ਮੁੱਖ ਸਫ਼ਾ > ਧਰਮ ਦਰਸ਼ਨ > ਸਿੱਖ-ਮਤ > ਦਸ ਗੁਰੂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸਤਿਗੁਰ ਦਇਆ ਕਰੇ ਸੁਖਦਾਤਾ
ਸਤਮੀਤ ਕੌਰ
ਛੇਵੇਂ ਪਾਤਿਸ਼ਾਹ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਹਿਬ ਜੀ ਦਾ ਮਨ ਬਹੁਤ ਕੋਮਲ ਸੀ. ਆਪ ਜੀ ਦਾ ਨਿੱਤ ਦਾ ਨਿਅਮ ਸੀ ਜਦੋਂ ਆਪ ਜੀ ਲੰਗਰ ਛਕਣ ਬੈਠਦੇ ਤਾਂ ਆਪਣੀ ਥਾਲ ਵਿਚੋ ਹੀ ਕੁਝ ਬੁਰਕੀਆਂ ਪੰਛੀਆਂ ਨੂੰ ਪਹਿਲਾਂ ਖਾਉਣ ਲਈ ਪਾਉਂਦੇ.

ਪੰਛੀ ਵੀ ਗੁਰੂ ਸਾਹਿਬ ਜੀ ਦੇ ਪ੍ਰੇਮ ਦੇ ਆਦਿ ਹੋ ਕਿ ਨਿੱਤ ਬਗੈਰ ਡਰੇ ਗੁਰੂ ਸਾਹਿਬ ਜੀ ਦੇ ਨੇੜੇ ਜਾ ਕੇ ਬੈਠ ਜਾਂਦੇ ਤੇ ਗੁਰੂ ਸਾਹਿਬ ਜੀ ਦੁਆਰਾ ਦਿੱਤਾ ਹੋਇਆ ਚੋਗਾ ਜਰੂਰ ਚੁਗਦੇ. ਕਈ ਵਾਰ ਤਾਂ ਇੰਨ੍ਹੇ ਜਿਆਦਾ ਪੰਛੀ ਆ ਜਾਂਦੇ ਕਿ ਉਹਨਾਂ ਨੂੰ ਸੰਭਾਲਨਾ ਮੁਸ਼ਕਿਲ ਹੋ ਜਾਂਦਾ.

ਇੱਕ ਵਾਰ ਗੁਰੂ ਸਾਹਿਬ ਜੀ ਪਰਸ਼ਾਦਾ ਛਕ ਰਹੇ ਸੀ, ਪੰਛੀ ਵੀ ਰੋਜ ਦੀ ਤਰ੍ਹਾਂ ਗੁਰੂ ਸਾਹਿਬ ਜੀ ਕੋਲ ਆ ਪੁੱਜੇ. ਉਹਨਾਂ ਪੰਛੀਆਂ ਵਿਚੋ ਇਕ ਕਾਂ ਗੁਰੂ ਸਾਹਿਬ ਜੀ ਦੇ ਬਹੁਤ ਨਜਦੀਕ ਆ ਗਿਆ. ਦਇਆ ਦੇ ਸਾਗਰ ਗੁਰੂ ਸਾਹਿਬ ਜੀ ਉਸ ਕਾਂ ਨੂੰ ਹਟਾ ਵੀ ਨਹੀਂ ਰਹੇ ਸਨ. ਲਾਂਗਰੀ ਸੇਵਾਦਾਰ ਹੀ ਉਸ ਕਾਂ ਨੂੰ ਹਟਾਉਂਦਾ.

ਪਰ ਕਾਂ ਵਾਰ ਵਾਰ ਨਜਦੀਕ ਆ ਜਾਂਦਾ. ਜਦੋ ਲਾਂਗਰੀ ਨੇ ਵੇਖਿਆ ਕਿ ਇਹ ਕਾਂ ਗੁਰੂ ਸਾਹਿਬ ਜੀ ਵਾਰ ਵਾਰ ਗੁਰੂ ਸਾਹਿਬ ਜੀ ਦੇ ਨਜਦੀਕ ਆ ਕੇ ਉਹਨਾਂ ਨੂੰ ਤੰਗ ਕਰ ਰਿਹਾ ਹੈ ਉਸ ਨੇ ਗੁਲੇਲ ਨਾਲ ਕਾਂ ਨੂੰ ਢੀਮ ਮਾਰ ਦਿੱਤੀ. ਜਖਮੀ ਹੋਇਆ ਕਾਂ ਕੁੱਝ ਸਮੇਂ ਬਾਅਦ ਫਿਰ ਗੁਰੂ ਸਾਹਿਬ ਜੀ ਕੋਲ ਆ ਕੇ ਬੈਠ ਗਿਆ ਮਿਹਰਵਾਨ ਸਾਹਿਬ ਜੀ ਦੀ ਨਜਰ ਉਸ ਕਾਂ ਤੇ ਪਈ ਤੇ ਉਹਨਾਂ ਨੇ ਪੁੱਛਿਆ ਕਿ ਇਹ ਕਾਂ ਜਖਮੀ ਕਿਵੇਂ ਹੋ ਗਿਆ?

ਸੇਵਾਦਾਰਾਂ ਨੇ ਦੱਸਿਆ ਕਿ ਇਸ ਕਾਂ ਨੂੰ ਲਾਂਗਰੀ ਦੀ ਢੀਮ ਤੋਂ ਜਖਮ ਹੋ ਗਿਆ. ਗੁਰੂ ਸਾਹਿਬ ਜੀ ਲਾਂਗਰੀ ਤੇ ਬਹੁਤ ਨਰਾਜ ਹੋਏ ਅਤੇ ਉਸ ਕਾਂ ਦਾ ਇਲਾਜ ਕੀਤੀ ਉਸ ਨੂੰ ਆਪਣੇ ਹੱਥ ਨਾਲ ਚੋਗਾ ਪਾਇਆ.
ਹੋਰ ਵੀ
ਬਾਲਾ ਪ੍ਰੀਤਮ
ਹਿੰਦ ਦੀ ਚਾਦਰ' ਗੁਰੂ ਤੇਗ ਬਹਾਦਰ ਜੀ
ਗੁਰੂ ਨਾਨਕ ਕੀ ਵਡਿਆਈ
ਮਿਹਰਾਂ ਦੇ ਸਾਈਂ
ਬਾਬਾ ਬੁੱਢਣ ਸ਼ਾਹ ਜੀ
ਧਨ ਗੁਰੂ ਅੰਗਦ ਦੇਵ ਜੀ