ਮੁੱਖਪੰਨਾ > ਧਰਮ ਦਰਸ਼ਨ > ਸਿੱਖ-ਮਤ > ਦਸ ਗੁਰੂ > ਗੁਰੂ ਅੰਗਦ ਦੇਵ ਜੀ ਅਤੇ ਸੇਵਾ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਗੁਰੂ ਅੰਗਦ ਦੇਵ ਜੀ ਅਤੇ ਸੇਵਾ
ਸਤਮੀਤ ਕੌਰ
WD
ਗੁਰੂ ਅੰਗਦ ਦੇਵ ਜੀ ਦਾ ਜਦੋਂ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨਾਲ ਮਿਲਾਪ ਹੋਇਆ ਸੀ ਉਦੋਂ ਆਪ ਜੀ ਦਾ ਨਾਂਅ ਭਾਈ ਲਹਿਣਾ ਸੀ। ਆਪ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਬਹੁਤ ਸੇਵਾ ਕੀਤੀ।

ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਵੇਰੇ-ਸਵੇਰੇ ਰਾਵੀ ਦਰਿਆ ਵਿੱਚ ਇਸ਼ਨਾਨ ਕਰਨ ਜਾਂਦੇ ਸੀ ਆਪ ਜੀ ਦੇ ਨਾਲ ਹੋਏ ਵੀ ਕੁੱਝ ਸਿਖ ਚਲ ਪੈਂਦੇ ਸਨ। ਇੱਕ ਦਿਨ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਹੋਰ ਸੰਗਤ ਘਰੋਂ ਤੁਰੀ ਤਾਂ ਕੁੱਝ ਦੂਰ ਚੱਲ ਕੇ ਹਲਕਾ ਹਲਕਾ ਮੀਂਹ ਪੈਣ ਲਗੀਆ ਅਤੇ ਠੰਢੀ ਹਵਾ ਚੱਲ ਪਈ।

ਕੁੱਝ ਸਿੱਖ ਤਾਂ ਹਲਕਾ ਮੀਂਹ ਪੈਣ ਕਰ ਕੇ ਹੀ ਵਾਪਸ ਮੁੜ ਗਏ ਅਤੇ ਕੁੱਝ ਸਿੱਖ ਠੰਢੀ ਹਵਾ ਕਰ ਕੇ ਵਾਪਸ ਆ ਗਏ। ਗੁਰੂ ਸਾਹਿਬ ਜੀ ਰਾਵੀ ਤੱਕ ਪਹੁੰਚੇ ਅਤੇ ਇਸ਼ਨਾਨ ਕਰਨ ਲਈ ਦਰਿਆ ਵਿੱਚ ਚਲੇ ਗਏ। ਇਸ ਸਮੇਂ ਆਪ ਜੀ ਦੇ ਨਾਲ ਬਾਬਾ ਬੁੱਢਾ ਜੀ ਅਤੇ ਕੁੱਝ ਹੋਰ ਨਜਦੀਕੀ ਸਿੱਖ ਨਾਲ ਸਨ ਜੋ ਮੀਂਹ ਤੋਂ ਬਚਣ ਲਈ ਦਰੱਖਤ ਥੱਲੇ ਖੜੇ ਹੋ ਗਏ।

ਪਰ ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਗੜ੍ਹੇ ਵਰ੍ਹਨ ਦੇ ਬਾਵਜੂਦ ਵੀ ਉੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਬਸਤਰ ਹੱਥ ਵਿੱਚ ਲੈ ਕੇ ਅਡੋਲ ਖੜੇ ਰਹੇ ਤਾਂ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਬਸਤਰ ਦੀ ਸੰਭਾਲ ਕਰ ਸਕਣ।
 Play Free Online Games  Click Here
 Blogs, Videos and More  Click Here
 Send Musical and Animated Cards  Click Here
 Simple,Fast & Free Email Service  Click Here
ਸਬੰਧਤ ਜਾਣਕਾਰੀ ਲੱਭੋ
ਹੋਰ ਵੀ
ਹਿਮਾਯੂੰ ਅਤੇ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ
ਗੁਰੂ ਅਰਜਨ ਦੇਵ ਜੀ : ਸਭ ਧਰਮਾਂ ਦੇ ਪੈਰੋਕਾਰ
ਪੰਜਵੇਂ ਪਾਤਸ਼ਾਹ ਅਤੇ ਭਾਈ ਬੁੱਧੂ ਸ਼ਾਹ
ਸ਼ਹੀਦੀ ਸ਼੍ਰੀ ਗੁਰੂ ਅਰਜਵ ਦੇਵ ਜੀ
ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ
ਦੋਹਿਤਾ ਬਾਣੀ ਕਾ ਬੋਹਿਥਾ