ਮੁੱਖਪੰਨਾ > ਖੇਡ > ਕ੍ਰਿਕੇਟ > ਕ੍ਰਿਕੇਟ ਖਬਰਾਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਭੱਜੀ 'ਤੇ ਲੱਗੇ ਲੰਬੀ ਰੋਕ:ਸਾਬਕਾ ਪਾਕਿ ਕ੍ਰਿਕਟਰ
ਭਾਸ਼ਾ
ਇੰਡੀਅਨ ਪ੍ਰੀਮੀਅਰ ਲੀਗ ਦੌਰਾਨ ਹਰਭਜਨ ਵੱਲੋਂ ਤੇਜ਼ ਗੇਂਦਬਾਜ਼ ਸ਼੍ਰੀਸੰਤ ਦੇ ਮਾਰੇ ਥੱਪੜ ਦੇ ਸਬੰਧ 'ਚ ਮਹਾਨ ਬੱਲੇਬਾਜ਼ ਜ਼ਹੀਰ ਅਬਾਸ ਅਤੇ ਰਸ਼ੀਦ ਲਤੀਫ਼ ਨੇ ਕਿਹਾ ਕਿ ਹਰਭਜਨ ਮਾਮਲੇ 'ਚ ਆਫ਼ ਸਪਿੰਨਰ ਹਰਭਜਨ 'ਤੇ ਲੰਬੇ ਸਮੇਂ ਲਈ ਰੋਕ ਲਗਾਈ ਜਾਣੀ ਚਾਹੀਦੀ ਤਾਂ ਭਵਿੱਖ 'ਚ ਕੋਈ ਦੂਸਰਾ ਖਿਡਾਰੀ ਫ਼ਿਰ ਅਜਿਹੀ ਕੋਈ ਹਰਕਤ ਨਾ ਕਰੇ.

ਬੀਸੀਸੀਆਈ ਨੇ ਹਰਭਜਨ ਨੂੰ ਆਈਪੀਐਲ ਤੋਂ ਨਿਲੰਬਤ ਕਰ ਦਿੱਤਾ ਹੈ ਅਤੇ ਜਾਂਚ ਬਾਅਦ ਉਨ੍ਹਾਂ 'ਤੇ ਰੋਕ ਵੀ ਲੱਗ ਸਕਦੀ ਹੈ.ਅਬਾਸ ਨੇ ਕਿਹਾ ਕਿ ਅਜਿਹੀ ਘਟਨਾ ਪਹਿਲਾਂ ਕਦੇ ਨਹੀਂ ਹੋਈ,ਮੈਂ ਨਹੀਂ ਜਾਣਦਾ ਕਿ ਹਰਭਜਨ ਕਿਸ ਤਰ੍ਹਾਂ ਭੜਕ ਗਏ,ਲੇਕਿਨ ਕ੍ਰਿਕਟ 'ਚ ਅਜਿਹੀਆਂ ਗੱਲਾਂ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ.ਉਨ੍ਹਾਂ 'ਤੇ ਸਿਰਫ਼ ਇੱਕ ਜਾਂ ਦੋ ਮੈਚ ਦਾ ਪ੍ਰਤਿਬੰਧ ਨਹੀਂ ਲਗਾਉਣਾ ਚਾਹੀਦਾ ਸਗੋਂ ਲੰਬੇ ਸਮੇਂ ਲਈ ਰੋਕ ਲਗਾਉਣੀ ਚਾਹੀਦੀ ਹੈ.

ਉਨ੍ਹਾਂ ਨੇ ਕਿਹਾ ਕਿ ਕ੍ਰਿਕਟ 'ਚ ਖਿਡਾਰੀਆਂ ਦੇ ਇੱਕ ਦੂਸਰੇ ਨਾਲ ਬਦਸਲੂਕੀ ਦੇ ਮਾਮਲੇ ਵੱਧਦੇ ਜਾ ਰਹੇ ਹਨ,ਜਿਨ੍ਹਾਂ 'ਤੇ ਰੋਕ ਲਗਾਈ ਜਾਣ ਦੀ ਜਰੂਰਤ ਹੈ.ਉਨ੍ਹਾਂ ਕਿਹਾ ਕਿ ਇਨ੍ਹਾਂ ਹਾਲਾਤਾਂ ਲਈ ਬੋਰਡ ਵੀ ਦੋਸ਼ੀ ਹੈ.ਅਜਿਹੇ ਕਈ ਮਾਮਲੇ ਹਨ,ਜਦੋਂ ਖਿਡਾਰੀ ਮਾਮੂਲੀ ਸਜ਼ਾ 'ਤੇ ਛੁੱਟ ਜਾਂਦੇ ਹਨ.ਲਤੀਫ਼ ਨੇ ਇਸ ਮਾਮਲੇ ਲਈ ਬੀਸੀਸੀਆਈ ਨੂੰ ਕਸੂਰਵਾਰ ਠਹਿਰਾਇਆ ਹੈ.
ਹੋਰ ਵੀ
ਮੈਂ ਹਰਭਜਨ ਨੂੰ ਮੁਆਫ਼ ਕਰ ਦਿੱਤਾ:ਸ਼੍ਰੀਸੰਤ
ਛੱਕਾ ਮਾਰਿਆ ਤਾਂ ਵਾਪਸ ਪਰਤਨਾ ਪਵੇਗਾ ਪੈਵੇਲੀਅਨ
ਆਈਸੀਸੀ ਟ੍ਰਾਫੀ ਦੀ ਸੁਰੱਖਿਆ ਬਾਰੇ ਚਰਚਾ
ਨਯੂਜੀਲੈਂਡ ਸੁਰੱਖਿਆ ਟੀਮ ਪਾਕਿ ਭੇਜੇਗਾ
ਭਾਰਤੀਆਂ ਤੋਂ ਰੁੱਸਿਆ ਹੈ,ਮੈਨ ਆਫ਼ ਦ ਮੈਚ
ਮੁੰਬਈ ਇੰਡੀਅਨਜ਼ ਨੇ ਹਰਭਜਨ ਦੇ ਵਿਵਹਾਰ 'ਤੇ ਖੇਦ ਜਤਾਇਆ