ਵਿਰੋਧੀ ਕਪਤਾਨ ਕ੍ਰਿਸ ਗੇਲ ਅਤੇ ਕੁਮਾਰਾ ਸੰਗਾਕਾਰਾ ਨੇ ਸ਼੍ਰੀਲੰਕਾ ਦੇ ਤਿਲਕਰਤਨੇ ਦਿਲਸ਼ਾਨ ਦੀ ਸ਼ਲਾਘਾ ਕਰਦਿਆਂ ਇੱਥੇ ਕਿਹਾ ਕਿ ਸੱਜੇ ਹੱਥ ਦੇ ਇਸ ਬੱਲੇਬਾਜ ਦੀ ਬੇਜੋੜ ਪਾਰੀ ਨੇ ਟੀ-20 ਵਿਸ਼ਵ ਕੱਪ ਦੇ ਦੂਜੇ ਸੈਮੀਫਾਇਨਲ ਵਿਚ ਮੁੱਖ ਵਕਫਾ ਪੈਦਾ ਕੀਤਾ।ਦਿਲਸ਼ਾਨ ਨੇ ਨਾਬਾਦ 96 ਦੌੜਾਂ ਬਣਾ ਕੇ ਇਕੱਲੇ ਦਮ 'ਤੇ ਸ਼੍ਰੀਲੰਕਾ ਦਾ ਸਕੋਰ 5 ਵਿਕਟਾਂ ਦੇ ਨੁਕਸਾਨ 'ਤੇ 158 ਦੌੜਾਂ ਤੱਕ ਪੁਜਾਇਆ ਸੀ।
ਸ਼੍ਰੀਲੰਕਾਈ ਕਪਤਾਨ ਨੇ ਕਿਹਾ ਕਿ ਮੇਰੇ ਕੋਲ ਦਿਲਸ਼ਾਨ ਲਈ ਕੋਈ ਵਿਸ਼ੇਸ਼ਣ ਹੀ ਨਹੀਂ ਬਚਿਆ ਹੈ।ਇਸ ਟੀ-20 ਵਿਸ਼ਵ ਕੱਪ ਵਿਚ ਸਟ੍ਰੋਕ ਜਮਾਉਣ ਵਿਚ ਉਸ ਦਾ ਕੋਈ ਮੁਕਾਬਲੇਬਾਜ਼ ਨਹੀਂ ਹੈ।
ਸਾਡੇ ਲਈ ਸੱਭ ਤੋਂ ਚੰਗੀ ਗੱਲ ਇਹ ਹੈ ਕਿ ਬੀਤੇ ਡੇੜ ਸਾਲ ਵਿਚ ਉਸ ਨੇ ਟੀਮ ਵਿਚ ਆਪਣੀ ਭੂਮਿਕਾ ਸਮਝੀ ਅਤੇ ਉਹ ਹੁਣ ਵੱਧ ਜੁੰਮੇਵਾਰ ਬਣ ਗਿਆ ਹੈ।ਆਖਿਰ ਉਹ ਇਹ ਸਮਝ ਚੁੱਕਾ ਹੈ ਕਿ ਉਹ ਕਿੰਨ੍ਹਾ ਵਧੀਆ ਖਿਡਾਰੀ ਹੈ।
ਵਿੰਡੀਜ਼ ਕਪਤਾਨ ਗੇਲ ਨੇ ਇਹ ਕਬੂਲ ਕਰਨ ਵਿਚ ਕੋਈ ਝਿਝਕ ਨਹੀਂ ਵਿਖਾਈ ਕਿ ਦਿਲਸ਼ਾਨ ਦੀ ਪਾਰੀ ਨੇ ਉਹਨਾਂ ਤੋਂ ਮੈਚ ਖੋਹਿਆ।ਉਹਨਾਂ ਕਿਹਾ ਕਿ ਅਸੀਂ ਖਰਾਬ ਗੇਂਦਬਾਜ਼ੀ ਨਹੀਂ ਕੀਤੀ ਪਰ ਦਿਲਸ਼ਾਨ ਨੇ ਬੇਜੋੜ ਪਾਰੀ ਖੇਡਕੇ ਸਾਡੇ ਹੱਥੋਂ ਮੈਚ ਖੋਹ ਲਿਆ।
ਸ਼੍ਰੀਲੰਕਾਈ ਬੱਲੇਬਾਜਾਂ ਵਿਚੋਂ ਸਿਰਫ ਉਹੋ ਹੀ ਦੌੜਾਂ ਬਣਾ ਸਕਿਆ।ਅਜਿਹੇ ਖਰੜੇ ਵਿਚ ਇੱਕ ਖਿਡਾਰੀ ਮੈਚ ਦਾ ਪਾਸਾ ਪਲਟ ਸਕਦਾ ਹੈ ਅਤੇ ਉਸਨੇ ਇਹੋ ਕੰਮ ਕੀਤਾ। |