ਮੁੱਖਪੰਨਾ > ਧਰਮ ਦਰਸ਼ਨ > ਸਿੱਖ-ਮਤ > ਤੀਰਥ ਖੇਤਰ > ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ
ਸਤਮੀਤ ਕੌਰ
ਬਾਬਾ ਦੀਪ ਸਿੰਘ ਜੀ ਬਾਰ੍ਹਾਂ ਮਿਸਾਲਾਂ ਵਿੱਚ ਸੁਪ੍ਰਸਿਧ ਸ਼ਹੀਦਾਂ ਦੀ ਮਿਸਾਲ ਦੇ ਮੁਖੀਏ ਸਨ। ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿੱਖਣ ਦੀ ਸੇਵਾ ਨਾਲ 18ਵੀਂ ਸਦੀ ਦੀਆਂ ਵਿਸ਼ੇਸ਼ ਜੰਗਾ ਵਿੱਚ ਅਹਿਮ ਹਿੱਸਾ ਲਿਆਂ।

1757 ਈ, ਤੈਮੂਰ ਸ਼ਾਹ ਅਤੇ ਜਹਾਨ ਖਾਨ ਦੁਆਰਾ ਸ਼੍ਰੀ ਦਰਬਾਰ ਸਾਹਿਬ ਜੀ ਦੀ ਬੇਅਦਬੀ ਕਰਨ, ਪਵਿੱਤਰ ਸਰੋਵਰ ਨੂੰ ਪੂਰ ਦੇਣ ਦੀ ਖ਼ਬਰ ਬਾਬਾ ਦੀਪ ਸਿੰਘ ਜੀ ਨੂੰ ਜਦੋਂ ਦਮਦਮਾ ਸਾਹਿਬ ਵਿੱਖੇ ਪੁੱਜੀ ਤਾਂ ਉਹ ਬੁਜਰਗ ਅਵਸਥਾ ਵਿੱਚ ਵੀ 18 ਸੇਰ ਦਾ ਖੰਡਾ ਹੱਥ ਵਿੱਚ ਪਕੜ ਸ਼੍ਰੀ ਦਰਬਾਰ ਸਾਹਿਬ ਜੀ ਨੂੰ ਅਜਾਦ ਕਰਵਾਉਣ ਅਤੇ ਜਾਲਮਾਂ ਨੂੰ ਸਬਕ ਸਿਖਾਉਣ ਲਈ ਪ੍ਰਤਿਗਿਆ ਕਰ ਕੇ ਸ਼੍ਰੀ ਅੰਮ੍ਰਿਤਸਰ ਵੱਲ ਚੱਲ ਪਏ।

ਅੱਗੋਂ ਜਹਾਨ ਖਾਨ ਇਹ ਖ਼ਬਰ ਸੁਣ ਕੇ ਸ਼ਹਿਰ ਦੇ ਬਾਹਰ ਗੋਲਵੜ ਪਿੰਡ ਦੇ ਪਾਸ ਹਜਾਰਾਂ ਦੀ ਗਿਣਤੀ ਵਿੱਚ ਫੌਜ ਦੇ ਨਾਲ ਮੋਰਚੇ ਮਲੀ ਬੈਠਾ ਸੀ। ਆਹਮੋ-ਸਾਹਮਨੇ ਘਮਸਾਨ ਦਾ ਯੁੱਧ ਹੋਇਆ। ਬਾਬਾ ਜੀ ਸ਼ਹਿਰ ਤੋਂ ਅਜੇ ਹਟਵੇਂ ਹੀ ਸਨ ਕਿ ਜਮਾਲ ਖਾਨ ਨਾਲ ਹੋ ਰਹੀ ਹੱਥੀ ਲੜਾਈ ਵਿੱਚ ਉਹਨਾਂ ਦਾ ਸੀਸ ਕੱਟਿਆ ਗਿਆ।

ਪਾਸ ਖੜੇ ਇੱਕ ਸਿੰਘ ਨੇ ਬਾਬਾ ਜੀ ਨੂੰ ਜਦੋਂ ਪ੍ਰਣ ਯਾਦ ਕਰਾਇਆ ਤਾਂ ਐਸਾ ਕ੍ਰਿਸ਼ਮਾਂ ਵਾਪਰਿਆ ਕਿ ਦੁਨੀਆ ਦੇ ਇਤਿਹਾਸ ਵਿੱਚ ਕੋਈ ਹੋਰ ਮਿਸ਼ਾਲ ਨਹੀਂ ਮਿਲਦੀ। ਬਾਬਾ ਜੀ ਨੇ ਆਪਣਾ ਸੀਸ ਖੱਬੀ ਤਲੀ ਉਪਰ ਟਿਕਾਅ ਕੇ ਸੱਜੇ ਹੱਥ ਨਾਲ ਐਸਾ ਖੰਡਾ ਚਲਾਇਆ, ਕਿ ਦੁਸ਼ਮਣ ਦੀਆਂ ਸੱਫਾ ਵਿੱਚ ਭਾਜੜਾਂ ਪੈ ਗਈਆਂ। ਇਸ ਤਰ੍ਹਾਂ ਘਮਸਾਨ ਦਾ ਯੁੱਧ ਕਰਦਿਆ ਬਾਬਾ ਕੀ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਅਤੇ ਆਪਣਾ ਸੀਸ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਭੇਟ ਕੀਤਾ।

ਇਸ ਅਸਥਾਨ ਤੇ ਬਾਬਾ ਦੀਪ ਸਿੰਘ ਜੀ ਦਾ ਸਸਕਾਰ ਕੀਤਾ ਗਿਆ। ਇਹ ਗੁਰਦੁਆਰਾ ਬਾਬਾ ਦੀਪ ਸਿੰਘ ਦੀ ਅਦੁੱਤੀ ਸ਼ਹੀਦੀ ਦੀ ਯਾਦ ਨੂੰ ਤਾਜਾ ਕਰਵਾਉਂਦਾ ਹੈ ਅਤੇ ਗੁਰਧਾਮਾਂ ਦੀ ਪਵਿੱਤਰਤਾ ਬਰਕਰਾਰ ਰੱਖਣ ਲਈ ਪ੍ਰੇਰਣਾ ਸਰੋਤ ਹੈ।
 Play Free Online Games  Click Here
 Blogs, Videos and More  Click Here
 Send Musical and Animated Cards  Click Here
 Simple,Fast & Free Email Service  Click Here
ਸਬੰਧਤ ਜਾਣਕਾਰੀ ਲੱਭੋ
ਹੋਰ ਵੀ
ਗੁਰਦੁਆਰਾ ਸੀਸ ਗੰਜ ਸਾਹਿਬ (ਅਨੰਦਪੁਰ ਸਾਹਿਬ)
ਹੇਮਕੁੰਟ ਸਾਹਿਬ ਦੇ ਰਸਤੇ 'ਚ ਬਣਿਆ ਵਿਸ਼ਾਲ ਲੰਗਰ ਅਸਥਾਨ
ਪੰਜ ਤਖ਼ਤ ਸਾਹਿਬ
ਤਖ਼ਤ ਸ਼੍ਰੀ ਪਟਨਾ ਸਾਹਿਬ