ਮੁੱਖਪੰਨਾ > ਖੇਡ > ਕ੍ਰਿਕੇਟ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਇੰਜਮਾਮ ਤੈਨੂੰ ਸਲਾਮ
ਵਿਨੈ ਛਜ਼ਲਾਨੀ
ਐਤਵਾਰ 6 ਜਨਵਰੀ 2008 ਨੂੰ ਭਾਰਤੀ ਕ੍ਰਿਕੇਟ ਦੇ ਨਾਲ ਜੋ ਕੁਝ ਵੀ ਹੋਇਆ ਅਤੇ ਸੋਮਵਾਰ ਨੂੰ ਦੇਸ਼ ਦੇ ਮੀਡਿਆ ਅਤੇ ਸਾਰੀ ਕ੍ਰਿਕੇਟਪ੍ਰੇਮੀ ਜਨਤਾ ਵਿੱਚ ਜੋ ਬਹਿਸ ਚੱਲੀ, ਉਸਨੂੰ ਵੇਖ-ਸੁਣਕੇ ਸਿਰਫ ਇੱਕ ਹੀ ਗੱਲ ਨਿਕਲਦੀ ਹੈ.... ਇੰਜਮਾਮ ਤੈਨੂੰ ਸਲਾਮ.

ਗੱਲ ਥੋੜੀ ਅਜੀਬ ਲਗ ਸਕਦੀ ਹੈ, ਪਰ ਰਤਾ ਯਾਦ ਕਰੋ 20 ਅਗਸਤ 2007 ਦਾ ਉਹ ਦਿਨ. ਇੰਗਲੈਂਡ ਅਤੇ ਪਾਕਿਸਤਾਨ ਦੇ ਵਿਚਕਾਰ ਉਵਲ ਵਿੱਚ ਖੇਡੇ ਜਾ ਰਹੇ ਚੌਥੇ ਟੈਸਟ ਮੈਚ ਦੇ ਚੌਥੇ ਦਿਨ ਇੰਜਮਾਮ ਉਲ ਹਕ ਨੇ ਆਪਣੀ ਟੀਮ ਦੇ ਨਾਲ ਮੈਦਾਨ ਤੇ ਆਉਣ ਤੋਂ ਇਨਕਾਰ ਕਰ ਦਿੱਤਾ. ਵਜਹ ਸੀ ਅੰਪਾਇਰ ਡੈਰਲ ਹੇਅਰ ਵੱਲੋਂ ਉਨ੍ਹਾਂ ਦੀ ਟੀਮ ਤੇ ਲਾਇਆ ਗਿਆ ਗੇਂਦ ਨਾਲ ਛੇੜਖਾਨੀ ਕਰਨ ਦਾ ਆਰੋਪ. ਇੰਜਮਾਮ ਦੀ ਦਲੀਲ ਜਾਇਜ਼ ਵੀ ਸੀ ਅਤੇ ਵਜਨਦਾਰ ਵੀ.

ਇੰਨੇ ਸਾਰੇ ਕੈਮਰੇ ਮੌਜੂਦ ਹਨ, ਤਕਨੀਕ ਵੀ ਮੌਜੂਦ ਹੈ, ਗੇਂਦ ਤੋਂ ਕੀਤੀ ਗਈ ਛੇੜਖਾਨੀ ਦੇ ਕੋਈ ਨਿਸ਼ਾਨ ਗੇਂਦ ਤੇ ਨਹੀ ਦਿਸ ਰਹੇ. ਫਿਰ ਵੀ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਜਾ ਰਿਹਾ ਹੈ? ਕਿਉ? ਇੱਕ ਲੰਮੇ ਅਤੇ ਨਾਟਕੀ ਘਟਨਾਕ੍ਰਮ ਦੇ ਬਾਅਦ ਉਸ ਟੈਸਟ ਮੈਚ ਨੂੰ ਰੱਦ ਕਰ ਦਿੱਤਾ ਗਿਆ.

ਮਹੱਤਵਪੂਰਨ ਗੱਲ ਇਹ ਹੈ ਕਿ ਪਾਕਿਸਤਾਨ ਉਸ ਵੇਲ੍ਹੇ ਮੈਚ ਜਿੱਤਣ ਦੀ ਸਥਿਤੀ ਵਿੱਚ ਸੀ. ਪਰ ਇੰਜਮਾਮ ਦੇ ਲਈ ਉਸ ਸਮੇਂ ਆਪਣੀ ਟੀਮ ਅਤੇ ਆਪਣੇ ਦੇਸ਼ ਦਾ ਸਨਮਾਨ ਜਿਆਦਾ ਮਹੱਤਵਪੂਰਨ ਸੀ.... ਅਤੇ ਉਨ੍ਹਾਂ ਦੇ ਇਸੇ ਜਜ਼ਬੇ ਨੂੰ ਸਲਾਮ ਕਹਿਣ ਦਾ ਦਿਲ ਕਰ ਰਿਹਾ ਹੈ.

ਅਫਸੋਸ ਇਸੇ ਗੱਲ ਦਾ ਹੈ ਕਿ ਸੌ ਕਰੋੜ ਦੀ ਆਬਾਦੀ ਵਾਲਾ ਦੇਸ਼ ਜਿੱਥੇ ਕ੍ਰਿਕੇਟ ਦਾ ਜੁਨੂੰਨ ਧਰਮ ਤੋਂ ਵੀ ਜਿਆਦਾ ਹਾਵੀ ਹੈ, ਜਿੱਥੇ ਕਿਸੇ ਵੀ ਧਰਮ, ਜਾਤੀ, ਭਾਸ਼ਾ, ਕਿੱਤੇ ਜਾਂ ਆਰਥਿਕ ਸਥਿਤੀ ਦਾ ਵਿਅਕਤੀ ਸੋਂਦੇ-ਜਾਗਦੇ, ਉੱਠਦੇ-ਬੈਠਦੇ ਕ੍ਰਿਕੇਟ ਦੀ ਹੀ ਗੱਲ ਕਰਨਾ ਪਸੰਦ ਕਰਦਾ ਹੋਵੇ, ਉਸ ਦੇਸ਼ ਦੀ ਕ੍ਰਿਕੇਟ ਸੰਸਥਾ ਹੁਣ ਵੀ ਸਿਰਫ ਚਿੱਠੀਆਂ ਰਾਹੀਂ ਸਵਾਲ-ਜਵਾਬ ਵਿੱਚ ਲੱਗੀ ਹੋਈ ਹੈ.

ਅਸਟ੍ਰੇਲੀਆ ਵਿੱਚ ਬੈਠੇ ਖਿਡਾਰੀ ਅਤੇ ਅਧਿਕਾਰੀ ਵੀ ਮੈਦਾਨ ਤੇ ਵਿਰੋਧ ਜਤਾਉਣ ਜਾਂ ਰਾਸ਼ਟਰੀ ਸਨਮਾਨ ਦੀ ਝੰਡਾ ਬੁਲੰਦ ਕਰਨ ਦੀ ਥਾਂ ਭਾਰਤ ਤੋਂ ਆਉਣ ਵਾਲੇ ਫੈਸਲੇ ਦਾ ਇੰਤਜਾਰ ਕਰ ਰਹੇ ਹਨ. ਇਨ੍ਹਾਂ ਸਾਰਿਆਂ ਦੇ ਉੱਤੇ ਸ਼ਾਇਦ ਆਯੋਜਕਾਂ ਤੋਂ ਮਿਲਣ ਵਾਲੇ ਕਰੋੜਾਂ ਰੁਪਏ ਅਤੇ ਮੈਚ ਫੀਸ ਡੁੱਬ ਜਾਣ ਦਾ ਡਰ ਸਵਾਰ ਹੈ.

ਹਰਭਜਨ ਦੇ ਨਾਲ ਨਾਇੰਸਾਫੀ ਨੂੰ ਚੁਪਚਾਪ ਸਹਿ ਲੈਣਾ, ਉਨ੍ਹਾਂ ਕਰੋੜਾਂ ਭਾਰਤੀਆਂ ਦੇ ਨਾਲ ਅਨਿਆ ਹੋਵੇਗਾ, ਜਿਨ੍ਹਾਂ ਨੇ ਇਨ੍ਹਾਂ ਖਿਡਾਰੀਆਂ ਨੂੰ ਅਤੇ ਬੀਸੀਸੀਆਈ ਨੂੰ ਕਰੋੜਾਂ-ਅਰਬਾਂ ਵਿੱਚ ਖੇਡਣ ਦੇ ਲਾਇਕ ਬਣਾਇਆ. ਸਾਡਾ ਚੁਪ ਰਹਿਣਾ ਅਤੇ ਕੜਾ ਵਿਰੋਧ ਨਾ ਕਰਨਾ ਇਹ ਵੀ ਸਾਬਿਤ ਕਰੇਗਾ ਕਿ ਹਰਭਜਨ ਤੇ ਲਾਏ ਗਏ ਆਰੋਪ ਸਹੀ ਹਨ. ਇੱਕ ਅਜੀਹੇ ਦੇਸ਼ ਲਈ ਜੋ ਸਾਰੇ ਧਰਮਾਂ ਨੂੰ ਬਰਾਬਰ ਦਾ ਦਰਜਾ ਦਿੰਦਾ ਹੈ, ਜਿਸਦੀ ਟੀਮ ਵਿੱਚ ਕਈ ਧਰਮਾਂ ਦੇ ਖਿਡਾਰੀ ਹਨ, ਉਸਦੇ ਲਈ ਇਸ ਤੋਂ ਜਿਆਦਾ ਦੁਖ ਵਾਲੀ ਗੱਲ ਕਿਹੜੀ ਹੋਵੇਗੀ.

ਜਿਨ੍ਹਾਂ ਦੇਸ਼ਾਂ ਵਿੱਚ ਗੋਰੇ-ਕਾਲੇ ਰੰਗ ਅਤੇ ਨਸਲ ਦੇ ਅਧਾਰ ਤੇ ਵਿਤਕਰੇ ਦਾ ਲੰਮਾ ਇਤਿਹਾਸ ਰਿਹਾ ਹੈ, ਉਹ ਸਭ ਮਿਲਕੇ ਭਾਰਤੀ ਖਿਡਾਰੀ ਤੇ ਝੂਠੇ ਆਰੋਪ ਲਾ ਰਹੇ ਹਨ. ਇਸ ਤੋਂ ਜਿਆਦਾ ਹਾਸੇ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ? ਬੀਸੀਸੀਆਈ ਦੇ ਸਾਰੇ ਉੱਚ ਅਧਿਕਾਰੀ ਅਜੀਹੇ ਹਨ ਜਿਨ੍ਹਾਂ ਨੇ ਕਦੇ ਠੀਕ ਤਰੀਕੇ ਨਾਲ ਬੈਟ ਅਤੇ ਗੇਂਦ ਨਹੀਂ ਫੜੀ. ਕ੍ਰਿਕੇਟ ਦੇ ਉੱਚੇ ਅਹੁਦਿਆਂ ਤੇ ਬੈਠਕੇ ਆਪਣੀ ਸਿਆਸੀ ਸਫਲਤਾ ਅਤੇ ਦੇਸ਼ ਦੇ ਵੱਡੇ ਅਹੁਦਿਆਂ ਤਕ ਪੁੱਜਣ ਦੇ ਸੁਪਣੇ ਵੇਖ ਰਹੇ ਹਨ. ਅਜੀਹੇ ਵਿੱਚ ਕੁਝ ਸਵਾਲ ਉੱਠਣੇ ਲਾਜ਼ਮੀ ਹਨ-

1. ਬੀਸੀਸੀਆਈ ਦੇ ਲਈ ਆਪਣੇ ਕਾਰਪੋਰੇਟ ਹਿਤ ਪਹਿਲਾਂ ਹਨ ਜਾਂ ਦੇਸ਼ ਦਾ ਮਾਣ-ਸਨਮਾਨ?
2. ਇਹ ਲੋਕ ਕ੍ਰਿਕੇਟ ਜਿਆਦਾ ਸਮਝਦੇ ਹਨ ਜਾਂ ਰਾਜਨੀਤੀ?
3. ਕੀ ਇਨ੍ਹਾਂ ਨੂੰ ਭਾਰਤੀ ਕ੍ਰਿਕੇਟ ਨਾਲ ਜੁੜੀਆਂ ਗਤੀਵਿਧੀਆਂ ਚਲਾਉਣ ਦਾ ਅਧਿਕਾਰ ਦੇਣਾ ਚਾਹੀਦਾ ਹੈ?

ਅਜੀਹੇ ਵਿੱਚ ਤਾਂ ਇੰਡੀਅਨ ਕ੍ਰਿਕੇਟ ਲੀਗ ਦੀ ਹੋਂਦ ਹੀ ਜਿਆਦਾ ਸਹੀ ਜਾਪਦੀ ਹੈ ਅਤੇ ਉਸ ਵੱਲੋਂ ਚੱਕੇ ਗਏ ਸਵਾਲ ਵੀ ਕਿ ਬੀਸੀਸੀਆਈ ਨੂੰ ਭਾਰਤੀ ਟੀਮ ਚੁਣਨ ਦਾ ਹੱਕ ਨਹੀਂ ਹੈ. ਅਸਲ ਵਿੱਚ ਟਵੇਂਟੀ-20 ਵਿਸ਼ਵ ਕਪ ਵਿੱਚ ਭਾਰਤ ਵੱਲੋਂ ਮਿਲੀ ਹਾਰ ਅਤੇ ਫਿਰ ਭਾਰਤ ਦੌਰੇ ਤੇ ਹਾਰ ਨੂੰ ਕੰਗਾਰੂ ਟੀਮ ਪੂਰੀ ਤਰ੍ਹਾਂ ਹਜਮ ਨਹੀਂ ਕਰ ਪਾ ਰਹੀ. ਨਵੇਂ-ਨਵੇਂ ਤਰੀਕੇ ਅਪਨਾ ਕੇ ਆਪਣੀ ਬੌਖਲਾਹਟ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ.

ਹਰਭਜਨ ਦੇ ਹੱਥੋਂ ਤਿੰਨ ਵਾਰ ਆਉਟ ਹੋਣ ਦੇ ਬਾਅਦ ਰਿਕੀ ਪੋਂਟਿੰਗ ਨੇ ਆਪਣੀ ਖਿੱਝ ਲਾਹੁਣ ਲਈ ਅਜੀਹੀ ਸੋਚੀ ਸਮਝੀ ਕਾਰਵਾਈ ਕੀਤੀ ਹੈ. ਅੱਜ ਭਾਰਤ ਨੂੰ ਸ਼ਾਇਦ ਆਪਣੀ ਹੀ ਤਾਕਤ ਦਾ ਅਹਿਸਾਸ ਨਹੀਂ ਹੈ. ਭਾਰਤ ਨੇ ਕ੍ਰਿਕੇਟ ਨੂੰ ਪੂਰੀ ਦੁਨੀਆ ਵਿੱਚ ਅੱਗੇ ਵਧਾਉਣ ਵੀ ਮਹਿਤੀ ਭੂਮਿਕਾ ਨਿਭਾਈ ਹੈ. ਕੋਈ ਵੀ ਦੇਸ਼ ਭਾਰਤ ਦੇ ਹਿਤਾਂ ਦੀ ਅਣਗਹਿਲੀ ਨਹੀਂ ਕਰ ਸਕਦਾ. ਵੇਖਣਾ ਇਹ ਹੈ ਕਿ ਬੀਸੀਸੀਆਈ ਆਪਣੇ ਹਿਤਾਂ ਦੀ ਰੱਖਿਆ ਕਰਦੀ ਹੈ ਜਾਂ ਦੇਸ਼ ਦੇ ਹਿਤਾਂ ਦੀ?...
ਹੋਰ ਵੀ
ਭੱਜੀ ਨੂੰ ਸਖਤ ਸਜ਼ਾ ਕਿਉਂ ?
ਹੁਣ ਤਾਂ ਚੱਕ ਦੇ ਟੀਮ ਇੰਡੀਆ
ਕ੍ਰਿਕੇਟ ਪ੍ਰੇਮੀਆਂ ਲਈ ਕੌੜਾ ਅਨੁਭਵ