ਇੰਗਲੈਂਡ ਦੇ ਸਫ਼ਲ ਕਪਤਾਨ ਮਾਈਕਲ ਵਾਨ ਦੇ ਸੰਨਿਆਸ 'ਤੇ ਆਸਟ੍ਰੇਲਿਆ ਕਪਤਾਨ ਰਿਕੀ ਪੋਂਟਿੰਗ ਨੇ ਹੈਰਾਨੀ ਜਤਾਈ ਹੈ।ਉਨ੍ਹਾ ਦਾ ਮੰਨਣਾ ਹੈ ਕਿ ਵਾਨ ਹਾਲੇ ਵੀ ਚੰਗੀ ਕ੍ਰਿਕਟ ਖੇਡ ਸਕਦੇ ਹਨ ਅਤੇ ਉਨ੍ਹਾ ਨੂੰ ਅਸ਼ੇਜ ਲੜੀ ਲਈ ਇੰਗਲੈਂਡ ਟੀਮ ਦਾ ਹਿੱਸਾ ਹੋਣਾ ਚਾਹੀਦਾ ਸੀ।
ਇੰਗਲੈਂਡ ਲਾਇੰਜ਼ ਖਿਲਾਫ਼ ਅੱਜ ਤੋਂ ਸ਼ੁਰੂ ਹੋ ਰਹੇ ਅਭਿਆਸ ਮੈਚ ਤੋਂ ਪਹਿਲਾਂ ਪੋਂਟਿੰਗ ਨੇ ਕਿਹਾ ਕਿ ਵਾਨ ਦੇ ਸੰਨਿਆਸ ਦੀ ਖਬਰ ਸੁਣਕੇ ਮੈਨੂੰ ਬਹੁਤ ਹੈਰਾਨੀ ਹੋਈ।ਮੈਨੂੰ ਉਮੀਦ ਸੀ ਕਿ ਵਾਨ ਨੂੰ ਟੈਸਟ ਟੀਮ 'ਚ ਸ਼ਾਮਲ ਕੀਤਾ ਜਾਵੇਗਾ,ਲੇਕਿਨ ਵਾਨ ਦੇ ਨਾ ਖੇਡਣ ਨਾਲ ਰਵੀ ਬੋਪਾਰਾ ਨੂੰ ਟੀਮ 'ਚ ਸਥਾਨ ਮਿਲ ਗਿਆ ਹੈ।
ਚੌਂਤੀ ਸਾਲਾ ਵਾਨ ਨੇ ਅਸ਼ੇਜ ਲੜੀ ਲਈ ਚੁਣੀ ਗਈ ਇੰਗਲੈਂਡ ਟੀਮ ਦਾ ਹਿੱਸਾ ਨਾ ਬਣ ਸਕਣ 'ਤੇ ਕ੍ਰਿਕਟ ਤੋਂ ਸੰਨਿਆਸ ਲੈਣ ਦੀ ਘੋਸ਼ਣਾ ਕੀਤੀ ਸੀ।ਪੋਂਟਿੰਗ ਨੇ ਵਾਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਹੈ ਕਿ ਵਾਨ ਬਿਹਤਰੀਨ ਖਿਡਾਰੀ ਅਤੇ ਕਪਤਾਨ ਸਨ।ਦੂਸਰੇ ਪਾਸੇ ਇੰਗਲੈਂਡ ਦੇ ਬੱਲੇਬਾਜ਼ ਪੀਟਰਸਨ ਦਾ ਮੰਨਣਾ ਹੈ ਕਿ ਵਾਨ ਨੇ ਸੰਨਿਆਸ ਲੈਣ ਦਾ ਫ਼ੈਸਲਾ ਬਿਲਕੁਲ ਸਹੀ ਸਮੇਂ 'ਤੇ ਲਿਆ ਹੈ।ਪੀਟਰਸਨ ਨੇ ਮਿਰਰ ਨਾਲ ਗੱਲ ਕਰਦੇ ਹੋਏ ਕਿਹਾ ਹੈ ਕਿ ਇਹ ਫੈਸਲਾ ਦੱਸਦਾ ਹੈ ਕਿ ਵਾਨ ਕਿਨ੍ਹਾ ਮਹਾਨ ਹੈ।ਵਾਨ ਨੂੰ ਹਰ ਕੰਮ ਦਾ ਸਹੀ ਸਮਾਂ ਪਤਾ ਹੈ। |