ਇਹ ਗੁਰਦੁਆਰਾ ਸਾਹਿਬ ਮੱਤੇ ਦੀ ਸਰਾਇ ਜਿਥੇ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਸੰ: 1504 ਈ. ਨੂੰ ਹੋਇਆ ਸੀ। ਇਹ ਪਿੰਡ ਮੱਤੇ ਦੀ ਸਰਾਂ ਲੋਧੀ ਰਾਜ ਦੇ ਅੰਤ ਅਤੇ ਬਾਬਰ ਦੇ ਰਾਜ ਦੇ ਆਰੰਭ ਵਿੱਚ ਲੁਟਿਆ ਗਿਆ ਅਤੇ ਇੱਥੋਂ ਦੇ ਲੋਕਾਂ ਦੇ ਪਿੰਡ ਛੱਡ ਕੇ ਜਾਣ ਨਾਲ ਇਹ ਪਿੰਡ ਥੇਹ ਹੋ ਗਿਆ। ਬਾਅਦ ਵਿੱਚ ਇੱਕ ਨਾਂਗੇ ਸਾਧੂ ਨੇ ਇਸ ਦੇ ਥੇਹ ਤੇ ਨਵਾਂ ਪਿੰਡ ਵਸਾਇਆ, ਜਿਸ ਦਾ ਨਾਂ 'ਨਾਂਗੇ ਦੀ ਸਰਾਂ' ਪ੍ਰਸਿੱਧ ਹੋਇਆ। ਇਸ ਥਾਂ ਤੇ ਇੱਕ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਦੀ ਦੀ ਯਾਦ ਵਿੱਚ ਬਣਿਆ ਹੋਇਆ ਹੈ। ਇਹ ਜਿਲ੍ਹਾ ਮੁਕਤਸਰ ਵਿੱਚ ਪੈਂਦਾ ਹੈ ਅਤੇ ਮੁਕਤਸਰ ਸ਼ਹਿਰ ਤੋਂ 8-10 ਕਿਲੋਮੀਟਰ ਹੈ। |