ਸਿੱਖ-ਮਤ ਦੇ ਬਾਰੇ | ਦਸ ਗੁਰੂ | ਪੰਜ ਕਕਾਰ | ਨਾਨਕਵਾਣੀ | ਤਿਉਹਾਰ | ਤੀਰਥ ਖੇਤਰ
ਮੁੱਖਪੰਨਾ » ਧਰਮ ਦਰਸ਼ਨ » ਸਿੱਖ-ਮਤ » ਨਾਨਕਵਾਣੀ » ਆਖਾ ਜੀਵਾ ਵਿਸਰੈ ਮਰਿ ਜਾਉ
Feedback Print Bookmark and Share
 
ਆਖਾ ਜੀਵਾ ਵਿਸਰੈ ਮਰਿ ਜਾਉ। ਆਖਣਿ ਅਉਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ। ਉਤੁ ਭੂਖੈ ਖਾਇ ਚਲੀਅਹਿ ਦੂਖ। ਸੋ ਕਿਉ ਵਿਸਰੈ ਮੇਰੀ ਮਾਇ। ਸਾਚਾ ਸਾਹਿਬੁ ਸਾਚੈ ਨਾਇ। ਰਹਾਉ। ਸਾਚੇ ਨਾਮ ਕੀ ਤਿਲੁ ਵਡਿਆਈ। ਆਖਿ ਥਕੇ ਕੀਮਤਿ ਨਹੀ ਪਾਈ। ਜੇ ਸਭਿ ਮਿਲਿ ਕੈ ਆਖਣ ਪਾਹਿ। ਵਡਾ ਨ ਹੋਵੈ ਘਾਟਿ ਨ ਜਾਇ। ਨਾ ਓਹੁ ਮਰੈ ਨ ਹੋਵੈ ਸੋਗੁ ਦੇਦਾ ਰਹੈ ਨ ਚੂਕੈ ਭੋਗੁ ਗੁਣੁ ਏਹੋ ਹੋਰੁ ਨਾਹੀ ਕੋਇ। ਨਾ ਕੋ ਹੋਆ ਨਾ ਕੋ ਹੋਇ। ਜੇਵਡੁ ਆਪਿ ਤੇਵਡ ਤੇਰੀ ਦਾਤਿ ਜਿਨਿ ਦਿਨੁ ਕਰਿ ਕੈ ਕੀਤੀ ਰਾਤਿ ਖਸਮੁ ਵਿਸਾਰਹਿ ਤੇ ਕਮਜਾਤਿ। ਨਾਨਕ ਨਾਵੈ ਬਾਝੁ ਸਨਾਤਿ

ਅਰਥ: ਤੇਰਾ ਨਾਮ ਉਚਾਰਨ ਕਰਨ ਨਾਲ ਮੈਂ ਜੀਉਂਦਾ ਹਾਂ, ਇਸ ਨੂੰ ਭੁੱਲ ਕੇ ਮੈਂ ਮਰ ਜਾਂਦਾ ਹਾਂ। ਸੱਚੇ ਨਾਮ ਦਾ ਉਚਾਰਨ ਕਰਨਾ ਮੁਸ਼ਕਿਲ ਹੈ। ਜੇ ਇਨਸਾਨ ਨੂੰ ਸੱਚੇ ਨਾਮ ਦੀ ਭੁੱਖ ਲੱਗ ਜਾਵੇ। ਉਹ ਭੁੱਖ ਉਸ ਦੇ ਦੁੱਖਾਂ ਨੂੰ ਖਾ ਜਾਂਦੀ ਹੈ। ਉਹ ਕਿਸ ਤਰ੍ਹਾਂ ਭੁਲਾਇਆ ਜਾ ਸਕਦਾ ਹੈ, ਹੇ ਮੇਰੀ ਮਾਤਾ। ਸੱਚਾਂ ਹੈ ਸੁਆਮੀ ਅਤੇ ਸੱਚਾ ਉਸ ਦਾ ਨਾਮ ਹੈ। ਠਹਿਰਾਉ। ਇਨਸਾਨ ਸੱਚੇ ਨਾਮ ਦੀ ਵਡਿਆਈ ਕਰਦੇ ਹੋਏ। ਥੱਕ ਗਏ ਹਨ, ਪਰ ਇਸ ਦੀ ਮੁੱਲ ਨਹੀਂ ਪਾ ਸਕੇ। ਜੇ ਸਾਰੇ ਇਨਸਾਨ ਮਿਲ ਕੇ ਤੇਰੀ ਸਿਫਤ ਕਰਨ ਲੱਗ ਜਾਣ। ਤੂੰ ਨਾ ਹੀ ਹੋਰ ਵਿਸ਼ਾਲ ਹੋਵੇਗਾ ਨਾ ਘਟੇਗਾ। ਉਹ ਸਾਹਿਬ ਮਰਦਾ ਨਹੀਂ ਤੇ ਨਾਂ ਹੀ ਕੋਈ ਵਿਰਲਾਪ ਹੁੰਦਾ ਹੈ। ਉਹ ਦਿੰਦਾ ਜਾਂਦਾ ਹੈ, ਉਸ ਦੇ ਭੰਡਾਰੇ ਕਦੀ ਮੁਕਦੇ ਨਹੀਂ ਹਨ। ਉਸ ਦੀ ਇਹ ਖੂਬੀ ਹੈ ਕਿ ਉਸ ਦੇ ਵਰਗਾ ਹੋਰ ਕੋਈ ਨਹੀਂ ਹੈ। ਨਾਂ ਕੋਈ ਹੋਇਆ ਹੈ ਤੇ ਨਾਂ ਹੀ ਕੋਈ ਹੋਵੇਗਾ। ਜਿੱਡਾ ਵੱਡਾ ਤੂੰ ਹੈ ਉਡੀਆ ਵੱਡੀਆਂ ਤੇਰੀਆਂ ਦਾਤਾਂ ਹਨ। (ਤੇਰੀ ਹੀ ਵਿਅਕਤੀ ਹੈ) ਜੋ ਦਿਨ ਬਣਾਉਂਦੀ ਹੈ ਅਤੇ ਰਾਤ ਨੂੰ ਵੀ ਬਣਾਉਂਦੀ ਹੈ। ਅਧਮ ਹਨ ਉਹ ਜਿਹੜੇ ਆਪਣੇ ਸੁਆਮੀ ਨੂੰ ਭੁੱਲ ਜਾਂਦੇ ਹਨ। ਹੇ ਨਾਨਕ, ਰੱਬ ਦੇ ਨਾਮ ਦੇ ਬਗੈਰ ਇਨਸਾਨ ਛੇਕੇ ਹੋਏ ਨੀਚ ਹਨ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਆਖਾ ਜੀਵਾ ਵਿਸਰੈ ਮਰਿ ਜਾਉ