ਮੁੱਖਪੰਨਾ > ਖੇਡ > ਕ੍ਰਿਕੇਟ > ਕ੍ਰਿਕੇਟ ਖਬਰਾਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਭਾਰਤੀਆਂ ਤੋਂ ਰੁੱਸਿਆ ਹੈ,ਮੈਨ ਆਫ਼ ਦ ਮੈਚ
ਭਾਸ਼ਾ
ਸਚਿਨ ਤੇਂਦੁਲਕਰ ਦੇ ਨਾਮ 'ਤੇ ਭਲੇ ਹੀ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਵੱਧ ਮੈਨ ਆਫ਼ ਦ ਮੈਚ ਬਨਣ ਦਾ ਰਿਕਾਰਡ ਹੋਵੇ,ਲੇਕਿਨ ਇੰਡੀਅਨ ਪ੍ਰੀਮੀਅਰ ਲੀਗ ਦੇ ਪਹਿਲੇ 12 ਮੈਚ ਦੇਖ ਕੇ ਲੱਗਦਾ ਹੈ ਕਿ ਇਸ ਹਾਰਡ ਪ੍ਰੋਫਾਈਲ ਟਵੰਟੀ-20 ਟੂਰਨਾਮੈਂਟ 'ਚ ਇਹ ਪੁਰਸਕਾਰ ਭਾਰਤੀਆਂ ਦੇ ਲਈ ਨਹੀਂ ਬਣਿਆ ਹੈ.

ਤੇਂਦੁਲਕਰ ਗ੍ਰੋਇਨ ਦੀ ਸੱਟ ਦੇ ਕਾਰਣ ਹੁਣ ਤੱਕ ਆਈਪੀਐਲ ਦੇ ਕਿਸੇ ਮੈਚ 'ਚ ਨਹੀਂ ਖੇਡ ਸਕੇ ਹਨ,ਲੇਕਿਨ ਭਾਰਤ ਦੇ ਹੋਰ ਦਿੱਗਜ਼ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਬਹੁਤ ਖਰਾਬ ਰਿਹਾ ਹੈ.ਦੁਨੀਆਂ ਦੇ ਗੇਂਦਬਾਜ਼ਾਂ 'ਤੇ ਭਾਰੀ ਪੈਣ ਵਾਲੇ ਸੌਰਵ ਗਾਂਗੁਲੀ,ਰਾਹੁਲ ਦ੍ਰਵਿੜ,ਵੀਵੀਐਸ ਲਕਸ਼ਮਣ,ਯੁਵਰਾਜ ਸਿੰਘ ਅਤੇ ਮਹਿੰਦਰ ਸਿੰਘ ਧੋਨੀ ਆਪਣੀ ਸਰਜਮੀਂ 'ਤੇ ਰਨ ਬਨਾਉਣ ਲਈ ਤਰਸ ਰਹੇ ਹਨ.

ਇਨ੍ਹਾਂ ਦਿੱਗਜ਼ਾਂ ਦੀ ਇਸ ਹਾਲਤ ਕਾਰਣ ਹੀ ਮੈਨ ਆਫ਼ ਦ ਮੈਚ ਪੁਰਸਕਾਰ ਭਾਰਤੀਆਂ ਤੋਂ ਰੁੱਸਿਆ ਹੋਇਆ ਹੈ.ਹੁਣ ਤੱਕ ਦੇ 12 ਮੈਚਾਂ 'ਚ ਕੇਵਲ ਦੋ ਭਾਰਤੀ ਮੈਨ ਆਫ਼ ਦ ਮੈਚ ਬਣੇ ਹਨ,ਜਦੋਂਕਿ ਕੁੱਲ ਦਸ ਬੱਲੇਬਾਜ਼ ਇਸ ਪੁਰਸਕਾਰ ਨੂੰ ਹਾਸਿਲ 'ਚ ਸਫ਼ਲ ਰਹੇ ਹਨ.

ਮਤਲਬ ਭਾਰਤੀ ਜੇਕਰ ਬੱਲੇਬਾਜ਼ੀ 'ਚ ਦਮ ਦਖਾਉਂਦੇ ਹਨ ਤਾਂ ਉਹ ਇੱਕ ਲੱਖ ਰੁੱਪਏ ਦਾ ਚੈਕ ਹਾਸਿਲ ਕਰ ਸਕ ਦੇ ਹਨ.ਕਿਸੇ ਭਾਰਤੀ ਨੂੰ ਮੈਨ ਆਫ਼ ਦ ਮੈਚ ਬਨਣ ਲਈ ਸੱਤਵੇਂ ਮੈਚ ਤੱਕ ਦਾ ਇੰਤਜ਼ਾਰ ਕਰਨਾ ਪਿਆ. ਦਿੱਲੀ ਡੇਅਰ ਡੇਵਿਲਜ਼ ਦੇ ਕਪਤਾਨ ਵੀਰੇਂਦਰ ਸਹਿਵਾਨ ਡੇਕਨ ਚਾਰਜਜ਼ ਖਿਲਾਫ਼ ਨਾਬਾਦ 94 ਸਕੋਰ ਦੀ ਤੂਫਾਨੀ ਪਾਰੀ ਖੇਡ ਕੇ ਇਹ ਪੁਰਸਕਾਰ ਹਾਸਿਲ ਕੀਤਾ.ਇਸ ਦੇ ਬਾਅਦ ਰਾਜਸਥਾਨ ਰਾਇਲਜ਼ ਦੇ ਯੂਸੁਫ਼ ਪਠਾਨ ਵੀ ਹੈਦਰਾਬਾਦ ਦੀ ਟੀਮ ਖਿਲਾਫ਼ ਹੀ ਤੂਫ਼ਾਨੀ 61 ਸਕੋਰ ਦੇ ਲਈ ਮੈਨ ਆਫ਼ ਦ ਮੈਚ ਬਣੇ ਸਨ.
ਹੋਰ ਵੀ
ਮੁੰਬਈ ਇੰਡੀਅਨਜ਼ ਨੇ ਹਰਭਜਨ ਦੇ ਵਿਵਹਾਰ 'ਤੇ ਖੇਦ ਜਤਾਇਆ
ਆਈਸੀਸੀ ਦਾ ਅਕਸ ਸੁਧਾਰਨ ਦੀ ਜਰੂਰਤ:ਮੋਰਗਨ
ਆਪਣੇ ਖੇਡ 'ਤੇ ਧਿਆਨ ਦੇਵਾਂਗਾ:ਸ਼੍ਰੀਸੰਤ
ਹਰਭਜਨ ਨੂੰ ਕਾਰਨ ਦੱਸੋ ਨੋਟਿਸ
ਭੱਜੀ-ਸ਼੍ਰੀਸੰਥ ਨੇ ਵਿਵਾਦ ਸੁਲਝਾਇਆ
ਯੁਵਰਾਜ ਵੱਲੋਂ ਗੇਂਦਬਾਜਾਂ ਦੀ ਤਾਰੀਫ