ਕ੍ਰਿਕਟ ਦੀ ਸਰਵਉੱਚ ਸੰਸਥਾ ਆਈਸੀਸੀ ਦਾ ਅਕਸ ਚੰਗਾ ਨਹੀਂ ਹੈ ਅਤੇ ਇਸ 'ਤੇ ਧਿਆਨ ਦੇ ਕੇ ਇਸ ਨੂੰ ਸੁਧਾਰਨ ਦੀ ਜਰੂਰਤ ਹੈ,ਇਹ ਸ਼ਬਦ ਆਈਸੀਸੀ ਪ੍ਰਧਾਨ ਅਹੁਦੇ ਲਈ ਚੁਣੇ ਗਏ ਡੇਵਿਡ ਮੋਰਗਨ ਨੇ ਕਹੇ. ਉਨ੍ਹਾਂ ਨੇ ਇੱਥੇ ਪੱਤਰਕਾਰ ਸੰਮੇਲਨ ਨੂੰ ਕਿਹਾ ਕਿ ਮੈਂ ਨਹੀਂ ਮੰਨਦਾ ਕਿ ਹਰ ਸਮੇਂ ਅਸੀਂ ਆਦਰਸ਼ ਨਾਲ ਕੰਮ ਕਰਦੇ ਹਾਂ,ਲੇਕਿਨ ਨਿਸ਼ਚਿਤ ਤੌਰ 'ਤੇ ਸਾਨੂੰ ਅਜਿਹਾ ਕਰਨਾ ਚਾਹੀਦਾ.
ਮੁੱਖ ਕਾਰਜਕਾਰੀ ਮੈਲਕਮ ਸਪੀਡ ਦਾ ਜਿੰਬਾਵੇ ਕ੍ਰਿਕਟ ਦੀ ਕਥਿੱਤ ਵਿੱਤੀ ਅਨਿਯਮਿਤਤਾ ਨੂੰ ਸਰਵਜਨਕ ਕਰਨ ਦੇ ਆਈਸੀਸੀ ਦੇ ਇਨਕਾਰ ਦੇ ਵਿਰੋਧ 'ਚ ਸਮੇਂ ਤੋਂ ਪਹਿਲਾਂ ਅਹੁਦਾ ਛੱਡਣ ਤੋਂ ਵੀ ਆਈਸੀਸੀ ਦੀ ਛੱਬੀ ਖਰਾਬ ਹੋਈ ਹੈ.
ਸਪੀਡ ਨੂੰ ਪਿੱਛਲੇ ਹਫ਼ਤੇ ਛੁੱਟੀ 'ਤੇ ਭੇਜ ਦਿੱਤਾ ਗਿਆ ਅਤੇ ਆਈਸੀਸੀ ਮੈਨੇਜਰ ਡੇਵ ਰਿਚਰਡਸਨ ਨੂੰ ਉਨ੍ਹਾਂ ਦੇ ਅਹੁਦੇ ਦਾ ਅਸਥਾਈ ਕਾਰਜਭਾਰ ਸੌਂਪਿਆ ਗਿਆ.ਸੀਈਓ 'ਤੇ ਅਹੁਦੇ ਨਿਯੁਕਤ ਹਾਰੂਨ ਲੋਰਗਟ ਜੁਲਾਈ 'ਚ ਅਪਣਾ ਅਹੁਦਾ ਸੰਭਾਲਨਗੇ.
ਮੋਰਗਨ ਨੇ ਕਿਹਾ ਕਿ ਸਪੀਡ ਨੂੰ ਕਦੇ ਅਪਣਾ ਅਹੁਦਾ ਛੱਡਣ ਲਈ ਨਹੀਂ ਕਿਹਾ ਗਿਆ,ਬਲਕਿ ਜਿੰਬਾਵੇ ਨੂੰ ਲੈ ਕੇ ਆਈਸੀਸੀ ਦੇ ਰਵੱਈਏ ਦੇ ਕਾਰਣ ਉਹ ਅਸਹਿਜ ਮਹਿਸੂਸ ਕਰ ਰਹੇ ਸਨ ਅਤੇ ਇਸ ਲਈ ਉਨ੍ਹਾਂ ਨੇ ਖੁਦ ਹਟਣ ਦਾ ਫੈਸਲਾ ਕੀਤਾ.
|