ਮੁੱਖ ਸਫ਼ਾ > ਧਰਮ ਦਰਸ਼ਨ > ਸਿੱਖ-ਮਤ > ਦਸ ਗੁਰੂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸਤਿਗੁਰੂ ਆਗਿਆ ਸਤਿ ਸਤਿ ਕਰ ਮਾਨੈ
ਸ਼੍ਰੀ ਲਹਿਣਾ ਜੀ(ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ) ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸੰਗਤ ਵਿੱਚ ਰਹਿ ਕੇ ਉਹਨਾਂ ਦੀ ਹਰ ਆਗਿਆ ਨੂੰ ਸਦਾ ਸੱਤ ਕਰ ਕੇ ਮੰਨ ਦੇ ਸੀ. ਇੱਕ ਵਾਰ ਸ਼੍ਰੀ ਲਹਿਣਾ ਜੀ ਨੂੰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਹੁਕੁਮ ਦਿੱਤਾ ਕਿ ਇਹ ਨਦੀਨ ਦੀ ਪੰਡ ਘਰ ਲੈ ਚਲੋ.

ਸ਼੍ਰੀ ਲਹਿਣਾ ਜੀ ਨੇ ਬਗੈਰ ਦੇਰ ਕੀਤੇ ਨਦੀਨ ਦੀ ਪੰਡ ਨੂੰ ਸਿਰ ਤੇ ਰੱਖਿਆ ਅਤੇ ਖੇਤ ਤੋਂ ਘਰ ਵੱਲ ਚੱਲ ਪਏ. ਨਦੀਨ ਦੀ ਪੰਡ ਵਿਚੋਂ ਚਿੱਕੜ ਨਿੱਚੜ ਰਿਹਾ ਸੀ ਉਸ ਦੇ ਨਾਲ ਉਹਨਾਂ ਦੇ ਕਪੜੇ ਗੰਦੇ ਹੋ ਗਏ. ਘਰ ਪੁੱਜਣ ਤੇ ਮਾਤਾ ਸੁੱਲਖਣੀ ਜੀ ਦੇ ਕੱਪੜੇ ਵੱਲ ਇਸ਼ਾਰਾ ਕਰਦੇ ਪੁੱਛਿਆ ਇਸ ਭਲੇ ਪੁਰਸ਼ ਦੇ ਸਿਰ ਤੇ ਨਦੀਨ ਦੀ ਪੰਡ ਕਿਉਂ ਚੁਕਵਾਈ ਇਸ ਦੇ ਸਾਰੇ ਕੱਪੜੇ ਗੰਦੇ ਹੋ ਗਏ.

ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਫੁਰਮਾਇਆ ਮੈਂ ਇਹਨਾਂ ਦੇ ਸਿਰ ਉੱਪਰ ਭੁੱਲੀ ਹੋਈ ਲੁਕਾਈ ਨੂੰ ਸੱਚਾ ਮਾਰਗ ਦਿਖਾਉਣ ਦੀ ਪੰਡ ਰੱਖੀ ਹੈ.
ਹੋਰ ਵੀ
ਰਾਜਾ ਭੀਮ ਚੰਦ ਦੀ ਗੱਦਾਰੀ
ਮਿਹਰਾਂ ਦੇ ਸਾਈਂ
ਸਤਿਗੁਰ ਦਇਆ ਕਰੇ ਸੁਖਦਾਤਾ
ਬਾਲਾ ਪ੍ਰੀਤਮ
ਹਿੰਦ ਦੀ ਚਾਦਰ' ਗੁਰੂ ਤੇਗ ਬਹਾਦਰ ਜੀ
ਗੁਰੂ ਨਾਨਕ ਕੀ ਵਡਿਆਈ