ਪਟਨਾ ਸ਼ਹਿਰ ਵਿੱਚ ਇਕ ਜਗਤਾ ਨਾਮ ਦਾ ਵਪਾਰੀ ਰਹਿੰਦਾ ਸੀ. ਜਗਤਾ ਦੇ ਕੋਲ ਬਹੁਤ ਮਾਇਆ ਸੀ ਪਰ ਘਾਟ ਸੀ ਤਾਂ ਇੱਕ ਪੁੱਤਰ ਦੀ ਸੀ ਉਸ ਨੇ ਪੁੱਤਰ ਪਾਉਣ ਲਈ ਕਈ ਫਕੀਰਾ ਪੀਰਾ ਅੱਗੇ ਬੇਨਤੀ ਕੀਤੀ ਪਰ ਪੁੱਤਰ ਦੀ ਦਾਤ ਪ੍ਰਾਪਤ ਨਹੀਂ ਹੋਈ.
ਜਦੋ ਗੁਰ ਤੇਗ ਬਹਾਦਰ ਸਾਹਿਬ ਜੀ ਪਟਨਾ ਸਾਹਿਬ ਪੁੱਜੇ ਜਗਤਾ ਵੀ ਗੁਰੂ ਸਾਹਿਬ ਜੀ ਉਸ ਦੀ ਮਹਿਮਾ ਸੁਣ ਕੇ ਉਹਨਾਂ ਦੇ ਦਰਸ਼ਨਾ ਲਈ ਪੁੱਜ ਗਿਆ. ਉਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸੰਗਤ ਵਿੱਚ ਆ ਕੇ ਨਿਹਾਲ ਹੋ ਗਿਆ. ਨਿੱਤ ਹੀ ਸੰਗਤ ਵਿੱਚ ਆਉਣ ਲਗਿਆ.
ਇੱਕ ਦਿਨ ਜਦ ਸਾਰੀ ਸੰਗਤ ਕੀਰਤਨ ਦੀ ਸਮਾਪਤੀ ਦੇ ਬਾਅਦ ਲੰਗਰ ਛਕਣ ਚਲੀ ਗਈ, ਪਰ ਜਗਤਾ ਗੁਰੂ ਸਾਹਿਬ ਜੀ ਦੇ ਚਰਣਾਂ ਵਿੱਚ ਇਹ ਸੋਚ ਕੇ ਬੈਠਾ ਰਿਹਾ ਕਿ ਅੰਤਰਜਾਮੀ ਗੁਰੂ ਸਾਹਿਬ ਮੇਰੀ ਇੱਛਾ ਜਰੂਰ ਪੂਰੀ ਕਰਣਗੇ. ਗੁਰੂ ਸਾਹਿਬ ਜੀ ਉਸ ਦੇ ਮਨ ਦੀ ਅਵਸਥਾ ਨੂੰ ਜਾਣਦੇ ਸੀ ਇਸ ਲਈ ਉਹਨਾਂ ਨੇ ਜਗਤਾ ਜੀ ਨੂੰ ਆਪਣੇ ਕੋਲ ਬੁਲਾਈਆ ਅਤੇ ਕਿਹਾ ਇਹ ਤਿੰਨ ਸੇਬ ਹਨ ਇਹਨਾਂ ਨੂੰ ਲੈ ਜਾਉ ਇਹ ਗੁਰੂ ਘਰ ਦਾ ਪਰਸ਼ਾਦ ਹੈ.
ਜਗਤਾ ਜੀ ਗੁਰੂ ਸਾਹਿਬ ਜੀ ਦੇ ਇਸ਼ਾਰੇ ਨੂੰ ਸਮਝ ਗਏ ਉਹਨਾਂ ਨੇ ਪੁੱਤਰ ਦੀ ਆਸ ਵਿੱਚ ਤਿੰਨ ਵਿਆਹ ਕੀਤੇ ਹੋਏ ਸੀ ਉਹ ਘਰ ਗਏ ਅਤੇ ਆਪਣੀ ਪਤਨੀਆਂ ਨੂੰ ਸੇਬ ਦੇ ਦਿੱਤੇ ਖਾਉਣ ਲਈ ਕੁੱਝ ਸਮੇਂ ਬਾਅਦ ਉਹਨਾਂ ਦੇ ਘਰ ਤਿੰਨ ਪੁੱਤਰ ਹੋਏ ਉਹ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਬਹੁਤ ਖੁਸ਼ ਹੋਏ ਅਤੇ ਸਦਾ ਲਈ ਗੁਰੂ ਘਰ ਦੇ ਸੇਵਕ ਬਣ ਗਏ.
|