ਸ਼ਾਹਿਦ ਅਫ਼ਰੀਦੀ ਦੀ 54 ਅਤੇ ਸ਼ੋਏਬ ਮਲਿਕ 24 ਰਨਾਂ ਦੀ ਨਾਬਾਦ ਸ਼ਾਨਦਾਰ ਪਾਰ੍ਹੀ ਦੀ ਬਦੌਲਤ ਪਾਕਿਸਤਾਨ ਨੇ ਅੱਜ 2 ਵਿਕੇਟ ਖੋ ਕੇ 18.4 ਓਵਰਾਂ ਵਿੱਚ ਹੀ ਸ਼੍ਰੀਲੰਕਾ 'ਤੇ ਜਿੱਤ ਪ੍ਰਾਪਤ ਕਰ ਲਈ ਅਤੇ ਮੈਚ ਜਿੱਤਣ ਨਾਲ ਹੀ ਪਾਕਿਸਤਾਨ ਆਈਸੀਸੀ ਟਵੰਟੀ-20 ਵਿਸ਼ਵ ਕੱਪ ਦਾ ਚੈਂਪਿਅਨ ਬਣ ਗਿਆ ਹੈ।
ਇਸ ਤੋਂ ਪਹਿਲਾਂ ਅੱਜ ਸ਼੍ਰੀਲੰਕਾ ਨੇ ਟਾਸ ਜਿੱਤਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ,ਜੋ ਕਿ ਉਸ ਨੂੰ ਰਾਸ ਨਹੀਂ ਆਇਆ।ਸ਼੍ਰੀਲੰਕਾ ਦੀ ਬੇਹੱਦ ਖਰਾਬ ਸ਼ੁਰੂਆਤ ਕਾਰਣ ਉਹ ਸੰਗਾਕਾਰਾ ਦੇ ਨਾਬਾਦ 64 ਅਤੇ ਐਂਜਲੋ ਮੈਥਿਊਜ਼ ਦੇ ਨਾਬਾਦ 35 ਰਨਾਂ ਦੀ ਬਦੌਲਤ 6 ਵਿਕੇਟ 'ਤੇ 138 ਰਨ ਹੀ ਬਣਾ ਸਕਿਆ,ਜਿਸ ਦੇ ਜਵਾਬ 'ਚ ਪਾਕਿਸਤਾਨ ਨੇ 18.4 ਓਵਰਾਂ 'ਚ ਹੀ 139 ਸਕੋਰਾਂ ਦੇ ਟੀਚੇ ਨੂੰ ਪ੍ਰਾਪਤ ਕਰ ਲਿਆ।ਪਾਕਿਸਤਾਨ ਨੇ ਜਿੱਤ ਦਾ ਲਕਸ਼ ਤੈਅ ਕਰਨ 'ਚ 2 ਵਿਕੇਟ (ਕਾਮਰਾਨ ਅਕਮਲ 37,ਸ਼ਹਜਾਇਦ ਹਸਨ 19) ਗੁਆਏ।
ਪਾਕਿਸਤਾਨ ਤੋਂ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੇ ਸ਼੍ਰੀਲੰਕਾ ਦੇ ਟਾਪ ਆਰਡਰ ਦੇ 6 ਝੱਟਕਿਆਂ ਨੇ ਸ਼੍ਰੀਲੰਕਾ ਨੂੰ ਇੱਕ ਵੱਡੇ ਸਦਮੇ 'ਚ ਧਕੇਲ ਦਿੱਤਾ ਸੀ,ਲੇਕਿਨ ਸੰਗਕਾਰਾ ਦੀ ਭਿਆਨਕ ਸਥਿੱਤੀ 'ਚ 52 ਗੇਂਦਾਂ 'ਤੇ ਬਣਾਏ 64 ਰਨਾਂ ਨੇ ਉਸ ਨੂੰ ਕਾਫ਼ੀ ਰਾਹਤ ਦਿੱਤੀ।ਦੂਸਰੇ ਪਾਸੇ ਮੈਥਿਊਜ਼ ਨੇ ਵੀ 24 ਗੇਂਦਾਂ 'ਤੇ 35 ਰਨਾਂ ਦੀ ਚੰਗੀ ਪਾਰ੍ਹੀ ਖੇਡੀ।ਸ਼੍ਰੀਲੰਕਾ ਨੇ ਅਮਿਰ ਦੇ ਅੰਤਿਮ ਓਵਰ 'ਚ 17 ਰਨ ਕੱਢੇ,ਜਿਸ ਵਿੱਚ ਮੈਥਿਊਜ਼ ਨੇ ਇਕੱਲੇ ਹੀ 15 ਰਨ ਬਣਾਏ।
ਪਾਕਿਸਤਾਨ ਵੱਲੋਂ ਅਬਦੁਲ ਰਜ਼ਾਕ ਸਫ਼ਲ ਗੇਂਦਬਾਜ਼ ਰਹੇ,ਜਿਨ੍ਹਾ ਨੇ 20 ਰਨ ਦੇ ਕੇ 3 ਵਿਕੇਟ ਲਏ,ਜਦੋਂਕਿ ਗੁਲ,ਅਮਿਰ ਅਤੇ ਅਫ਼ਰੀਦੀ ਨੇ ਆਪਸ 'ਚ 1-1 ਵਿਕੇਟ ਵੰਡਿਆ।ਸੰਗਕਾਰਾ ਨੇ ਸਾਹਸ ਦੇ ਨਾਲ ਪਾਕਿਸਤਾਨ ਦੇ ਹਮਲੇ ਦਾ ਸਾਹਮਣਾ ਕੀਤਾ ਅਤੇ ਅਪਣਾ ਅਰਧ ਸੈਂਕੜਾ 44 ਗੇਂਦਾਂ 'ਚ ਪੂਰ੍ਹਾ ਕੀਤਾ।
ਪਾਕਿਸਤਾਨੀ ਗੇਂਦਬਾਜ਼ਾਂ ਨੇ ਸ਼ੁਰੂਆਤ ਤੋਂ ਹੀ ਚੰਗੀ ਗੇਂਦਬਾਜ਼ੀ ਦਾ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ।ਸ਼੍ਰੀਲੰਕਾ ਵੱਲੋਂ ਪਾਰ੍ਹੀ ਦੀ ਸ਼ੁਰੂਆਤ ਕਰਨ ਮੈਦਾਨ 'ਤੇ ਉੱਤਰੇ ਤਿਲਕਰਤਨੇ ਦਿਲਸ਼ਾਨ ਅਤੇ ਸਨਥ ਜੈਸੂਰਿਆ ਦੀ ਜੋੜੀ ਨੇ ਹਾਲੇ ਪਹਿਲਾ ਓਵਰ ਵੀ ਪੂਰ੍ਹਾ ਨਹੀਂ ਖੇਡਿਆ ਸੀ ਕਿ ਓਵਰ ਦੀ ਪੰਜਵੀਂ ਗੇਂਦ 'ਤੇ ਮੁਹੰਮਦ ਅਮਿਰ ਨੇ ਦਿਲਸ਼ਾਨ ਨੂੰ (0) 'ਤੇ ਸ਼ਾਹਜੇਬ ਦੇ ਹੱਥੋਂ ਕੈਚ ਕਰਵਾ ਦਿੱਤਾ।ਉਸ ਸਮੇਂ ਲੰਕਾ ਦਾ ਖਾਤਾ ਵੀ ਨਹੀਂ ਖੁਲ੍ਹਿਆ ਸੀ।
ਦੂਸਰੇ ਓਵਰ ਦੀ ਤੀਸਰੀ ਗੇਂਦ 'ਤੇ ਅਬਦੁਲ ਰਜ਼ਾਕ ਨੂੰ ਉਸ ਸਮੇਂ ਸਫ਼ਲਤਾ ਮਿਲੀ,ਜਦੋਂ ਉਨ੍ਹਾ ਨੇ ਮੁਬਾਰਕ (0) ਨੂੰ ਆਪਣੀ ਸ਼ਾਰਟ ਪਿਚ ਗੇਂਦ 'ਤੇ ਸ਼ਾਹਜੇਬ ਦੇ ਹੱਥੋਂ ਕੈਚ ਕਰਵਾਕੇ ਲੰਕਾ ਨੂੰ ਦੂਸਰਾ ਸਦਮਾ ਦਿੱਤਾ।2 ਰਨ 'ਤੇ 2 ਵਿਕੇਟ ਗੁਆਉਣ ਬਾਅਦ ਸਨਥ ਜੈਸੂਰਿਆ ਅਤੇ ਕੁਮਾਰ ਸੰਗਕਾਰਾ ਦੇ ਮੋਢੇ 'ਤੇ ਇੱਕ ਵੱਡੀ ਜ਼ਿੰਮੇਦਾਰੀ ਆ ਗਈ ਹੈ।26 ਰਨ ਦੇ ਕੁੱਲ੍ਹ ਸਕੋਰ 'ਤੇ ਸ਼੍ਰੀਲੰਕਾ ਨੇ ਅਪਣਾ ਸਭ ਤੋ ਕੀਮਤੀ ਵਿਕੇਟ ਸਨਥ ਜੈਸੂਰਿਆ (10 ਗੇਂਦਾਂ 'ਤੇ 17 ਰਨ) ਦਾ ਗੁਆਇਆ।ਉਨ੍ਹਾ ਨੂੰ ਰਜ਼ਾਕ ਨੇ ਬੋਲਡ ਕਰ ਦਿੱਤਾ।
ਰਜ਼ਾਕ ਨੇ ਪਾਕਿਸਤਾਨ ਨੂੰ ਇੱਕ ਹੋਰ ਸਫ਼ਲਤਾ ਮਹੇਲਾ ਜੈਵਰਧਨੇ (1) ਨੂੰ ਸਲਿੱਪ 'ਚ ਮਿਸਬਾਹ ਉੱਲ ਹੱਕ ਦੇ ਹੱਥੋਂ ਕੈਚ ਕਰਵਾਕੇ ਹਾਸਿਲ ਕੀਤੀ।ਇਸ ਤਰ੍ਹਾਂ ਸ਼੍ਰੀਲੰਕਾ ਨੇ ਮਹਿਜ਼ 5.3 ਓਵਰ 'ਚ ਚਾਰ ਬੱਲੇਬਾਜ਼ਾਂ ਨੂੰ ਖੋ ਦਿੱਤਾ।12ਵੇਂ ਓਵਰ 'ਚ ਸ਼੍ਰੀਲੰਕਾ ਦਾ ਪੰਜਵਾਂ ਵਿਕੇਟ ਪੈਵੇਲੀਅਨ ਪਰਤਿਆ।ਕੁਮਾਰ ਸੰਗਕਾਰਾ (14) ਉਮਰ ਗੁਲ ਦੇ ਸ਼ਿਕਾਰ ਬਣੇ ਅਤੇ ਅਜ਼ਮਲ ਨੇ ਕੈਚ ਲਪਕਨ 'ਚ ਕੋਈ ਚੂਕ ਨਹੀਂ ਕੀਤੀ।
ਸ਼੍ਰੀਲੰਕਾ 67 ਦੇ ਕੁੱਲ੍ਹ ਸਕੋਰ 'ਤੇ ਪੰਜ ਵਿਕੇਟ ਗੁਆਕੇ ਸੰਘਰਸ਼ ਕਰ ਰਿਹਾ ਹੈ।ਅਗਲੇ ਓਵਰ 'ਚ ਅਫ਼ਰੀਦੀ ਦੀ ਸਪਿੰਨ ਦਾ ਜਾਦੂ ਸਿਰ ਚੜ੍ਹਕੇ ਬੋਲਿਆ।ਅਫ਼ਰੀਦੀ ਨੇ ਉਦਾਨਾ (1) ਨੂੰ ਬੋਲਡ ਕਰ ਦਿੱਤਾ।ਇਸਦੇ ਬਾਅਦ ਸ਼੍ਰੀਲੰਕਾ ਨੇ ਕੋਈ ਵਿਕੇਟ ਨਹੀਂ ਖੋਇਆ ਅਤੇ ਸੰਗਕਾਰਾ ਨੇ ਮੈਥਿਊਜ਼ ਨਾਲ ਮਿਲਕੇ ਸੱਤਵੇਂ ਵਿਕੇਟ ਲਈ ਨਾਬਾਦ 69 ਰਨਾਂ ਦੀ ਸਾਂਝੇਦਾਰੀ ਨਿਭਾਈ ਅਤੇ ਸਕੋਰਾਂ ਨੂੰ 138 ਰਨਾਂ ਤੱਕ ਪਹੁੰਚਾ ਦਿੱਤਾ। |