ਦਿੱਗਜ਼ ਸਪਿੰਨਰ ਅਤੇ ਸਾਬਕਾ ਆਸਟ੍ਰੇਲੀਆ ਕ੍ਰਿਕਟ ਖਿਡਾਰੀ ਸ਼ੇਨ ਵਾਰਨ ਨੇ ਇੰਗਲੈਂਡ ਨੂੰ ਆਗਾਮੀ ਐਸ਼ੇਜ਼ ਲੜ੍ਹੀ ਦੌਰਾਨ ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਰਵੀ ਬੋਪਾਰਾ ਉੱਪਰ ਜਿਆਦਾ ਨਿਰਭਰ ਨਾ ਰਹਿਣ ਦੀ ਸਲਾਹ ਦਿੱਤੀ ਹੈ।
ਉਹਨਾਂ ਕਿਹਾ ਕਿ ਅਸੈਕਸ ਕਾਉਂਟੀ ਤੋਂ ਖੇਡਣ ਵਾਲੇ ਬੋਪਾਰਾ ਦੀ ਤਕਨੀਕ ਕੌਮਾਂਤਰੀ ਕ੍ਰਿਕਟ ਦੇ ਅਨੁਕੂਲ ਨਹੀਂ ਹੈ।ਆਪਣੀ ਪਾਰੀ ਨੂੰ ਲੰਮਾ ਅਧਾਰ ਦਿੱਤੇ ਬਿਨਾਂ ਹੀ ਬੋਪਾਰਾ ਕੁੱਝ ਅਜਿਹੇ ਸ਼ਾਟ ਖੇਡਦੇ ਹਨ ਜੋ ਉਹਨਾਂ ਨੂੰ ਨਹੀਂ ਖੇਡਣੇ ਚਾਹੀਦੇ।
ਸੰਭਵ ਹੈ ਕਿ ਉਹ ਆਗਾਮੀ ਐਸ਼ੇਜ਼ ਵਿਚ ਸਫਲ ਨਾ ਹੋਣ।ਉਹ ਪ੍ਰਤਿਭਾਸ਼ਾਲੀ ਖਿਡਾਰੀ ਹਨ ਪਰ ਉਹਨਾਂ ਦੀ ਬੱਲੇਬਾਜ਼ੀ ਤਕਨੀਕੀ ਰੂਪ ਨਾਲ ਸਹੀ ਨਹੀਂ ਹੈ। |