ਸ਼੍ਰੀ ਨਗਰ ਕਸ਼ਮੀਰ ਵਿੱਚ ਇੱਕ ਮਾਈ ਰਹਿੰਦੀ ਸੀ ਉਸ ਦਾ ਇੱਕ ਪੁੱਤਰ ਸੀ, ਜਿਸ ਦਾ ਨਾਮ ਸੀ ਸੇਵਾ ਦਾਸ। ਉਹ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਦਰਬਾਰ ਵਿੱਚ ਸੇਵਾ ਕਰਦਾ ਸੀ. ਉਸ ਨੂੰ ਗੁਰਬਾਣੀ ਪੜ੍ਹਨਾ ਬਹੁਤ ਪਸੰਦ ਸੀ। ਉਸ ਦੀ ਗੁਰੂ ਸਾਹਿਬ ਜੀ ਤੇ ਬਹੁਤ ਸ਼ਰਧਾ ਸੀ।
ਇੱਕ ਗੁਰੂ ਸਾਹਿਬ ਜੀ ਨੇ ਸੇਵਾ ਦਾਸ ਨੂੰ ਬਚਨ ਕੀਤਾ ਤੁਹਾਡੇ ਘਰ ਵਿੱਚ ਕੌਣ ਹੈ? ਸੇਵਾ ਦਾਸ ਨੇ ਕਿਹਾ ਕਿ ਮੇਰੇ ਘਰ ਮੇਰੀ ਮਾਂ ਹੈ। ਗੁਰੂ ਸਾਹਿਬ ਜੀ ਨੇ ਕਿਹਾ ਠੀਕ ਹੈ ਫਿਰ ਤੂੰ ਘਰ ਜਾ ਕੇ ਉਹਨਾਂ ਦੀ ਸੇਵਾ ਕਰ।
ਸੇਵਾ ਦਾਸ ਗੁਰੂ ਸਾਹਿਬ ਜੀ ਦੀ ਆਗਿਆ ਨੂੰ ਮੰਨਦੇ ਹੋਏ ਆਪਣੇ ਘਰ ਪਰਤ ਗਿਆ। ਉਹ ਰੋਜ ਆਪਣੀ ਮਾਂ ਦੀ ਸੇਵਾ ਕਰਦਾ ਨਾਲ ਹੀ ਆਪਣੀ ਮਾਂ ਨੂੰ ਗੁਰੂ ਘਰ ਦੀਆਂ ਗੱਲਾਂ ਸੁਣਾਉਂਦਾ ਅਤੇ ਗੁਰਬਾਣੀ ਵੀ ਸੁਣਾਉਂਦਾ।
ਸੇਵਾ ਦਾਸ ਦੀਆਂ ਗੱਲਾਂ ਸੁਣ ਕੇ ਉਸ ਦੀ ਮਾਂ ਬਹੁਤ ਪ੍ਰਭਾਵਿਤ ਹੁੰਦੀ ਅਤੇ ਉਹ ਵੀ ਗੁਰੂ ਘਰ ਦੀ ਸ਼ਰਧਾਲੂ ਬਣ ਗਈ। ਮਾਈ ਨੂੰ ਗੁਰੂ ਸਾਹਿਬ ਜੀ ਨਾਲ ਏਨਾ ਪ੍ਰੇਮ ਹੋ ਗਿਆ ਕਿ ਉਹ ਦਿਨ ਰਾਤ ਗੁਰੂ ਸਾਹਿਬ ਜੀ ਦੇ ਦਰਸ਼ਨਾ ਦੀ ਆਸ਼ ਕਰਦੀ ਰਹਿੰਦੀ।
ਮਾਈ ਨੇ ਆਪਣੇ ਹੱਥਾਂ ਨਾਲ ਸੂਤ ਕੱਟ ਕੱਟ ਕੇ ਗੁਰੂ ਸਾਹਿਬ ਜੀ ਲਈ ਇੱਕ ਜਾਮਾ ਤਿਆਰ ਕੀਤਾ। ਉਹ ਰੋਜ ਉਸ ਜਾਮੇ ਦੇ ਅੱਗੇ ਅਰਦਾਸ ਕਰਦੀ ਕਿ ਉਸ ਗਰੀਬਣ ਨੂੰ ਗੁਰੂ ਸਾਹਿਬ ਜੀ ਛੇਤੀ ਦਰਸ਼ਨ ਦੇਣ ਅਤੇ ਆ ਕੇ ਉਸ ਦੀ ਸੇਵਾ ਪਰਵਾਣ ਕਰਨ ਉਹ ਜਾਮਾ ਪਾ ਲੈਣ।
ਗੁਰੂ ਸਾਹਿਬ ਜੀ ਉਸ ਮਾਈ ਦੇ ਪ੍ਰੇਮ ਨੂੰ ਜਾਣਦੇ ਹੋਏ ਉਸ ਨੂੰ ਮਿਲਨ ਲਈ ਕਸ਼ਮੀਰ ਪੁੱਜੇ ਉਸ ਨੂੰ ਦਰਸ਼ਨ ਦਿੱਤੇ ਅਤੇ ਉਸ ਪਾਸੋਂ ਉਹ ਜਾਮਾ ਲੈ ਕੇ ਪਾਇਆ। ਮਾਈ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ.
|