ਹਰਭਜਨ ਸਿੰਘ ਵੱਲੋਂ ਮਾਰੇ ਗਏ ਥੱਪੜ ਕਾਰਨ ਅਜੇ ਵੀ ਸਦਮੇ ਵਿਚ ਕੇਰਲ ਦੇ ਤੇਜ ਗੇਂਦਬਾਜ ਐਸ.ਸ਼੍ਰੀਸੰਤ ਨੇ ਕਿਹਾ ਕਿ ਉਸ ਦੇ ਮਨ ਵਿਚ ਭੱਜੀ ਖਿਲਾਫ਼ ਕਿਸੇ ਕਿਸਮ ਦਾ ਕੋਈ ਗੁਸਾ ਨਹੀਂ ਅਤੇ ਉਸ ਨੇ ਹਰਭਜਨ ਨੂੰ ਮੁਆਫ਼ ਕਰ ਦਿੱਤਾ ਹੈ।
ਅੱਜ ਇਕ ਟੀ.ਵੀ.ਚੈਨਲ ਨਾਲ ਗੱਲਬਾਤ ਕਰਦਿਆਂ ਕੇਰਲ ਦੇ ਇਸ ਤੇਜ ਗੇਂਦਬਾਜ ਨੇ ਕਿਹਾ ਕਿ ਉਹ ਸ਼ੁੱਕਰਵਾਰ ਨੂੰ ਮੁੰਬਈ ਇੰਡੀਅਨ ਟੀਮ ਅਤੇ ਕਿੰਗ ਇਲੈਵਨ ਪੰਜਾਬ ਵਿਚ ਹੋਏ ਮੈਚ ਤੋਂ ਬਾਦ ਹੱਥ ਮਿਲਾਉਣ ਗਿਆ ਸੀ ਤੇ ਹਰਭਜਨ ਨੇ ਮੇਰੇ ਉੱਤੇ ਹਮਲਾ ਕਰ ਦਿੱਤਾ।
ਸੰਤ ਨੇ ਕਿਹਾ ਕਿ ਹਰਭਜਨ ਉਸ ਦਾ ਵੱਡੇ ਭਾਈ ਹੈ ਅਤੇ ਉਸ ਨੇ ਉਸਨੂੰ ਮੁਆਫ ਕਰ ਦਿੱਤਾ ਹੈ।
ਉਸ ਨੇ ਕਿਹਾ ਕਿ ਮੈਂ ਤਾਂ ਉਸ ਦਿਨ ਦਾ ਖੇਡ ਸਮਾਪਤ ਹੋਣ ਤੋਂ ਬਾਦ ਹਰਭਜਨ ਨਾਲ ਹੱਥ ਮਿਲਾਉਣ ਗਿਆ ਸੀ ਅਤੇ ਮੇਰੇ ਖਿਆਲ ਵਿਚ ਵੀ ਨਹੀਂ ਸੀ ਕਿ ਅਜਿਹੀ ਘਟਨਾ ਵਾਪਰ ਸਕਦਾ ਹੈ ਉਸ ਨੇ ਕਿਹਾ ਕਿ ਹਰਭਜਨ ਨੇ ਮੇਰੇ ਥੱਪੜ ਦੀ ਸ਼ਕਲ ਵਿਚ ਸ਼ਾਇਦ ਘਸੁਨ ਮਾਰਿਆ ਸੀ।
|