵੇਗਾ।

ਅਫਰੀਦੀ ਨੇ ਕਿਹਾ ਕਿ ਖਿਡਾਰੀਆਂ ਦੇ ਲਈ ਆਪਣਾ ਧਿਆਨ ਟਵੈਂਟੀ-20 ਤੋਂ ਹਟਾਕੇ ਟੈਸਟ ਕ੍ਰਿਕਟ ਉੱਤੇ ਲਗਾਉਣਾ ਸੌਖਾ ਨਹੀਂ ਹੋਵੇਗਾ। ਸ਼੍ਰੀਲੰਕਾ ਨੂੰ ਉਸਦੀ ਸਰਜਮੀਂ ਉੱਤੇ ਹਾਰ ਦੇਣਾ ਬਹੁਤ ਮੁਸ਼ਕਿਲ ਹੈ ਅਤੇ ਉੱਥੋਂ ਦੀਆਂ ਸਥਿਤੀਆਂ ਇੰਗਲੈਂਡ ਤੋਂ ਪੂਰੀ ਤਰ੍ਹਾਂ ਅਲੱਗ ਹਨ।

ਇਸ ਲਈ ਸ਼੍ਰੀਲੰਕਾ ਉੱਤੇ ਜਿੱਤ ਹਾਸਿਲ ਕਰਨ ਦੇ ਲਈ ਹਰ ਖਿਡਾਰੀ ਨੂੰ ਆਪਣਾ ਸ਼ਤ ਪ੍ਰਤੀਸ਼ਤ ਪ੍ਰਦਰਸ਼ਨ ਕਰਨਾ ਹੋਵੇਗਾ।

ਟਵੈਂਟੀ 20 ਵਿਸ਼ਵ ਕੱਪ ਦੇ ਫਾਈਨਲ ਵਿੱਚ ਮੈਨ ਆਫ਼ ਦੀ ਮੈਚ ਰਹੇ ਅਫਰੀਦੀ ਨੂੰ ਸ਼੍ਰੀਲੰਕਾ ਦੇ ਵਿਰੁੱਧ ਸ਼ਨੀਵਾਰ ਤੋ ਗਾਲੇ ਵਿੱਚ ਸ਼ੁਰੂ ਹੋਣ ਜਾ ਰਹੀ ਤਿੰਨ ਮੈਚਾਂ ਦੀ ਟੈਸਟ ਲੜੀ ਦੇ ਲਈ ਟੀਮ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਹੈ। ਟੈਸਟ ਲੜੀ ਦੇ ਬਾਅਦ ਹੋਣ ਵਾਲੀ ਵਨਡੇ ਸੀਰੀਜ਼ ਖੇਡਣ ਦੇ ਲਈ ਉਹ ਸ਼੍ਰੀਲੰਕਾ ਜਾਣਗੇ।
 Play Free Online Games  Click Here
 Blogs, Videos and More  Click Here
 Send Musical and Animated Cards  Click Here
 Simple,Fast & Free Email Service  Click Here
ਸਬੰਧਤ ਜਾਣਕਾਰੀ ਲੱਭੋ
ਹੋਰ ਵੀ
ਮੈਚ ਜਿੱਤਣ ਲਈ ਲਗਾਉਣਾ ਹੋਵੇਗਾ ਜ਼ੋਰ
ਟੈਸਟ ਨਾਲ ਛੇੜਛਾੜ ਨਾ ਕਰੋ : ਮਿਆਂਦਾਦ
ਕੰਗਾਰੂਆਂ 'ਚ ਆਤਮਵਿਸ਼ਵਾਸ ਦੀ ਕਮੀ
ਕੈਫ ਨੂੰ ਟੀਮ ਇੰਡੀਆ 'ਚ ਵਾਪਸੀ ਦੀ ਆਸ
ਪੱਛਮੀ ਆਸਟ੍ਰੇਲਿਆ ਨਾਲ ਗੇਲ ਦਾ ਕਰਾਰ
ਮਾਈਕਲ ਵਾਨ ਦੇ ਸੰਨਿਆਸ 'ਤੇ ਹੈਰਾਨੀ ਪੋਂਟਿੰਗ ਨੂੰ