ਮੁੱਖ ਸਫ਼ਾ > ਧਰਮ ਦਰਸ਼ਨ > ਸਿੱਖ-ਮਤ > ਦਸ ਗੁਰੂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਬੰਦਾ ਸਿੰਘ ਬਹਾਦਰ
ਸਤਮੀਤ ਕੌਰ
ਬੰਦਾ ਸਿੰਘ ਬਹਾਦਰ ਦਾ ਪਹਿਲਾਂ ਨਾਮ ਮਾਧੋਦਾਸ ਸੀ। ਉਹ ਜੰਮੂ ਰਿਆਸਤ ਦੇ ਪੁਣਛ ਇਲਾਕੇ ਦੇ ਰਾਜੋਰੀ ਦੇ ਪਿੰਡ ਦਾ ਰਹਿਵਾਸੀ ਸੀ। ਇਹਨਾਂ ਦਾ ਜਨਮ ਰਾਮ ਦੇਵ ਰਾਜਪੂਤ ਦੇ ਘਰ ਹੋਇਆ। ਇਹਨਾਂ ਦੇ ਪਿਤਾ ਨੇ ਇਹਨਾਂ ਦਾ ਨਾਮ ਲਛਮਣ ਦਾਸ ਰੱਖਿਆ।

ਲਛਮਨ ਦਾਸ ਨੂੰ ਸ਼ਿਕਾਰ ਖੇਡਣ ਦਾ ਬਹੁਤ ਸ਼ੌਕ ਸੀ, ਇੱਕ ਦਿਨ ਸ਼ਿਕਾਰ ਖੇਡਦੇ-ਖੇਡਦੇ ਇੱਕ ਗਰਭਵਤੀ ਹਿਰਨੀ ਇਹਨਾਂ ਦੇ ਹੱਥੋ ਮਰ ਗਈ, ਇਸ ਗੱਲ ਦਾ ਇਹਨਾਂ ਨੂੰ ਬਹੁਤ ਦੁੱਖ ਹੋਇਆ ਅਤੇ ਮਨ ਵਿੱਚ ਬੈਰਾਗ ਉਤਪੰਨ ਹੋਇਆ। ਇਸ ਦੇ ਬਾਅਦ ਇਹਨਾਂ ਨੇ ਸ਼ਿਕਾਰ ਕਰਨਾ ਬੰਦ ਕਰ ਦਿੱਤਾ ਅਤੇ ਵੈਸ਼ਨੋ ਮਤ ਧਾਰਨ ਕਰ ਕੇ ਨਾਮ ਮਾਧੋ ਦਾਸ ਰਖਾਇਆ।

ਵੈਰਾਗੀ ਹੋ ਕੇ ਇਹਨਾਂ ਬਹੁਤ ਸਮੇਂ ਤੱਕ ਸਾਧਨਾ ਕੀਤੀ। ਇੱਕ ਵਾਰ ਇਹ ਦਰਸ਼ਨ ਕਰਦੇ ਕਰਦੇ ਨਾਂਦੇੜ ਵਿੱਚ ਗੋਦਾਵਰੀ ਦੇ ਕੰਢੇ ਤੀ ਆ ਕੇ ਬੈਠ ਗਏ ਉਹਨਾਂ ਨੂੰ ਇਹ ਸਥਾਨ ਸ਼ਾਤ ਹੋਣ ਦੇ ਕਾਰਣ ਬਹੁਤ ਪਸੰਦ ਆਇਆ ਉਹ ਇੱਥੇ ਹੀ ਆਪਣਾ ਸਥਾਨ ਬਣਾ ਕੇ ਰਹਿਣ ਲਗੇ।

ਕੁੱਝ ਸਮੇਂ ਬਾਅਦ ਜਦੋਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਂਦੇੜ ਪੁੱਜੇ ਤਾਂ ਮਾਧੋ ਦਾਸ ਨੇ ਗੁਰੂ ਸਾਹਿਬ ਜੀ ਦੀ ਉਸਤਤ ਸੁਣੀ ਤੇ ਦਰਸ਼ਨ ਕਰਨ ਗੁਰੂ ਸਾਹਿਬ ਜੀ ਦੇ ਕੋਲ ਆਏ। ਦਰਸ਼ਨ ਕਰ ਕੇ ਗੁਰੂ ਸਾਹਿਬ ਜੀ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਮੈਂ ਤੁਹਾਡਾ ਹੀ ਬੰਦਾ ਹਾਂ ਕਿਰਪਾ ਕਰੋ।

ਗੁਰੂ ਸਾਹਿਬ ਜੀ ਨੇ ਮਾਧੋ ਦਾਸ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਅਤੇ ਨਾਮ ਗੁਰਬਖਸ਼ ਸਿੰਘ ਰੱਖਿਆ ਪਰ ਇਤੀਹਾਸ ਵਿੱਚ ਇਹਨਾਂ ਦਾ ਨਾਮ ਬੰਦਾ ਸਿੰਘ ਬਹਾਦਰ ਦੇ ਨਾਮ ਤੋਂ ਹੀ ਮਸ਼ਹੂਰ ਹ


ਹੋਰ ਵੀ
ਸਾਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ
ਪ੍ਰੇਮਾ ਭਗਤੀ
ਦਰਸ਼ਨ ਪਿਆਸੀ ਦਿਣਸ ਰਾਤ
ਧੰਨ ਗੁਰੂ ਅਮਰਦਾਸ ਸਾਹਿਬ ਜੀ
ਜੋਗੀਆਂ ਨੂੰ ਸਮਝਾਈਸ਼
ਅੰਮ੍ਰਿਤਸਰੋਵਰ