ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਿਦੀ ਦੇ ਬਾਅਦ ਗੁਰ ਗੱਦੀ ਤੇ ਵਿਰਜਮਾਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਫੌਜਾ ਰੱਖਨੀਆ ਸ਼ੁਰੂ ਕਰ ਦਿੱਤੀ. ਗੁਰੂ ਸਾਹਿਬ ਜੀ ਸ਼ਸਤਰਾਂ ਦਾ ਬਹੁਤ ਸਨਮਾਨ ਕਰਦੇ. ਸ਼ਸਤਰ ਵਿਦਿਆ, ਘੁੜਸਵਾਰੀ ਆਦਿ ਦਾ ਗੁਰੂ ਸਾਹਿਬ ਜੀ ਨੂੰ ਬਹੁਤ ਸ਼ੌਕ ਸੀ.
ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਹਿਣੀ ਰਾਜਿਆ ਦੇ ਵਾਂਗ ਸੀ. ਗੁਰੂ ਸਾਹਿਬ ਜੀ ਦੇ ਸ਼ੌਕ ਨੂੰ ਧਿਆਨ ਰੱਖਦੇ ਹੋਏ ਸੰਗਤ ਵੀ ਅਜਿਹੀ ਭੇਟਾਂ ਗੁਰੂ ਘਰ ਵਿੱਚ ਲਿਆਉਂਦੀ ਜੋ ਜੰਗ ਵਿੱਚ ਕੰਮ ਆਏ. ਇੱਕ ਵਾਰ ਅਸਾਮ ਦਾ ਰਾਜਾ ਰਤਨ ਰਾਏ ਗੁਰੂ ਸਾਹਿਬ ਜੀ ਦੇ ਦਰਸ਼ਨਾ ਲਈ ਆਇਆ. ਉਹ ਆਪਣੇ ਨਾਲ ਪ੍ਰਸਾਦੀ ਹਾਥੀ, ਵਧੀਆ ਨਸਲ ਦੇ ਘੋੜੇ, ਪੰਜ ਕਲਾ ਸ਼ਸਤਰ ਆਦਿ ਲਿਆਇਆ. ਉਹ ਭੇਟਾ ਉਸ ਨੇ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਦਿੱਤੀ.
ਪ੍ਰਸਾਦੀ ਹਾਥੀ ਗੁਰੂ ਸਾਹਿਬ ਜੀ ਬਹੁਤ ਸੇਵਾ ਕਰਦਾ ਉਹ ਗੁਰੂ ਜੀ ਦੁਆਰਾ ਚਲਾਏ ਤੀਰ ਲਭ ਕੇ ਲਿਆਉਂਦਾ ਸੀ, ਚੌਰ ਕਰਦਾ ਸੀ, ਗੁਰੂ ਜੀ ਦੇ ਜੋੜੇ ਵੀ ਝਾੜਦਾ ਸੀ. ਗੁਰੂ ਸਾਹਿਬ ਜੀ ਦੀ ਸ਼ਾਨ ਕਿਸੇ ਰਾਜਾ ਮਹਾਰਾਜਾ ਤੋਂ ਘੱਟ ਨਹੀਂ ਬਲਕਿ ਰਾਜਾ ਮਹਾਰਾਜਾ ਗੁਰੂ ਸਾਹਿਬ ਜੀ ਦੀ ਸ਼ਾਨ ਅੱਗੇ ਫਿੱਕੇ ਲੱਗਦੇ ਸੀ.
ਇੱਕ ਵਾਰ ਗੁਰੂ ਸਾਹਿਬ ਜੀ ਨੇ ਹੁਕੁਮ ਦਿੱਤਾ ਕਿ ਨਗਾਰਾ ਬਣਾਇਆ ਜਾਵੇਂ ਉਹ ਵੀ ਇਸ ਤਰ੍ਹਾਂ ਦਾ ਜਿਸ ਦੀ ਅਵਾਜ ਸਾਰੇ ਅੰਬਰ ਨੂੰ ਗੁਜਾ ਦਿੰਦੀ. ਗੁਰੂ ਸਾਹਿਬ ਜੀ ਨਗਾਰਾ ਵੇਖ ਕੇ ਬਹੁਤ ਖੁਸ਼ ਹੋਏ ਉਹਨਾਂ ਨੇ ਇਸ ਨਗਾਰੇ ਦਾ ਨਾਮ "ਰਣਜੀਤ ਨਗਾਰਾ" ਰੱਖ ਦਿੱਤਾ. ਸਵੇਰੇ ਸ਼ਾਮ ਰਣਜੀਤ ਨਗਾਰੇ ਉੱਤੇ ਚੋਟ ਲਾਈ ਜਾਂਦੀ.
ਇੱਕ ਦਿਨ ਬਿਲਾਸਪੁਰ ਦੇ ਰਾਜੇ ਭੀਮ ਚੰਦ ਨੇ ਰਣਜੀਤ ਨਗਾਰੇ ਉੱਤੇ ਪੈਂਦੀ ਚੋਟ ਦੀ ਅਵਾਜ ਸੁਣੀ. ਉਹ ਤਾਂ ਸਮਝਦਾ ਸੀ ਕਿ ਗੁਰੂ ਘਰ ਤਾਂ ਸਾਧਾਂ ਦਾ ਹੀ ਘਰ ਹੈ. ਉਹ ਰਣਜੀਤ ਨਗਾਰੇ ਦੀ ਅਵਾਜ ਸੁਣ ਬਹੁਤ ਹੈਰਾਨ ਹੋਇਆ. ਉਸ ਨੇ ਸੋਚਿਆ ਨਗਾਰੇ ਦਾ ਹੱਕ ਕੇਵਲ ਰਾਜਿਆ ਨੂੰ ਹੀ ਹੈ. ਗੁਰੂ ਸਾਹਿਬ ਜੀ ਨਗਾਰੇ ਕਿਉਂ ਵਜਾ ਰਹੇ ਹਨ? ਉਸ ਨੇ ਆਪਣੇ ਵਜੀਰ ਨਾਲ ਇਸ ਗੱਲ ਦੀ ਚਰਚਾ ਕੀਤੀ. ਉਸ ਦੇ ਵਜੀਰ ਨੇ ਦੱਸਿਆ ਕਿ ਗੁਰੂ ਘਰ ਵਿੱਚ ਤਾਂ ਹਰ ਉਹ ਵਸਤੂ ਹੈ ਜੋ ਰਾਜਿਆ ਕੋਲ ਹੁੰਦੀ ਬਲਕਿ ਬਹੁਤ ਸਾਰੀ ਅਚਰਜ ਭਰੀਆਂ ਚੀਜਾ ਵੀ ਹਨ ਜੋ ਉਥੇ ਦੀ ਸ਼ਾਨ ਹੈ. ਵਜੀਰ ਨੇ ਰਾਜਾ ਨੂੰ ਸਮਝਾਇਆ ਕਿ ਗੁਰੂ ਘਰ ਤੋਂ ਅਸੀਸ ਲੈਣਾ ਚਾਹੀਦੀ ਹੈ.
ਰਾਜਾ ਭੀਮ ਚੰਦ ਨੇ ਵਿਚਾਰ ਕੀਤਾ ਕਿ ਉਹ ਗੁਰੂ ਸਾਹਿਬ ਜੀ ਨੂੰ ਜਾ ਕੇ ਮਿਲੇਗਾ. ਗੁਰੂ ਸਾਹਿਬ ਜੀ ਵੱਲੋ ਪੂਰਾ ਮਾਨ ਸਤਕਾਰ ਮਿਲਣ ਦੇ ਵਿਸ਼ਵਾਸ ਨਾਲ ਉਹ ਅਨੰਦਪੁਰ ਪਹੁੰਚਿਆ. ਪਰ ਗੁਰੂ ਘਰ ਦੀ ਸ਼ਾਨ ਵੇਖ ਕੇ ਉਹ ਜਰ ਨ ਸਕਿਆ. ਉਸ ਨੂੰ ਆਪਦੇ ਦਰਬਾਰ ਦੀ ਸ਼ਾਨ ਫਿਕੀ ਲੱਗਣ ਲੱਗੀ. ਉਸ ਦਾ ਵਿਚਾਰ ਸੀ ਕਿ ਅਨੰਦਪੁਰ ਉਸ ਦੀ ਰਿਯਾਸਤ ਅੰਦਰ ਹੈ. ਇਸ ਮੁਤਾਬਕ ਗੁਰੂ ਜੀ ਵੀ ਉਸ ਦੀ ਪਰਜਾ ਅੰਦਰ ਹੈ. ਉਹਨਾਂ ਦੀ ਸੰਪਤੀ ਉਤੇ ਉਸ ਦਾ ਪੂਰਾ ਹਕ ਹੈ.
ਉਸ ਨੇ ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਮੌਜੂਦ ਦੁਰਲਭ ਵਸਤੂਆਂ ਨੂੰ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ. ਉਸ ਨੇ ਕਿਹਾ ਕਿ ਮੇਰੇ ਪੁੱਤਰ ਦਾ ਵਿਆਹ ਹੈ ਮੈਨੂੰ ਪ੍ਰਸ਼ਾਦੀ ਹਾਥੀ ਅਤੇ ਪੰਜ ਕਲਾ ਸ਼ਸਤਰ ਅਤੇ ਚਾਂਦਨੀ ਦੇ ਦਿਉ. ਗੁਰੂ ਸਾਹਿਬ ਜੀ ਉਸ ਦੀ ਦਿਲ ਦੀ ਅਵਸਥਾ ਨੂੰ ਜਾਣਦੇ ਸੀ ਇਸ ਲਈ ਗੁਰੂ ਸਾਹਿਬ ਜੀ ਨੇ ਸਪਸ਼ਟ ਮਨਾ ਕਰ ਦਿੱਤਾ. ਗੁਰੂ ਸਾਹਿਬ ਜੀ ਨੇ ਕਿਹਾ ਇਹ ਸੰਗਤ ਦੀ ਗੁਰੂ ਘਰ ਲਈ ਭੇਟਾ ਹੈ ਇਸ ਨੂੰ ਕੋਈ ਨਿਜੀ ਤੌਰ ਤੇ ਨਹੀਂ ਵਰਤ ਸਕਦਾ.
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਦੀ ਜਮੀਨ ਵੀ ਆਪ ਮੁਲ ਲਈ ਹੋਈ ਸੀ, ਪਰ ਰਾਜਾ ਭੀਮ ਚੰਦ ਉਸ ਤੇ ਵੀ ਆਪਣੀ ਹਕ ਸਮਝਦਾ ਸੀ. ਹੌਲੀ ਹੌਲੀ ਰਾਜਾ ਭੀਮ ਚੰਦ ਨੇ ਇਨ੍ਹਾਂ ਗੱਲਾਂ ਨੂੰ ਹੀ ਲੜਾਈ ਦਾ ਅਧਾਰ ਬਣਾਇਆ. ਉਹ ਇਹ ਗੱਲ ਭੁੱਲ ਗਿਆ ਕਿ ਉਸ ਦੇ ਦਾਦੇ ਨੂੰ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਹੀ ਗਵਾਲੀਅਰ ਦੇ ਕਿਲ੍ਹੇ ਤੋਂ ਮੁਕਤ ਕਰਾਈਆ ਸੀ, ਜੇ ਗੁਰੂ ਸਾਹਿਬ ਜੀ ਇਹ ਕਿਰਪਾ ਨਾ ਕਰਦੇ ਤਾਂ ਉਹ ਕਦੀ ਰਾਜਾ ਨਹੀਂ ਬਨ ਸਕਦਾ ਸੀ.
|