ਮੁੱਖਪੰਨਾ > ਧਰਮ ਦਰਸ਼ਨ > ਸਿੱਖ-ਮਤ > ਦਸ ਗੁਰੂ > ਨਿਮਾਣਿਆਂ ਦੇ ਮਾਣ ਗੁਰੂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਨਿਮਾਣਿਆਂ ਦੇ ਮਾਣ ਗੁਰੂ
ਸਤਮੀਤ ਕੌਰ
WD
ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਿਸ਼ਾਹ ਜੀ ਨਿਮਰਤਾ ਦੇ ਸਾਗਰ ਸੀ। ਆਪ ਜੀ ਨੇ ਆਪਣੀ ਉਮਰ ਅਤੇ ਰਿਸ਼ਤੇ ਦੀ ਪਰਵਾਹ ਕੀਤੇ ਬਗੈਰ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਜੀ ਜਾਨ ਨਾਲ ਸੇਵਾ ਕੀਤੀ। ਜਦੋਂ ਸ਼੍ਰੀ ਗੁਰੂ ਅੰਗਦ ਦੇਵ ਆਪ ਜੀ ਨੂੰ ਗੁਰਗੱਦੀ ਦੀ ਦਾਤ ਬਖਸ਼ ਕੇ ਜੋਤੀ ਜੋਤ ਸਮਾਅ ਗਏ। ਆਪ ਜੀ ਨੇ ਗੋਇੰਦਵਾਲ ਸਾਹਿਬ ਆ ਕੇ ਪੱਕੀ ਰਿਹਾਇਸ਼ ਕਰ ਲਈ।

ਇੱਥੇ ਬਹੁਤ ਸੰਗਤਾਂ ਦੀ ਆਵਾਜਾਈ ਸ਼ੁਰੂ ਹੋ ਗਈ। ਗਰੂ ਕਾ ਲੰਗਰ ਅਤੁੱਟ ਵਰਤਣ ਲੱਗ ਪਿਆ। ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਤੇਜ ਪ੍ਰਤਾਪ ਅਤੇ ਵਡਿਆਈ ਦਾਸੂ ਅਤੇ ਦਾਤੂ ਤੋਂ ਜਰੀ ਨਾ ਗਈ, ਕਿਉਂਕਿ ਉਹ ਚਾਹੁੰਦੇ ਸਨ ਕਿ ਗੁਰੂ ਪੁੱਤਰ ਹੋਣ ਦੇ ਨਾਤੇ ਗੁਰਗੱਦੀ ਸਾਨੂੰ ਮਿਲਣੀ ਚਾਹੀਦੀ ਹੈ।

ਇੱਕ ਦਿਨ ਦਾਤੂ ਸ਼ਾਮ ਨੂੰ ਗੋਇੰਦਵਾਲ ਦੀਵਾਨ ਵਿੱਚ ਆਇਆ। ਗੁਰੂ ਜੀ ਚੌਂਕੀ ਤੇ ਬੈਠ ਕੇ ਸੰਗਤਾਂ ਨੂੰ ਉਪਦੇਸ਼ ਦੇ ਰਹੇ ਸਨ। ਦਾਤੂ ਨੇ ਗੁੱਸੇ ਵਿੱਚ ਕਿਹਾ ਗੁਰਗੱਦੀ ਤੇ ਪੁੱਤਰਾਂ ਦਾ ਹੱਕ ਹੈ, ਸੇਵਕਾਂ ਦਾ ਨਹੀਂ। ਗੱਦੀ ਤੇ ਸੰਗਤਾਂ ਦਾ ਮੈਂ ਹਾਂ, ਤੁਸੀਂ ਇੱਥੋ ਜਾਓ। ਇਹ ਕਹਿ ਕੇ ਉਸ ਨੇ ਗੁਰੂ ਸਾਹਿਬ ਜੀ ਨੂੰ ਜੋਰ ਨਾਲ ਲੱਤ ਮਾਰੀ, ਜਿਸ ਨਾਲ ਗੁਰੂ ਜੀ ਹੇਠਾ ਡਿੱਗ ਪਏ ਤੇ ਸੰਭਲ ਕੇ ਉਠੇ ਅਤੇ ਨਿਮਰਤਾ ਨਾਲ ਦਾਤੂ ਦੇ ਚਰਨ ਫੜ ਲਏ ਅਤੇ ਕਿਹਾ ਮੇਰਾ ਸਰੀਰ ਬੀਰਦ ਹੋ ਗਿਆ ਹੈ। ਮੇਰੇ ਸਰੀਰ ਦੀਆਂ ਹੱਡੀਆਂ ਨਾਲ ਕਿਤੇ ਆਪ ਜੀ ਨੂੰ ਸੱਟ ਤਾਂ ਨਹੀਂ ਲਗੀ। ਆਉ ਜੀ ਮੈਂ ਆਪ ਜੀ ਦੇ ਪੈਰ ਘੁੱਟ ਦਿਆਂ। ਗੁਰੂ ਜੀ ਨੇ ਕਿਸੇ ਪ੍ਰਕਾਰ ਦਾ ਕੋਈ ਗੁੱਸਾ ਨਹੀਂ ਕੀਤਾ। ਧੰਨ ਧੰਨ ਹਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ, ਜੋ ਨਿਮਰਤਾ ਦੇ ਸਾਗਰ ਹਨ।
 Play Free Online Games  Click Here
 Blogs, Videos and More  Click Here
 Send Musical and Animated Cards  Click Here
 Simple,Fast & Free Email Service  Click Here
ਸਬੰਧਤ ਜਾਣਕਾਰੀ ਲੱਭੋ
ਹੋਰ ਵੀ
ਗੁਰੂ ਅੰਗਦ ਦੇਵ ਜੀ ਅਤੇ ਸੇਵਾ
ਹਿਮਾਯੂੰ ਅਤੇ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ
ਗੁਰੂ ਅਰਜਨ ਦੇਵ ਜੀ : ਸਭ ਧਰਮਾਂ ਦੇ ਪੈਰੋਕਾਰ
ਪੰਜਵੇਂ ਪਾਤਸ਼ਾਹ ਅਤੇ ਭਾਈ ਬੁੱਧੂ ਸ਼ਾਹ
ਸ਼ਹੀਦੀ ਸ਼੍ਰੀ ਗੁਰੂ ਅਰਜਵ ਦੇਵ ਜੀ
ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ