ਮੁੱਖ ਸਫ਼ਾ > ਧਰਮ ਦਰਸ਼ਨ > ਸਿੱਖ-ਮਤ > ਦਸ ਗੁਰੂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਦਰਸ਼ਨ ਪਿਆਸੀ ਦਿਣਸ ਰਾਤ
ਸ਼੍ਰੀ ਅਮਰਦਾਸ ਸਾਹਿਬ ਜੀ ਦੇ ਭਤੀਜੇ ਦਾ ਵਿਆਹ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਪੁੱਤਰੀ ਬੀਬੀ ਅਮਰੋ ਨਾਲ ਹੋਇਆ ਸੀ. ਸ਼੍ਰੀ ਅਮਰਦਾਸ ਜੀ ਨੂੰ ਗੁਰੂ ਮਿਲਣ ਦੀ ਬਹੁਤ ਇੱਛਾ ਸੀ ਇਸਲਈ ਇੱਕ ਦਿਨ ਉਹਨਾਂ ਨੂੰ ਨੀਂਦ ਨਾ ਆਈ.

ਅੰਮ੍ਰਿਤ ਵੇਲੇ ਉਹਨਾਂ ਨੂੰ ਬੀਬੀ ਅਮਰੋ ਦੇ ਮੁੱਖ ਤੋਂ ਮੀਠੀ ਮੀਠੀ ਬਾਣੀ ਸੁਣਾਈ ਦਿੱਤੀ. ਦਿਨ ਚੜ੍ਹਨ ਤੇ ਸ਼੍ਰੀ ਅਮਰਦਾਸ ਜੀ ਬੀਬੀ ਅਮਰੋ ਕੋਲ ਪੁੱਜੇ ਅਤੇ ਬੀਬੀ ਅਮਰੋ ਜੀ ਤੋਂ ਸ਼ਬਦ (ਬਾਣੀ) ਵਾਰੇ ਪੁੱਛਿਆ. ਬੀਬੀ ਜੀ ਨੇ ਦੱਸਿਆ ਕਿ ਇਹ ਸ਼ਬਦ ਸ਼ਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ. ਗੁਰੂ ਨਾਨਕ ਦੇਵ ਸਾਹਿਬ ਜੀ ਜੋਤੀ ਜੋਤ ਸਮਾਉਣ ਦੇ ਬਾਅਦ ਉਹਨਾਂ ਦੀ ਗੁਰਗੱਦੀ ਦੀ ਜਿੰਮੇਵਾਰੀ ਗੁਰੂ ਨਾਨਕ ਦੇਵ ਜੀ ਦੀ ਆਗਿਆ ਅਨੁਸਾਰ ਮੇਰੇ ਪਿਤਾ ਗੁਰੂ ਅੰਗਦ ਦੇਵ ਜੀ ਨੂੰ ਸੌਂਪ ਗਏ ਸਨ.

ਅੱਜ ਕੱਲ ਉਹ ਭੁੱਲੀ ਹੋਈ ਲੁਕਾਈ ਨੂੰ ਰਾਹ ਦਿਖਾ ਰਹੇ ਹਨ ਤੇ ਉਹਨਾਂ ਦਾ ਪ੍ਰਚਾਰ ਅਸਥਾਨ ਖਡੂਰ ਸਾਹਿਬ ਹੈ. ਸ਼੍ਰੀ ਅਮਰਦਾਸ ਜੀ ਖਡੂਰ ਸਾਹਿਬ ਗਏ ਅਤੇ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਸੀਸ ਰੱਖ ਕੇ ਬੇਨਤੀ ਕੀਤੀ. ਮੇਰੇ ਉੱਪਰ ਕ੍ਰਿਪਾ ਕਰੋ ਮੈਨੂੰ ਆਪਣਾ ਸਿੱਖ ਬਣਾ ਲਵੋ. ਉਸ ਸਮੇਂ ਦੇ ਸ਼੍ਰੀ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਹੀ ਸੇਵਾ ਕਰਨ ਲੱਗੇ ਅਤੇ ਸਮਾਂ ਆਉਣ ਤੇ ਗੁਰਗੱਦੀ ਤੇ ਵਿਰਾਜਮਾਨ ਹੋਏ.
ਹੋਰ ਵੀ
ਧੰਨ ਗੁਰੂ ਅਮਰਦਾਸ ਸਾਹਿਬ ਜੀ
ਜੋਗੀਆਂ ਨੂੰ ਸਮਝਾਈਸ਼
ਅੰਮ੍ਰਿਤਸਰੋਵਰ
ਹਰਿ ਜੀਉ ਨਿਮਾਣਿਆ ਤੂ ਮਾਣੁ
ਸਤਿਗੁਰੂ ਆਗਿਆ ਸਤਿ ਸਤਿ ਕਰ ਮਾਨੈ
ਰਾਜਾ ਭੀਮ ਚੰਦ ਦੀ ਗੱਦਾਰੀ