ਟੀਮ ਇੰਡੀਆ ਨੇ ਜੇਕਰ ਲੰਬੇ ਸਮੇਂ ਬਾਅਦ ਕੈਰੀਬਿਆਈ ਧਰਤੀ 'ਤੇ ਇਕ ਦਿਨਾ ਸੀਰੀਜ਼ 'ਚ ਜਿੱਤ ਹਾਸਿਲ ਕਰਨੀ ਹੈ ਤਾਂ ਉਸ ਨੂੰ ਸ਼ੁਕਰਵਾਰ ਨੂੰ ਵੈਸਟ ਇੰਡੀਜ਼ ਖਿਲਾਫ਼ ਹੋਣ ਵਾਲੇ ਤੀਸਰੇ ਵਨਡੇ 'ਚ ਪੂਰ੍ਹਾ ਜ਼ੋਰ ਲਗਾਉਣਾ ਹੋਵੇਗਾ।
ਭਾਰਤ ਅਤੇ ਵੈਸਟ ਇੰਡੀਜ਼ ਦੀਆਂ ਟੀਮਾਂ ਸੀਰੀਜ਼ 'ਚ 1-1 ਦੀ ਬਰਾਬਰੀ 'ਤੇ ਹਨ।ਅਜਿਹੇ 'ਚ ਸੀਰੀਜ਼ 'ਤੇ ਕਬਜ਼ਾ ਕਰਲ ਦੋਨੋਂ ਟੀਮਾਂ ਹੀ ਵਧੀਆ ਪ੍ਰਦਰਸ਼ਨ ਕਰਨਾ ਚਾਹੁਣਗੀਆਂ,ਜਿਸ ਨਾਲ ਵਿਸਫ਼ੋਟਕ ਮੁਕਾਬਲਾ ਹੋਣ ਦੀ ਸੰਭਾਵਨਾ ਹੈ।ਵੈਸਟ ਇੰਡੀਜ਼ ਨੇ ਇੰਗਲੈਂਡ ਦੌਰੇ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਨੂੰ ਪਿੱਛੇ ਛੱਡਦੇ ਹੋਏ ਹਾਲਿਆ ਮੈਚਾਂ 'ਚ ਵਧੀਆ ਪ੍ਰਦਰਸ਼ਨ ਕੀਤਾ ਹੈ।
ਟੀਮ ਇੰਡਿਆ ਪਹਿਲੇ ਮੈਚ 'ਚ ਬੱਲੇਬਾਜ਼ਾਂ ਦੇ ਵਧੀਆ ਪ੍ਰਦਰਸ਼ਨ ਦੇ ਦਮ 'ਤੇ 20 ਰਨਾਂ ਨਾਲ ਜਿੱਤ ਹਾਸਿਲ ਕਰਨ 'ਚ ਤਾਂ ਕਾਮਯਾਬ ਰਹੀ,ਲੇਕਿਨ ਦੂਸਰੇ ਮੈਚ 'ਚ ਉੱਥੇ ਹੀ ਬੱਲੇਬਾਜ਼ੀ ਟੀਮ ਦੇ ਨਾਲ ਦਗ ਕਰ ਗਈ ਅਤੇ ਉਸ ਨੂੰ ਅੱਠ ਵਿਕੇਟ ਨਾਲ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ।
ਬੱਲੇਬਾਜ਼ੀ ਦੇ ਬੂਤੇ ਜਿੱਤ ਦੀ ਝੜੀ ਲਗਾਉਣ ਵਾਲੀ ਭਾਰਤੀ ਟੀਮ ਦੀ ਇਹੀ ਕੜੀ ਇਸ ਸੀਰੀਜ਼ 'ਚ ਟੀਮ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਗਈ ਹੈ।ਟੀਮ ਦੀ ਬੱਲੇਬਾਜ਼ੀ ਪੂਰ੍ਹੀ ਤਰ੍ਹਾਂ ਯੁਵਰਾਜ ਸਿੰਘ ਅਤੇ ਕਪਤਾਨ ਮਹਿੰਦਰ ਸਿੰਘ ਦੇ ਇਰਦ ਗਿਰਦ ਹੀ ਘੁੰਮਦੀ ਨਜ਼ਰ ਆ ਰਹੀ ਹੈ ਅਤੇ ਸੀਰੀਜ਼ ਜਿੱਤਣ ਲਈ ਕਪਤਾਨ ਅਤੇ ਉੱਪਕਪਤਾਨ ਦੀ ਇਸ ਜੋੜੀ ਨੋ ਇੱਕ ਵਾਰ ਤੋਂ ਵੱਧੀਆ ਪ੍ਰਦਰਸ਼ਨ ਕਰਨਾ ਹੋਵੇਗਾ।ਬਾਕੀ ਦੇ ਬੱਲੇਬਾਜ਼ਾਂ 'ਚ ਯੁਸੂਫ਼ ਪਠਾਨ ਅਤੇ ਦਿਨੇਸ਼ ਕਾਰਤਿਕ ਹੀ ਪਹਿਲੇ ਮੈਚ 'ਚ ਵਧੀਆ ਪ੍ਰਦਰਸ਼ਨ ਕਰਨ 'ਚ ਸਫ਼ਲ ਰਹੇ ਹਨ। |