ਮੁੱਖਪੰਨਾ > ਧਰਮ ਦਰਸ਼ਨ > ਸਿੱਖ-ਮਤ > ਤੀਰਥ ਖੇਤਰ > ਕਿਲ੍ਹਾ ਲੋਹਗੜ੍ਹ ਸਾਹਿਬ (ਅਨੰਦਪੁਰ ਸਾਹਿਬ)
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਕਿਲ੍ਹਾ ਲੋਹਗੜ੍ਹ ਸਾਹਿਬ (ਅਨੰਦਪੁਰ ਸਾਹਿਬ)
ਇਹ ਕਿਲ੍ਹਾ ਪੰਜਾਬ ਦੇ ਅਨੰਦਪੁਰ ਸਾਹਿਬ ਸ਼ਹਿਰ ਵਿੱਚ ਹੈ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਣਵਾਏ ਹੋਏ ਕਿਲ੍ਹਿਆਂ ਵਿੱਚੋਂ ਕਿਲ੍ਹਾ ਲੋਹਗੜ੍ਹ ਵੀ ਖਾਸ ਮਹੱਤਵ ਰੱਖਦਾ ਹੈ। ਇਹ ਕਿਲ੍ਹਾ 'ਚੱਕ ਨਾਨਕੀ' ਦੇ ਸਿਰੇ ਤੇ ਚਰਨ ਗੰਗਾ ਦੇ ਕੰਢੇ ਤੇ ਹੈ।

ਕਿਲ੍ਹਾ ਲੋਹਗੜ੍ਹ, ਕਿਲ੍ਹਾ ਅਨੰਦਗੜ੍ਹ ਤੋਂ ਬਾਅਦ ਦੂਜੇ ਨੰਬਰ ਤੇ ਵਧੇਰਾ ਤਕੜਾ ਹੈ। ਇਸ ਵਿੱਚ ਗੁਰੂ ਸਾਹਿਬ ਜੀ ਨੇ ਹਥਿਆਰ ਬਨਾਉਣ ਦਾ ਇੱਕ ਕਾਰਖਾਨਾ ਲਾਇਆ ਹੋਇਆ ਸੀ। ਪਹਾੜੀ ਰਾਜਿਆਂ ਨੇ ਅਨੰਦਪੁਰ ਸਾਹਿਬ ਦੇ ਸਾਰੇ ਕਿਲ੍ਹਿਆਂ ਤੇ ਹਮਲੇ ਕੀਤੇ ਸਨ ਤੇ ਹਰ ਥਾਂ ਮਾਤ ਖਾਧੀ ਸੀ, ਪਰ ਲੋਹਗੜ੍ਹ ਸਾਹਿਬ ਤੇ ਹਮਲਾ ਕਰਨ ਤੇ ਉਂਝ ਵੀ ਘਬਰਾਉਂਦੇ ਸਨ।

ਪਹਿਲੀ ਸਤੰਬਰ 1700 ਵਿੱਚ ਦੁਸ਼ਮਨਾਂ ਨੇ ਕਿਲ੍ਹਾ ਲੋਹਗੜ੍ਹ ਸਾਹਿਬ ਤੇ ਹਮਲਾ ਕਰਨ ਲਈ ਇੱਕ ਮਦਮਸਤ ਹਾਥੀ ਭੇਜਿਆ। ਇਸ ਹਾਥੀ ਦਾ ਮੁਕਾਬਲਾ ਦਸ਼ਮੇਸ਼ ਪਿਤਾ ਜੀ ਦੀ ਆਗਿਆ ਤੋਂ ਭਾਈ ਬੱਚਿਤਰ ਸਿੰਘ ਸੂਰਮੇ ਨੇ ਕੀਤਾ। ਭਾਈ ਸਾਹਿਬ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹਾਥੀ ਦਾ ਮੁਕਾਬਲਾ ਕਰਨ ਲਈ ਇੱਕ ਸ਼ਸਤਰ ਜਿਸ ਦਾ ਨਾਂਅ ਨਾਗਨੀ ਸੀ ਉਹ ਦਿੱਤਾ।

ਇਸ ਨਾਗਨੀ ਨਾਲ ਭਾਈ ਸਾਹਿਬ ਨੇ ਮਦਮਸਤ ਹਾਥੀ ਨੂੰ ਮੋੜਿਆ। ਇਹ ਨਾਗਨੀ ਅੱਜ ਵੀ ਕੇਸਗੜ੍ਹ ਸਾਹਿਬ ਵਿੱਚ ਮੌਜੂਦ ਹੈ, ਜਿਸ ਦੇ ਸੰਗਤ ਅਸਾਨੀ ਨਾਲ ਦਰਸ਼ਨ ਕਰ ਸਕਦੀ ਹੈ। ਕਿਲ੍ਹਾ ਲੋਹਗੜ੍ਹ ਸਾਹਿਬ ਵਿੱਚ ਹੀ ਭਾਈ ਉਦੈ ਸਿੰਘ ਜੀ ਨੇ ਰਾਜਾ ਕੇਸਰੀ ਚੰਦ ਦਾ ਸਿਰ ਵੱਢਿਆ ਸੀ।
 Play Free Online Games  Click Here
 Blogs, Videos and More  Click Here
 Send Musical and Animated Cards  Click Here
 Simple,Fast & Free Email Service  Click Here
ਸਬੰਧਤ ਜਾਣਕਾਰੀ ਲੱਭੋ
ਹੋਰ ਵੀ
ਕਿਲ੍ਹਾ ਅਨੰਦਗੜ੍ਹ ਸਾਹਿਬ (ਅਨੰਦਪੁਰ ਸਾਹਿਬ)
ਗੁਰਦੁਆਰਾ ਜਨਮ ਅਸਥਾਨ
ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ
ਗੁਰਦੁਆਰਾ ਸੀਸ ਗੰਜ ਸਾਹਿਬ (ਅਨੰਦਪੁਰ ਸਾਹਿਬ)
ਹੇਮਕੁੰਟ ਸਾਹਿਬ ਦੇ ਰਸਤੇ 'ਚ ਬਣਿਆ ਵਿਸ਼ਾਲ ਲੰਗਰ ਅਸਥਾਨ
ਪੰਜ ਤਖ਼ਤ ਸਾਹਿਬ