ਇੰਗਲੈਂਡ ਦੇ ਤੇਜ ਗੇਂਦਬਾਜ਼ ਸਟੀਵ ਹਾਰਮੀਸਨ ਨੇ ਕਿਹਾ ਹੈ ਕਿ ਏਸ਼ੇਜ ਸੀਰੀਜ਼ ਤੋਂ ਪਹਿਲਾਂ ਆਸਟਰੇਲੀਆਈ ਖਿਡਾਰੀਆਂ ਦਾ ਆਤਮਵਿਸ਼ਵਾਸ ਡੋਲਿਆ ਹੋਇਆ ਹੈ।
ਹਾਰਮੀਸਨ ਨੇ ਕਿਹਾ ਕਿ ਉਹ ਚੌਥੀ ਵਾਰ ਆਸਟਰੇਲੀਆ ਦੇ ਵਿਰੁੱਧ ਖੇਡ ਰਹੇ ਹਨ, ਪਰੰਤੂ ਉਹਨਾਂ ਨੂੰ ਪਹਿਲੀ ਵਾਰ ਅਜਿਹਾ ਲੱਗ ਰਿਹਾ ਹੈ ਕਿ ਆਸਟਰੇਲੀਆਈ ਟੀਮ ਦਾ ਵਿਸ਼ਵਾਸ ਇਸ ਸਮੇਂ ਮਜ਼ਬੂਤ ਨਹੀਂ ਹੈ।
ਹਾਰਮੀਸਨ ਨੇ ਕਿਹਾ ਕਿ ਮੈਂ ਜਿਸ ਆਸਟਰੇਲੀਆਈ ਟੀਮ ਨੂੰ ਜਾਣਦਾ ਹਾਂ, ਉਹ ਆਤਮਵਿਸ਼ਵਾਸ ਨਾਲ ਲਬਰੇਜ਼ ਹੁੰਦੀ ਹੈ, ਉਸ ਆਤਮਵਿਸ਼ਵਾਸ ਦੀ ਇਸ ਟੀਮ ਵਿੱਚ ਭਰਪੂਰ ਕਮੀ ਨਜ਼ਰ ਆ ਰਹੀ ਹੈ।
ਇਸਦੇ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਇੰਗਲਿਸ਼ ਟੀਮ ਵਧੀਆ ਬੱਲੇਬਾਜ਼ੀ ਕਰਨ ਵਿੱਚ ਸਫ਼ਲ ਹੁੰਦੀ ਹੈ ਤਾਂ ਉਸਦੇ ਜਿੱਤਣ ਦੇ ਜਿਆਦਾ ਚਾਂਸ ਹਨ। |