ਮੁੱਖ ਸਫ਼ਾ > ਧਰਮ ਦਰਸ਼ਨ > ਸਿੱਖ-ਮਤ > ਦਸ ਗੁਰੂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸਾਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ
ਸਤਮੀਤ ਕੌਰ
ਸਾਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਜਦੋਂ ਪੰਜੋਖਰਾ ਸਾਹਿਬ ਤੋਂ ਚਲ ਕੇ ਦਿੱਲੀ ਪਹੁੰਚੇ. ਗੁਰੂ ਸਾਹਿਬ ਜੀ ਦੀ ਸ਼ਾਰੀਰਕ ਉਮਰ 7 ਸਾਲ ਸੀ. ਆਪ ਜੀ ਰਾਜਾ ਜੈ ਸਿੰਘ ਦੇ ਮਹਿਲ ਵਿੱਚ ਪਹੁੰਚ। ਰਾਜਾ ਜੈ ਸਿੰਘ ਦੀ ਰਾਣੀ ਪੁਸ਼ਪਾ ਦੇਵੀ ਨੇ ਗੁਰੂ ਸਾਹਿਬ ਜੀ ਨੂੰ ਪਰਖਣ ਦੀ ਸੋਚੀ ਉਸ ਨੇ ਸੋਚਿਆ ਕਿ ਜੇ ਇਹ ਸੱਚ ਵਿੱਚ ਭਗਵਾਣ ਦਾ ਰੂਪ ਹਨ ਤਾਂ ਸਭ ਤੋਂ ਪਹਿਲਾਂ ਮੇਰੀ ਝੋਲੀ ਵਿੱਚ ਆ ਕੇ ਬੈਠਣਗੇ.

ਇਸ ਵਿਚਾਰ ਨਾਲ ਰਾਣੀ ਨੇ ਜਾ ਕੇ ਆਪਣੇ ਕਪੜੇ ਅਤੇ ਗਹਿਨੇ ਲਾਹ ਕੇ ਇੱਕ ਆਮ ਦਾਸੀ ਦਾ ਵੇਸ਼ ਧਾਰਣ ਕਰ ਲਿਆ. ਉਸ ਨੇ ਸੋਚਿਆ ਇਸ ਤਰ੍ਹਾਂ ਕਰਨ ਨਾਲ ਗੁਰੂ ਸਾਹਿਬ ਜੀ ਉਸ ਨੂੰ ਨਹੀਂ ਪਹਿਚਾਣ ਪਾਉਣਗੇ. ਜਦੋਂ ਗੁਰੂ ਸਾਹਿਬ ਜੀ ਉੱਥੇ ਪਹੁੰਚੇ ਜਿੱਥੇ ਰਾਣੀ ਬੈਠੀ ਸੀ।

ਗੁਰੂ ਸਾਹਿਬ ਜੀ ਜਾ ਕੇ ਉਹਨਾਂ ਦੀ ਝੋਲੀ ਵਿੱਚ ਬੈਠ ਗਏ ਅਤੇ ਕਿਹਾ ਮਾਤਾ ਜੀ ਜਿਸ ਨੂੰ ਤੁਸੀਂ ਯਾਦ ਕਰ ਰਹੇ ਸੀ ਉਹ ਆ ਗਿਆ। ਰਾਣੀ ਨੂੰ ਉਸ ਸਮੇਂ ਗੁਰੂ ਸਾਹਿਬ ਜੀ ਭਗਵਾਣ ਰੂਪ ਵਿੱਚ ਦਿੱਸੇ ਅਤੇ ਰਾਣੀ ਬਹੁਤ ਖੁਸ਼ ਹੋਈ। ਇਸ ਦੇ ਬਾਅਦ ਸਾਰੀ ਜਿੰਦਗੀ ਰਾਣੀ ਨੇ ਗੁਰੂ ਸਾਹਿਬ ਜੀ ਦੇ ਚਰਣਾ ਦਾ ਧਿਆਨ ਧਰ ਕੇ ਨਾਮ ਦਾ ਜਾਪ ਕੀਤਾ।
ਹੋਰ ਵੀ
ਪ੍ਰੇਮਾ ਭਗਤੀ
ਦਰਸ਼ਨ ਪਿਆਸੀ ਦਿਣਸ ਰਾਤ
ਧੰਨ ਗੁਰੂ ਅਮਰਦਾਸ ਸਾਹਿਬ ਜੀ
ਜੋਗੀਆਂ ਨੂੰ ਸਮਝਾਈਸ਼
ਅੰਮ੍ਰਿਤਸਰੋਵਰ
ਹਰਿ ਜੀਉ ਨਿਮਾਣਿਆ ਤੂ ਮਾਣੁ