ਸਲੋਕ ਮ: 1 ਤੁਮੀ ਤੁਮਾ ਵਿਸੁ ਅਕੁ ਧਤੂਰਾ ਨਿਮੁ ਫਲੁ।। ਮਨਿ ਮੁਖਿ ਵਸਹਿ ਤਿਸੁ ਜਿਸੁ ਤੂੰ ਚਿਤਿ ਨ ਆਵਹੀ।। ਨਾਨਕ ਕਹੀਐ ਕਿਸੁ ਹੰਢਨਿ ਕਰਮਾ ਬਾਹਰੇ।।
ਅਰਥ- ਤੁੰਬੀ ਜੰਗਲੀ ਕੱਦੂ, ਅੱਕ, ਧਤੂਰੇ ਅਤੇ ਨਿੰਮ ਦੀ ਨਮੋਲੀ ਦੀ ਕੁੜੱਤਣ, ਉਸ ਦੇ ਚਿੱਤ ਤੇ ਮੂੰਹ ਵਿੱਚ ਰਹਿੰਦੀ ਹੈ, ਜਿਸ ਨੂੰ ਤੂੰ (ਵਾਹਿਗੁਰੂ) ਯਾਦ ਨਹੀਂ ਆਉਂਦਾ, ਹੇ ਮੇਰੇ ਸੁਆਮੀ। ਨਾਨਕ ਮੈਂ ਕਿਸ ਨੂੰ ਆਖਾਂ ਕਿ ਚੰਗੇ ਕਰਮਾਂ ਦੇ ਬਗੈਰ ਉਹ ਮਲੀਆਮੇਟ ਹੋ ਜਾਂਦੇ ਹਨ।
|