ਸ਼ਬਦ- ਖਤਿਅਹੁ ਜੰਮੇ ਖਤੇ ਕਰਨਿ ਤ ਖਤਿਆ ਵਿਚਿ ਪਾਹਿ।। ਧੋਤੇ ਮੂਲਿ ਨ ਉਤਰਹਿ ਜੇ ਸਉ ਧੋਵਣ ਪਾਹਿ।। ਨਾਨਕ ਬਖਸ਼ੇ ਬਖਸ਼ੀਅਹਿ ਨਾਹਿ ਤ ਪਾਹੀ ਪਾਹਿ।।
ਅਰਥ- ਪਾਪਾਂ ਤੋਂ ਪੈਦਾ ਹੋ ਤੇ ਪਾਪ ਕਮਾਉਣ ਦੁਆਰਾ ਬੰਦਾ ਹਮੇਸ਼ਾ ਪਾਪਾਂ ਵਿੱਚ ਪੈਂਦਾ ਹੈ। ਧੋਣ ਦੁਆਰਾ, ਪਾਪ ਕਦਾਚਿੱਤ ਦੂਰ ਨਹੀਂ ਹੁੰਦੇ, ਭਾਵੇਂ ਸੈਕੜੇ ਧੋਆਂ ਪਾਈਆਂ ਜਾਣ। ਨਾਨਕ, ਜੇ ਸਾਹਿਬ ਮੁਆਫੀ ਦੇਵੇ, ਤਾਂ ਪ੍ਰਾਣੀ ਬਖਸ਼ੇ ਜਾਂਦੇ ਹਨ, ਨਹੀਂ ਤਾਂ ਉਹਨਾਂ ਨੂੰ ਸਜਾ ਮਿਲਦੀ ਹੈ।
|