ਮੁੱਖ ਸਫ਼ਾ > ਧਰਮ ਦਰਸ਼ਨ > ਸਿੱਖ-ਮਤ > ਦਸ ਗੁਰੂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਗੁਰੂ ਨਾਨਕ ਕੀ ਵਡਿਆਈ
ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜਦ ਸ਼ਰੀਰੀਕ ਉਮਰ ਛੇ ਸਾਲਾਂ ਦੀ ਹੋਈ ਉਹਨਾਂ ਦੇ ਪਿਤਾ ਮਹਿਤਾ ਕਲਿਆਣ ਦਾਸ ਜੀ ਨੇ ਉਹਨਾਂ ਨੂੰ ਪਾਂਧੇ ਦੇ ਕੋਲ ਪੜ੍ਹਨ ਭੇਜਿਆ. ਧਨ ਗੁਰੂ ਨਾਨਕ ਸਾਹਿਬ ਜੀ ਨੂੰ ਕਿਸੀ ਪਾਂਧੇ ਦੇ ਗਿਆਨ ਦੀ ਲੋੜ ਨਹੀਂ ਸੀ, ਪਰ ਫਿਰ ਵੀ ਪਾਂਧੇ ਦੇ ਕੋਲ ਨਿੱਤ ਜਾਉਣ ਲੱਗੇ.

ਪਾਂਧਾ ਕਈ ਭਾਸ਼ਾ ਦਾ ਜਾਣੂ ਸੀ. ਗੁਰੂ ਸਾਹਿਬ ਜੀ ਬਹੁਤ ਹੀ ਛੇਤੀ ਉਹ ਸਭ ਕੁੱਝ ਜਾਣ ਗਏ ਸਨ ਜੋ ਪਾਂਧੇ ਨੂੰ ਆਉਂਦਾ ਸੀ. ਇੱਕ ਦਿਨ ਪਾਂਧੇ ਨੇ ਵੇਖਿਆ ਕਿ ਗੁਰੂ ਸਾਹਿਬ ਜੀ ਆਪਣੀ ਪੱਟੀ ਵਿੱਚ ਕੁੱਝ ਲਿਖ ਰਹੇ ਹਨ ਬਹੁਤ ਦੇਰ ਤੱਕ ਪਾਂਧਾ ਵੇਖਦਾ ਰਿਹਾ ਕਿ ਗੁਰੂ ਸਾਹਿਬ ਜੀ ਜੋ ਲਿੱਖਣਗੇ ਉਹ ਆ ਕੇ ਪਾਂਧੇ ਨੂੰ ਦਿਖਾਉਣਗੇ. ਕਾਫੀ ਦੇਰ ਤੱਕ ਜਦ ਗੁਰੂ ਸਾਹਿਬ ਜੀ ਉਹਨਾਂ ਦੇ ਕੋਲ ਨਾ ਆਏ.

ਤਾਂ ਪਾਂਧਾ ਆਪ ਉਠ ਕੇ ਗੁਰੂ ਸਾਹਿਬ ਜੀ ਦੇ ਕੋਲ ਆਇਆ ਅਤੇ ਗੁਰੂ ਸਾਹਿਬ ਜੀ ਨੂੰ ਪੱਟੀ ਦੱਸਣ ਲਈ ਕਿਹਾ ਗੁਰੂ ਸਾਹਿਬ ਜੀ ਨੇ ਜਦੋਂ ਪੱਟੀ ਦੱਸੀ ਤਾਂ ਪਾਂਧਾ ਦੀ ਹੈਰਾਨੀ ਦੀ ਹੱਦ ਨਹੀਂ ਰਹੀ. ਗੁਰੂ ਸਾਹਿਬ ਜੀ ਨੇ ਗੁਰਮੁਖੀ ਪੂਰੇ ਪੈਤੀ ਅੱਖਰ ਲਿਖੇ ਹੋਏ ਸਨ ਅਤੇ ਹਰ ਅੱਖਰ ਦੇ ਨਾਲ ਗੁਰੂ ਸਾਹਿਬ ਜੀ ਨੇ ਸਿੱਖਿਆ ਲਿਖੀ ਹੋਈ ਸੀ ਸਾਨੂੰ ਰੱਬ ਦਾ ਨਾਮ ਜਪਨਾ ਚਾਹੀਦਾ ਹੈ.

ਪਾਂਧਾ ਹੈਰਾਨ ਸੀ ਕਿ ਜੋ ਅੱਜ ਤੱਕ ਉਸ ਨੇ ਗੁਰੂ ਸਾਹਿਬ ਜੀ ਨੂੰ ਸਿਖਾਈਆ ਹੀ ਨਹੀਂ ਉਹ ਗੁਰੂ ਸਾਹਿਬ ਜੀ ਨੇ ਕਿਵੇਂ ਸਿੱਖ ਲਈ? ਪਾਂਧੇ ਗੁਰੂ ਸਾਹਿਬ ਜੀ ਨੂੰ ਕਿਹਾ ਕਿ ਤੁਹਾਡੀ ਗੱਲ ਤਾਂ ਠੀਕ ਹੈ ਕਿ ਰੱਬ ਦਾ ਨਾਮ ਜਪਨਾ ਬਹੁਤ ਜਰੂਰੀ ਹੈ ਪਰ ਦੁਨੀਆ ਵਿੱਚ ਰਹਿਣ ਲਈ ਇਥੇ ਦੀ ਪੜ੍ਹਾਈ ਵੀ ਜਰੂਰੀ ਹੈ. ਗੁਰੂ ਸਾਹਿਬ ਜੀ ਨੇ ਕਿਹਾ ਤੁਹਾਡੀ ਪੜ੍ਹਾਈ ਤੇ ਹੈ ਹੀ ਜਰੂਰੀ ਪਰ ਸਬ ਤੋਂ ਜਿਆਦਾ ਰੱਬ ਦੀ ਬੰਦਗੀ ਜਰੂਰੀ ਹੈ ਕਿਉਂਕਿ ਨਾਲ ਤਾਂ ਸਾਡੇ ਸਦਾ ਰੱਬ ਦਾ ਨਾਮ ਹੀ ਰਹੇਗਾ. ਗੁਰੂ ਸਾਹਿਬ ਜੀ ਦੀ ਗੱਲ ਸੁਣ ਕੇ ਪਾਂਧਾ ਕੁੱਛ ਨਾ ਬੋਲ ਪਿਆ.
ਹੋਰ ਵੀ
ਮਿਹਰਾਂ ਦੇ ਸਾਈਂ
ਬਾਬਾ ਬੁੱਢਣ ਸ਼ਾਹ ਜੀ
ਧਨ ਗੁਰੂ ਅੰਗਦ ਦੇਵ ਜੀ
ਖਰਾ ਸੌਦਾ
ਪ੍ਰਕਾਸ਼ ਪੁਰਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ
ਨਵਾਬ ਤੇ ਕਾਜੀ ਦੀ ਨਮਾਜ਼