ਮੁੱਖਪੰਨਾ > ਖੇਡ > ਕ੍ਰਿਕੇਟ > ਕ੍ਰਿਕੇਟ ਖਬਰਾਂ > ਟੀਮ ਦਾ ਸਾਥ ਦੇਣ ਕ੍ਰਿਕਟ ਪ੍ਰੇਮੀ : ਗਾਂਗੁਲੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਟੀਮ ਦਾ ਸਾਥ ਦੇਣ ਕ੍ਰਿਕਟ ਪ੍ਰੇਮੀ : ਗਾਂਗੁਲੀ
ਭਾਸ਼ਾ
ਭਾਰਤ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਇੱਥੇ ਮਹਿੰਦਰ ਸਿੰਘ ਧੋਨੀ ਨਾਲ ਸਹਿਮਤੀ ਜ਼ਾਹਰ ਕਰਦਿਆਂ ਕਿਹਾ ਕਿ ਟੀ-20 ਵਿਸ਼ਵ ਕੱਪ ਵਿਚ ਟੀਮ ਦੇ ਖਰਾਬ ਪ੍ਰਦਰਸ਼ਨ ਦਾ ਕਾਰਣ ਥਕਾਨ ਨਹੀਂ ਸੀ।

ਉਹਨਾਂ ਨੇ ਕ੍ਰਿਕਟ ਪ੍ਰੇਮੀਆ ਨੂੰ ਟੀਮ ਦੀ ਆਲੋਚਨਾ ਕਰਨ ਦੀ ਬਜਾਏ ਉਸ ਦਾ ਸਾਥ ਦੇਣ ਦੀ ਅਪੀਲ ਵੀ ਕੀਤ।ਉਹਨਾਂ ਕਿਹਾ ਕਿ ਕ੍ਰਿਕਟ ਪ੍ਰੇਮੀ ਟੀਮ ਦਾ ਸਾਥ ਦੇਣ ਕਿਉਂ ਜੋ ਬੀਤੇ ਡੇੜ ਸਾਲ ਵਿਚ ਟੀਮ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ ਅਤੇ ਸਿਰਫ ਇੱਕ ਟੂਰਨਾਮੈਂਟ ਵਿਚ ਹੀ ਉਹ ਨਾਕਾਮ ਹੋਈ ਹ।ਖਿਡਾਰੀ ਵਿਚ ਅਸੀਮ ਪ੍ਰਤਿਭਾ ਅਤੇ ਸਮਰੱਥਾ ਹੈ ਅਤੇ ਉਹ ਮੁੜ ਤੋਂ ਜਿੱਤਣਗੇ।

ਇਹ ਪੁੱਛਣ 'ਤੇ ਕਿ ਕੀ ਹਰ ਟੀਮ ਚੰਗੇ ਅਤੇ ਖਰਾਬ ਦੌਰ ਤੋਂ ਲੰਘਦੀ ਹੈ ਤਾਂ ਗਾਂਗੁਲੀ ਨੇ ਕਿਹਾ ਬਿਲਕੁ।ਇਹ ਤਾਂ ਹੋਣਾ ਹੀ ਹ।ਆਸ ਹੈ ਕਿ ਉਹ ਜਲਦੀ ਇਸ ਤੋਂ ਉਬਰਦੇ ਹੋਏ ਚੰਗਾ ਪ੍ਰਦਰਸ਼ਨ ਕਰਨਗੇ।

ਗਾਂਗੁਲੀ ਦਾ ਮੰਨਣਾ ਹੈ ਕਿ ਸਲਾਮੀ ਬੱਲੇਬਾਜ ਵਰਿੰਦਰ ਸਹਿਵਾਗ ਦਾ ਮੋਢੇ ਦੀ ਸੱਟ ਤੋਂ ਜਲਦੀ ਉਬਰਨਾ ਭਾਰਤੀ ਟੀਮ ਲਈ ਲੋੜੀਂਦਾ ਹ।ਉਹਨਾਂ ਕਿਹਾ ਕਿ ਖੇਡ ਵਿਚ ਸੱਟ ਵੱਜਦੀ ਰਹਿੰਦੀ ਹੈ ਅਤੇ ਜਿਆਦਾ ਕ੍ਰਿਕਟ ਖੇਡਣ ਨਾਲ ਅਜਿਹਾ ਹੁੰਦਾ ਹੈ।

ਆਸ ਹੈ ਕਿ ਉਹ ਜਲਦੀ ਠੀਕ ਹੋਵੇਗਾ ਕਿਉਂ ਜੋ ਇਹ ਭਾਰਤੀ ਟੀਮ ਲਈ ਬਹੁਤ ਲੋੜੀਂਦਾ ਹ।ਕ੍ਰਿਕਟ ਖਿਡਾਰੀ ਤੋਂ ਕਮੈਂਟੇਟਰ ਬਣੇ ਗਾਂਗੁਲੀ ਨੇ ਕਿਹਾ ਕਿ ਉਹ ਟੀ-20 ਵਿਸ਼ਵ ਕੱਪ ਫਾਇਨਲ ਵਿਚ ਉਹ ਪਾਕਿਸਤਾਨ ਖਿਲਾਫ ਸ਼੍ਰੀਲੰਕਾ ਦਾ ਸਮਰਥਨ ਕਰਨਗੇ।
 Play Free Online Games  Click Here
 Blogs, Videos and More  Click Here
 Send Musical and Animated Cards  Click Here
 Simple,Fast & Free Email Service  Click Here
ਸਬੰਧਤ ਜਾਣਕਾਰੀ ਲੱਭੋ
ਹੋਰ ਵੀ
ਮਹਿਲਾ ਟੀ-20 'ਚ ਇੰਗਲੈਂਡ ਦਾ ਪਾਸਾ ਭਾਰੀ
ਟੀ-20 ਟ੍ਰਾਫੀ ਲਈ ਭਿੜਨਗੇ ਲੰਕਾ, ਪਾਕਿਸਤਾਨ
ਸ਼੍ਰੀਲੰਕਾ ਨੂੰ ਹੋਇਆ ਜ਼ੁਰਮਾਨਾ
ਗੇਲ ਵੱਲੋਂ ਦਿਲਸ਼ਾਨ ਦੀ ਸ਼ਲਾਘਾ
ਸ਼੍ਰੀਲੰਕਾ ਫਾਈਨਲ 'ਚ
ਵੈਸਟਇੰਡਿਜ਼ ਨੇ ਟਾਸ ਜਿੱਤੀ,ਫ਼ੀਲਡਿੰਗ ਦਾ ਫ਼ੈਸਲਾ