ਮੁੱਖਪੰਨਾ > ਖੇਡ > ਕ੍ਰਿਕੇਟ > ਕ੍ਰਿਕੇਟ ਖਬਰਾਂ > ਕੈਰੇਬਿਆਈ ਪਿੱਚਾਂ ਤੋਂ ਅਨਜਾਣ ਹਨ ਭਾਰਤੀ ਖਿਡਾਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਕੈਰੇਬਿਆਈ ਪਿੱਚਾਂ ਤੋਂ ਅਨਜਾਣ ਹਨ ਭਾਰਤੀ ਖਿਡਾਰੀ
ਭਾਸ਼ਾ
ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਅਤੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾਂ ਵੈਸਟਇੰਡੀਜ਼ ਦੌਰੇ 'ਤੇ ਗਈ 16 ਮੈਂਬਰੀ ਭਾਰਤੀ ਟੀਮ ਦੇ ਉਨ੍ਹਾ 11 ਖਿਡਾਰੀਆਂ 'ਚ ਸ਼ਾਮਲ ਹੈ,ਜਿਨ੍ਹਾ ਨੇ ਹਾਲੇ ਤੱਕ ਕੈਰੇਬਿਆਈ ਪਿਚਾਂ 'ਤੇ ਖੇਡਣ ਦਾ ਅਨੁਭਵ ਨਹੀਂ ਹੈ।

ਟਵੰਟੀ-20 ਵਿਸ਼ਵ ਕੱਪ 'ਚ ਕਰਾਰੀ ਹਾਰ ਬਾਅਦ ਸੁਪਰ ਅੱਠ ਤੋਂ ਹੀ ਬਾਹਰ ਦਾ ਰਸਤਾ ਦੇਣ ਵਾਲੇ ਭਾਰਤ ਲਈ ਕੈਰੇਬਿਆਈ ਸਰਜ਼ਮੀਂ 'ਤੇ ਦੂਸਰੀ ਵਾਰ ਦੋ ਪੱਖੀ ਲੜੀ ਜਿੱਤਣਾ ਇਸ ਲਈ ਵੀ ਸਖਤ ਚੁਣੌਤੀ ਹੈ ਕਿਉਂਕਿ ਵੈਸਟਇੰਡੀਜ਼ 'ਚ ਹੁਣ ਤੱਕ ਉਸ ਨੇ ਜੋ 23 ਮੈਚ ਖੇਡੇ ਹਨ,ਉਨ੍ਹਾ ਵਿੱਚੋਂ 17 'ਚ ਉਸ ਨੂੰ ਹਾਰ ਮਿਲੀ ਹੈ ਅਤੇ ਇਨ੍ਹਾ ਵਿੱਚੋਂ 15 ਵਾਰ ਉਸ ਨੂੰ ਮੇਜ਼ਬਾਨ ਟੀਮ ਨੇ ਹਰਾਇਆ ਹ।ਇਨ੍ਹਾ ਦੋਨਾਂ ਟੀਮਾਂ ਵਿੱਚ ਹੁਣ ਤੱਕ ਖੇਡੇ ਗਏ 90 ਮੈਚਾਂ 'ਚ ਹਾਲਾਂਕਿ ਭਾਰਤ ਨੇ 35 ਅਤੇ ਵੈਸਟਇੰਡੀਜ਼ ਨੇ 53 'ਚ ਜਿੱਤ ਦਰਜ਼ ਕੀਤੀ ਹੈ।

ਵੈਸਟਇੰਡੀਜ਼ ਗਈ ਭਾਰਤੀ ਟੀਮ 'ਚੋਂ ਕਪਤਾਨ ਮਹਿੰਦਰ ਸਿੰਘ ਧੋਨੀ,ਉੱਪ ਕਪਤਾਨ ਯੁਵਰਾਜ ਸਿੰਘ ਆਫ਼ ਸਪਿੰਨਰ ਹਰਭਜਨ ਸਿੰਘ ਅਤੇ ਲੰਬੇ ਅੰਤਰਾਲ ਦੇ ਬਾਅਦ ਟੀਮ 'ਚ ਵਾਪਸੀ ਕਰਨ ਵਾਲੇ ਅਸ਼ੀਸ਼ ਨੇਹਰਾ ਹੀ ਵੈਸਟਇੰਡੀਜ਼ ਦੇ ਹਾਲਾਤਾਂ ਤੋਂ ਵਕਿਫ਼ ਹਨ,ਜਦੋਂਕਿ ਆਰਪੀ ਸਿੰਘ ਨੂੰ ਉੱਥੇ ਕੇਵਲ ਇੱਕ ਦਿਨਾ ਮੈਚ ਖੇਡਣ ਦਾ ਅਨੁਭਵ ਹੈ।

ਯੁਵਰਾਜ ਨੂੰ ਵਨ-ਡੇ 'ਚ ਕੈਰੇਬਿਆਈ ਪਿਚਾਂ ਰਾਸ ਆਉਂਦੀਆਂ ਹ।ਉਹ 2002 ਦੇ ਆਪਣੇ ਪਹਿਲੇ ਦੌਰੇ 'ਚ ਤਿੰਨ ਇੱਕ ਦਿਨਾ ਮੈਚਾਂ 'ਚ ਕੇਵਲ 23 ਰਨ ਹੀ ਬਣਾ ਸਕੇ ਸਨ,ਲੇਕਿਨ 2006 ਦੇ ਦੌਰੇ 'ਚ ਉਨ੍ਹਾ ਨੇ 93,52 ਅਤੇ 26 ਰਨਾਂ ਦੀਆਂ ਤਿੰਨ ਚੰਗੀਆਂ ਪਾਰ੍ਹੀਆਂ ਖੇਡੀਆਂ।

ਇਸ ਦੇ ਬਾਅਦ ਵਿਸ਼ਵ ਕੱਪ 2007 'ਚ ਉਨ੍ਹਾ ਨੇ ਬੰਗਲਾਦੇਸ਼ ਖਿਲਾਫ਼ 47 ਅਤੇ ਬਰਮੁਡਾ ਖਿਲਾਫ਼ 83 ਰਨ ਬਣਾਏ ਸ।ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਵੈਸਟਇੰਡੀਜ਼ 'ਚ ਹੁਣ ਤੱਕ ਖੇਡੇ ਗਏ ਦਸ ਮੈਚਾਂ 'ਚ 30.66 ਦੀ ਔਸਤ ਨਾਲ 330 ਰਨ ਬਣਾਏ ਹਨ।
 Play Free Online Games  Click Here
 Blogs, Videos and More  Click Here
 Send Musical and Animated Cards  Click Here
 Simple,Fast & Free Email Service  Click Here
ਸਬੰਧਤ ਜਾਣਕਾਰੀ ਲੱਭੋ
ਹੋਰ ਵੀ
ਸ਼੍ਰੀਲੰਕਾ-ਪਾਕਿ 'ਚ ਖਿਤਾਬੀ ਜੰਗ ਅੱਜ
ਗੇਲ ਨੂੰ ਵਾਪਸੀ ਦੀ ਆਸ
ਗੇਲ ਤੋਂ ਚੌਕਸ ਰਹੇ ਟੀਮ ਇੰਡੀਆ : ਧੋਨੀ
ਵਾਰਨ ਦੀ ਇੰਗਲੈਂਡ ਨੂੰ ਸਲਾਹ
ਟੀਮ ਦਾ ਸਾਥ ਦੇਣ ਕ੍ਰਿਕਟ ਪ੍ਰੇਮੀ : ਗਾਂਗੁਲੀ
ਮਹਿਲਾ ਟੀ-20 'ਚ ਇੰਗਲੈਂਡ ਦਾ ਪਾਸਾ ਭਾਰੀ