ਅਕਸਰ ਸੱਟਾਂ ਨਾਲ ਜੂਝਦੇ ਅਹੇ ਇੰਗਲੈਂਡ ਦੇ ਤੇਜ਼ ਗੇਂਦਬਾਜ ਸਾਇਮਨ ਜੋਂਸ ਦੇ ਕੈਰੀਅਰ ਨੂੰ ਉਦੋਂ ਝਟਕਾ ਵੱਜਾ ਜਦੋਂ ਉਹ ਗੋਡੇ ਦੀ ਸੱਟ ਕਾਰਣ ਪੂਰੇ ਸੈਸ਼ਨ ਲਈ ਕ੍ਰਿਕਟ ਤੋਂ ਦੂਰ ਹੋ ਗਏ।
ਜੋਂਸ ਦੀ ਕਾਉਂਟੀ ਟੀਮ ਵਾਰਸੈਸਟਰ ਨੇ ਬੀਤੇ ਕੱਲ੍ਹ ਇਹ ਪੁਸ਼ਟੀ ਕੀਤੀ।ਟੀਮ ਨੇ ਇੱਕ ਬਿਆਨ ਜ਼ਾਰੀ ਕਰਕੇ ਕਿਹਾ ਕਿ ਜੋਂਸ ਇਸ ਸੈਸ਼ਨ ਵਿਚ ਕ੍ਰਿਕਟ ਨਹੀਂ ਖੇਡ ਸਕੇਗਾ।
ਸਾਡੀ ਮੈਡੀਕਲ ਟੀਮ ਨੇ ਸਾਨੂੰ ਸਲਾਹ ਦਿੱਤੀ ਹੈ ਕਿ ਹਾਲ ਹੀ ਵਿਚ ਕੀਤੇ ਗਏ ਸਕੈਨ ਤੋਂ ਖੁਲਾਸਾ ਹੋਇਆ ਹੈ ਕਿ ਸਾਇਮਨ ਦੇ ਸੱਜੇ ਗੋਡੇ ਦੇ ਸਫਲ ਓਪ੍ਰੇਸ਼ਨ ਦੇ ਬਾਵਜੂਦ ਉਹਨਾਂ ਨੂੰ ਉਬਰਨ ਲਈ ਹੋਰ ਸਮਾਂ ਚਾਹੀਦਾ ਹੈ।
ਬਿਆਨ ਵਿਚ ਕਿਹਾ ਗਿਆ ਕਿ ਇਸ ਦੌਰਾਨ ਸਾਇਮਨ ਰਿਹੈਬਿਲਿਟੇਸ਼ਨ ਦੀ ਪ੍ਰਕ੍ਰਿਆ ਵਿਚ ਰਹੇਗਾ ਅਤੇ ਪੂਰੀ ਫਿੱਟਨੈਸ ਹਾਸਲ ਕਰਨ ਦੀ ਕੋਸ਼ਿਸ਼ ਕਰੇਗਾ। |