ਗੁਰੂ ਨਾਨਕ ਦੇਵ ਜੀ ਦੇ, ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਦੀ ਜਿੰਮੇਵਾਰੀ ਸੌਂਪ ਦੇਣ ਦੇ ਬਾਅਦ ਉਨ੍ਹਾਂ ਦੇ ਵੱਡੇ ਪੁੱਤਰ ਸ੍ਰੀ ਚੰਦ ਨੂੰ ਲੱਗਿਆ ਕਿ ਉਸ ਨਾਲ ਅਨਿਆਏ ਹੋਇਆ ਸੀ. ਉਹਨਾਂ ਨੇ ਸਾਰੀ ਗੁਰੂ ਅੰਗਦ ਦੇਵ ਜੀ ਦੇ ਵਿਰੁੱਧ ਹੀ ਪ੍ਰਚਾਰ ਕੀਤਾ.
ਜਦੋਂ ਬਾਬਾ ਸ੍ਰੀ ਚੰਦ ਜੀ ਨੇ ਗੁਰੂ ਰਾਮਦਾਸ ਜੀ ਦੀ ਉਪਮਾ ਲੋਕਾਂ ਪਾਸੋਂ ਸੁਣੀ ਤਾਂ ਉਹ ਆਪ ਅੰਮ੍ਰਿਤਸਰ ਗੁਰੂ ਜੀ ਦੇ ਦਰਸ਼ਨਾ ਲਈ ਆਏ. ਜਦ ਇਸ ਗੱਲ ਤਾਂ ਪਤਾ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਲੱਗਿਆ ਤਾਂ ਉਹ ਆਪ ਚੱਲ ਕੇ ਬਾਬਾ ਸ੍ਰੀ ਚੰਦ ਜੀ ਨੂੰ ਲੈਣ ਆਏ.
ਬਾਬਾ ਸ੍ਰੀ ਚੰਦ ਜੀ ਨੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਵੇਖ ਕੇ ਪੁੱਛਿਆ ਇਹ ਇਨ੍ਹਾਂ ਲੰਬਾ ਦਾਹੜਾ ਕਿਸ ਲਈ ਵਧਾਈਆ ਹੈ? ਗੁਰੂ ਸਾਹਿਬ ਜੀ ਉੱਤਰ ਦਿੱਤਾ ਤੁਹਾਡੇ ਵਰਗੇ ਮਹਾਂਪੁਰਸ਼ਾਂ ਦੀ ਚਰਨ ਧੂੜ ਝਾੜਨ ਦੇ ਲਈ. ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਗੱਲ ਸੁਣ ਕੇ ਬਾਬਾ ਸ੍ਰੀ ਚੰਦ ਜੀ ਨੇ ਕਿਹਾ ਇਹ ਨਿਮਰਤਾ ਹੀ ਹੈ ਜਿਸ ਨੇ ਆਪ ਜੀ ਨੂੰ ਗੁਰਗੱਦੀ ਦੇ ਯੋਗ ਬਣਾਇਆ ਹੈ.
|