ਇਹ ਗੁਰਦੁਆਰਾ ਸਾਹਿਬ 'ਮੱਹਲਾ ਵੱਡਿਆਂ' ਦੇ ਸਿਰੇ ਤੇ ਹੈ। ਉਸ ਸਮੇਂ ਇਹ ਦੌਲਤ ਖਾਂ ਦੇ ਦੀਵਾਨ ਦਾ ਘਰ ਸੀ, ਜਿਸ ਨੇ ਗੁਰੂ ਜੀ ਦੇ ਖਿਲਾਫ ਮੋਦੀਖਾਨਾ ਲੁਟਾਏ ਜਾਣ ਦੀ ਸ਼ਿਕਾਇਤ ਕੀਤੀ ਸੀ। ਗੁਰੂ ਜੀ ਨੂੰ ਗ੍ਰਿਫ਼ਤਾਰ ਕਰ ਕੇ ਇੱਥੇ ਹੀ ਨਜ਼ਰ ਬੰਦ ਰੱਖਿਆ ਗਿਆ ਸੀ। ਜਿਸ ਕੋਠੜੀ ਵਿੱਚ ਜੀ ਰਹੇ ਸਨ, ਉਹ ਇਸ ਗੁਰਦੁਆਰੇ ਸਾਹਿਬ ਦੀ ਉੱਤਰੀ ਗੁੱਠੇ ਵਿੱਚ ਮੌਜੂਦ ਹੈ।
ਇੱਥੇ ਹੀ ਗੁਰੂ ਜੀ ਪਾਸੋਂ ਹਿਸਾਬ ਮੰਗਿਆ ਅਤੇ ਜਦੋਂ ਰਾਏ ਮੁਸਦੀ ਨੇ ਗੁਰੂ ਜੀ ਦੇ ਹਿਸਾਬ ਜੀ ਜਾਂਚੀ ਕੀਤੀ। ਤਾਂ ਹਿਸਾਬ ਕਰਨ ਤੇ ਵਾਹਿਗੁਰੂ ਦੀ ਕਿਰਪਾ ਨਾਲ ਗੁਰੂ ਜੀ ਦਾ ਸਰਕਾਰ ਵੱਲ 760 ਰੁੱਪਏ ਵਾਧਾ ਹੀ ਨਿਕਲਿਆ, ਜਿਸ ਕਰ ਕੇ ਗੁਰੂ ਜੀ ਨੂੰ ਬਰੀ ਕਰ ਦਿੱਤਾ। ਇਹ ਗੁਰਦੁਆਰਾ ਸਾਹਿਬ ਸੁਲਤਾਨ ਪੁਰ ਲੋਧੀ ਪੰਜਾਬ ਵਿੱਚ ਸਥਿਤ ਹੈ। |