ਮੁੱਖ ਸਫ਼ਾ > ਧਰਮ ਦਰਸ਼ਨ > ਸਿੱਖ-ਮਤ > ਦਸ ਗੁਰੂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਬਾਲਾ ਪ੍ਰੀਤਮ
ਸਤਮੀਤ ਕੌਰ
ਪਟਨਾ ਸ਼ਹਿਰ ਵਿੱਚ ਇੱਕ ਪੰਡਿਤ ਰਹਿੰਦੇ ਸਨ. ਉਹਨਾਂ ਦਾ ਨਾਮ ਸੀ ਸ਼ਿਵ ਚੰਦ ਉਹ ਰਾਤ ਦਿਨ ਪ੍ਰਭੂ ਦੀ ਅਰਾਧਨਾ ਵਿੱਚ ਲੱਗੇ ਰਹਿੰਦੇ ਉਹਨਾਂ ਦੇ ਮਨ ਵਿੱਚ ਇਕੋ ਹੀ ਇੱਛਾ ਸੀ ਕਿ ਇੱਕ ਵਾਰ ਓਹ ਆਪਣੇ ਠਾਕੁਰ ਦੇ ਦਰਸ਼ਨ ਕਰ ਲੈਣ. ਉਹ ਹਰ ਦਿਨ ਗੰਗਾ ਦੇ ਕੰਡੇ ਤੇ ਬੈਠ ਕੇ ਸੁਰਤੀ ਰੱਬ ਨਾਲ ਜੋੜ ਲੈਂਦੇ.

ਇੱਕ ਦਿਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਾਥੀਆਂ ਨਾਲ ਗੰਗਾ ਦੇ ਕਿਨਾਰੇ ਤੇ ਪੁੱਜ ਗਏ. ਪੰਡਿਤ ਜੀ ਪਰਮਾਤਮਾ ਅੱਗੇ ਅੰਤਰ ਧਿਆਨ ਹੋ ਕੇ ਦਰਸ਼ਨ ਦੇਣ ਦੀ ਬੇਨਤੀ ਕਰ ਰਹੇ ਸੀ. ਗੁਰੂ ਸਾਹਿਬ ਜੀ ਨੇ ਪੰਡਿਤ ਜੀ ਨੂੰ ਵੇਖਿਆ ਉਹ ਹੋਲੀ ਹੋਲੀ ਪੰਡਿਤ ਜੀ ਕੋਲ ਗਏ ਅਤੇ ਪੰਡਿਤ ਜੀ ਦੇ ਕੰਨਾਂ ਵਿੱਚ ਹੋਲੀ ਜਿਹੀ ਕਿਹਾ ਪੰਡਿਤ ਜੀ ਝਾਤ.

ਪੰਡਿਤ ਜੀ ਇੰਨ੍ਹੀ ਮੀਠੀ ਅਵਾਜ ਸੁਣ ਦੇ ਹੀ ਨਿਹਾਲ ਹੋ ਗਏ ਉਹਨਾਂ ਨੇ ਮੁੜ ਕੇ ਜਦ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਤਾਂ ਗੁਰੂ ਸਾਹਿਬ ਜੀ ਦੇ ਚਰਣਾਂ ਨੂੰ ਫੜ ਲਿਆ ਅਤੇ ਕਿਹਾ ਆਪ ਜੀ ਤਾਂ ਮੇਰੇ ਬਾਲਾ ਪ੍ਰੀਤਮ ਹੋ. ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਬਹੁਤ ਪਿਆਰ ਦਿੱਤਾ ਅਤੇ ਜਦ ਗੁਰੂ ਸਾਹਿਬ ਜੀ ਪਟਨਾ ਸਾਹਿਬ ਵਿੱਚ ਰਹੇ ਪੰਡਿਤ ਜੀ ਨੂੰ ਰੋਜ ਦਰਸ਼ਨ ਦੇ ਕੇ ਨਿਹਾਲ ਕਰਦੇ ਰਹੇ.
ਹੋਰ ਵੀ
ਹਿੰਦ ਦੀ ਚਾਦਰ' ਗੁਰੂ ਤੇਗ ਬਹਾਦਰ ਜੀ
ਗੁਰੂ ਨਾਨਕ ਕੀ ਵਡਿਆਈ
ਮਿਹਰਾਂ ਦੇ ਸਾਈਂ
ਬਾਬਾ ਬੁੱਢਣ ਸ਼ਾਹ ਜੀ
ਧਨ ਗੁਰੂ ਅੰਗਦ ਦੇਵ ਜੀ
ਖਰਾ ਸੌਦਾ