ਆਸਟ੍ਰੇਲੀਆ ਦੇ ਇੱਕ ਨੌਜਵਾਨ ਕ੍ਰਿਕਟ ਖਿਡਾਰੀ ਉੱਪਰ ਲੰਦਨ ਦੇ ਲੀਡਸ ਦੇ ਨਾਇਟ ਕਲੱਬ ਦੇ ਬਾਹਰ ਹਮਲਾ ਹੋਇਆ ਹੈ.ਇਸ ਹਮਲੇ ਕਾਰਣ ਹੋਏ ਫ੍ਰੈਕਚਰ ਸਦਕਾ ਉਸ ਦੀ ਬੋਲਣ ਦੀ ਤਾਕਤ ਖਤਮ ਹੋ ਗਈ ਹੈ।
ਇੰਗਲੈਂਡ ਦੇ ਹਰਡਸਫੀਲਡ ਵਿਖੇ ਕਲੇਟਨ ਵੈਸਟ ਕ੍ਰਿਕਟ ਕਲੱਬ ਲਈ ਖੇਡਣ ਵਾਲੇ ਪਰਥ ਦੇ 26 ਸਾਲਾ ਕ੍ਰਿਸ ਥਾਂਪਸਨ ਮੈਚ ਮਗਰੋਂ ਹੋਰਨਾਂ ਖਿਡਾਰੀਆਂ ਨਾਲ ਰਾਤ ਨੂੰ ਬਾਹਰ ਗਏ ਸਨ।
ਅਣਪਛਾਤੇ ਹਮਲਾਵਰਾਂ ਨੇ ਕਲੱਬ ਤੋਂ ਨਿੱਕਲਣ ਵੇਲ੍ਹੇ ਉਹਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ।ਡੇਲੀ ਟੈਲੀਗ੍ਰਾਫ ਦੀ ਰਿਪੋਰਟ ਮੁਤਾਬਕ ਇਸ ਖਿਡਾਰੀ ਨੂੰ ਬਾਅਦ ਵਿਚ ਐਂਬੁਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ।
ਕਲੇਟਨ ਵੈਸਟ ਕ੍ਰਿਕਟ ਕਲੱਬ ਦੇ ਪ੍ਰਧਾਨ ਸਾਇਮ ਥੋਰਨਹਿੱਲ ਦੇ ਹਵਾਲੇ ਤੋਂ ਇੱਕ ਅਖਬਾਰ ਨੇ ਕਿਹਾ ਕਿ ਹਮਲੇ ਵਿਚ ਉਸ ਦੀ ਖੋਪੜੀ ਦੇ ਪਿਛਲੇ ਹਿੱਸੇ ਵਿਚ ਫ੍ਰੈਕਚਰ ਹੋਇਆ ਹੈ ਜੋ ਰੀੜ੍ਹ ਦੀ ਹੱਡੀ ਦੇ ਉੱਪਰ ਹੈ।ਫਿਲਹਾਲ ਉਸ ਦੀ ਬੋਲਣ ਦੀ ਸਮਰੱਥਾ ਨਹੀਂ ਹੈ।ਹਾਲਾਂਕਿ ਥਾਂਪਸਨ ਦੀ ਹਾਲਤ ਵਿਚ ਸੁਧਾਰ ਹੋਇਆ ਹੈ। |