ਮੁੱਖ ਸਫ਼ਾ > ਧਰਮ ਦਰਸ਼ਨ > ਸਿੱਖ-ਮਤ > ਦਸ ਗੁਰੂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਅੰਮ੍ਰਿਤਸਰੋਵਰ
ਸਤਮੀਤ ਕੌਰ
ਗੁਰੂ ਅਮਰਦਾਸ ਸਾਹਿਬ ਜੀ ਗੁਰੂ ਕਾ ਚੱਕ ਦਾ ਨੀਂਹ ਪੱਥਰ ਰੱਖਣ ਦੇ ਬਾਅਦ ਗੁਰੂ ਰਾਮਦਾਸ ਸਾਹਿਬ ਜੀ ਨੂੰ ਦੱਸ ਕੇ ਗਏ ਸੀ ਕਿ ਸਮਾਂ ਆਉਣ ਤੇ ਇੱਥੇ ਬਹੁਤ ਵੱਡਾ ਤੀਰਥ ਪ੍ਰਗਟ ਹੋਵੇਗਾ. ਕੁੱਝ ਸਮੇਂ ਬਾਅਦ ਇੱਕ ਬੀਬੀ ਤੇ ਮਰਦ ਨੂੰ ਨਾਲ ਲੈ ਕੇ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਆਈ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਨਮਸਕਾਰ ਕਰ ਕੇ ਬੇਨਤੀ ਕੀਤੀ ਗੁਰੂ ਸਾਹਿਬ ਜੀ ਆਪ ਜੀ ਮੇਰੀ ਆਪਬੀਤੀ ਸੁਣ ਕੇ ਜੋ ਫੈਸਲਾ ਕਰੋਗੇ ਮੈਨੂੰ ਮੰਜੂਰ ਹੋਵੇਗਾ.

ਮੇਰਾ ਨਾਮ ਰਜਨੀ ਹੈ. ਮੈਂ ਦੁਨੀ ਚੰਦ ਖਤਰੀ ਪੱਟੀ ਪਿੰਡ ਦੇ ਜ਼ਿਮੀਦਾਰ ਦੀ ਛੋਟੀ ਧੀ ਹਾਂ. ਮੇਰੀਆਂ ਚਾਰ ਵੱਡੀਆਂ ਭੈਣਾਂ ਹਨ. ਇੱਕ ਦਿਨ ਸਾਡੇ ਪਿਤਾ ਜੀ ਨੇ ਸਾਨੂੰ ਪੁੱਛਿਆ "ਤੁਹਾਨੂੰ ਖਾਣ ਨੂੰ ਕੋਣ ਦਿੰਦਾ ਹੈ? ਮੇਰੀ ਸਾਰੀਆਂ ਭੈਣਾ ਨੇ ਉੱਤਰ ਦਿੱਤਾ ਪਿਤਾ ਜੀ ਤੁਸੀਂ ਦਿੰਦੇ ਹੋ.

ਪਰੰਤੂ ਮੈ ਆਪਣੇ ਪਿਤਾ ਦੇ ਪ੍ਰਸ਼ਨ ਦਾ ਉੱਤਰ ਦਿੱਤਾ ਕਿ ਸਾਨੂੰ ਖਾਣ ਲਈ ਪਰਮਾਤਮਾ ਦਿੰਦਾ ਹੈ. ਮੇਰੇ ਪਿਤਾ ਜੀ ਇਸ ਜਵਾਬ ਨੂੰ ਸੁਣ ਕੇ ਬਹੁਤ ਨਰਾਜ ਹੋਏ. ਜਦੋਂ ਮੈਂ ਵੱਡੀ ਹੋਈ ਉਹਨਾਂ ਨੇ ਮੇਰਾ ਵਿਆਹ ਇੱਕ ਪਿੰਗਲੇ ਨਾਲ ਕਰ ਕੇ ਸਾਨੂੰ ਦੋਹਾਂ ਨੂੰ ਘਰੋਂ ਕੱਢ ਦਿੱਤਾ.

ਮੈਂ ਆਪਣੇ ਪਤੀ ਨੂੰ ਟੋਕਰੀ ਵਿੱਚ ਪਾ ਕੇ ਸਿਰ ਉੱਪਰ ਰੱਖ ਲਿਆ ਤੇ ਪਿੰਡਾ ਵਿੱਚ ਮੰਗ ਕੇ ਗੁਜ਼ਾਰਾ ਕਰਨ ਲੱਗੀ
ਜਦੋਂ ਮੈਨੂੰ ਪਤਾ ਲੱਗਿਆ ਕਿ ਆਪ ਜੀ ਦੇ ਦਰਬਾਰ ਵਿੱਚ ਸੇਵਾ ਚਲ ਰਹੀ ਹੈ ਮੈਂ ਆਪਣੇ ਪਤੀ ਨੂੰ ਲੈ ਕੇ ਇੱਥੇ ਆ ਗਈ. ਅੱਜ ਸਵੇਰੇ ਮੈਂ ਆਪਣੇ ਪਿੰਗਲੇ ਪਤੀ ਦੀ ਟੋਕਰੀ ਇੱਕ ਛੱਪੜੀ ਦੇ ਕੰਢੇ, ਇੱਕ ਬੇਰੀ ਦੀ ਛਾਂ ਥੱਲੇ ਰੱਖ ਕੇ ਚਲੀ ਗਈ.

ਜਦੋਂ ਮੈਂ ਮੁੜ ਕੇ ਆਈ ਤਾਂ ਮੇਰੇ ਪਤੀ ਵਾਲੀ ਟੋਕਰੀ ਖਾਲੀ ਸੀ ਤੇ ਇਹ ਮਰਦ ਛਪੜੀ ਦੇ ਕੰਢੇ ਬੇਰੀ ਦੇ ਥੱਲੇ ਮੇਰੇ ਪਤੀ ਦੀ ਟੋਕਰੀ ਕੋਲ ਬੈਠਾ ਸੀ. ਇਹ ਕਹਿ ਰਿਹਾ ਹੈ ਕਿ ਮੈਂ ਹੀ ਤੇਰਾ ਪਿੰਗਲਾ ਪਤੀ ਹਾਂ. ਗੁਰੂ ਜੀ ਦੇ ਪੁੱਛਣ ਤੇ ਉਸ ਆਦਮੀ ਨੇ ਦੱਸਿਆ ਕਿ ਜਦੋਂ ਰਜਨੀ ਮੇਰੀ ਟੋਕਰੀ, ਰੱਖ ਕੇ ਚਲੀ ਗਈ ਤਾਂ ਮੈਂ ਦੇਖਿਆ ਕਿ ਉਸ ਛਪੜੀ ਵਿੱਚ ਕਾਂ ਗੋਤਾ ਲਗਾ ਕੇ ਬਗਲਿਆਂ ਵਰਗੇ ਚਿੱਟੇ ਹੋ ਕੇ ਉੱਡ ਜਾਂਦੇ ਸਨ. ਮੈਂ ਵੀ ਰਿੜ੍ਹਦਾ ਹੋਇਆ ਉਸ ਛਪੜੀ ਵਿਚ ਚਲੀਆ ਗਿਆ. ਉਸ ਛਪੜੀ ਦੇ ਪਾਣੀ ਨੇ ਮੇਰੇ ਸਰੀਰ ਨਾਲ ਮੇਰੇ ਸਰੀਰ ਦਾ ਰੋਗ ਦੂਰ ਹੋ ਗਿਆ.

ਗੁਰੂ ਜੀ ਨੇ ਉਸ ਰਜਨੀ ਨੂੰ ਕਿਹਾ ਇਹ ਤੇਰਾ ਪਤੀ ਹੀ ਹੈ. ਤੇਰਾ ਪਰਮਾਤਮਾ ਵਿੱਚ ਭਰੋਸਾ ਹੋਣ ਕਰਕੇ ਪਿੰਗਲਾ ਪਤੀ ਉਸ ਛਪੜੀ ਦੇ ਪਾਣੀ ਨਾਲ ਅਰੋਗ ਹੋ ਗਿਆ ਹੈ. ਰਜਨੀ ਨੂੰ ਗੁਰੂ ਜੀ ਦੇ ਕਹਿਣ ਤੇ ਭਰੋਸਾ ਹੋ ਗਿਆ. ਫਿਰ ਗੁਰੂ ਸਾਹਿਬ ਜੀ ਨੇ ਦੱਸਿਆ ਕਿ ਇਹ ਛਪੜੀ ਉਹ ਤੀਰਥ ਹੈ ਜਿਸ ਦੇ ਬਾਰੇ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਕਹਿ ਕੇ ਗਏ ਸੀ. ਦੂਜੇ ਦਿਨ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਸਰੋਵਰ ਦੀ ਪੁਟਾਈ ਸ਼ੁਰੂ ਕਰਵਾ ਦਿੱਤੀ. ਸਰੋਵਰ ਬਣਨ ਤੇ ਇਸ ਦਾ ਨਾਮ ਅੰਮ੍ਰਿਤਸਰ ਹੋ ਗਿਆ.
ਹੋਰ ਵੀ
ਹਰਿ ਜੀਉ ਨਿਮਾਣਿਆ ਤੂ ਮਾਣੁ
ਸਤਿਗੁਰੂ ਆਗਿਆ ਸਤਿ ਸਤਿ ਕਰ ਮਾਨੈ
ਰਾਜਾ ਭੀਮ ਚੰਦ ਦੀ ਗੱਦਾਰੀ
ਮਿਹਰਾਂ ਦੇ ਸਾਈਂ
ਸਤਿਗੁਰ ਦਇਆ ਕਰੇ ਸੁਖਦਾਤਾ
ਬਾਲਾ ਪ੍ਰੀਤਮ