ਮੁੱਖ ਸਫ਼ਾ > ਧਰਮ ਦਰਸ਼ਨ > ਸਿੱਖ-ਮਤ > ਨਾਨਕਵਾਣੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸਿਰੀਰਾਗੁ ਮਹਲਾ 1
ਸਤਮੀਤ ਕੌਰ
ਸ਼ਬਦ- ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹ।। ਮਿਲਿ ਕੈ ਕਰਹ ਕਹਾਣੀਆ ਸੰਮ੍ਰਥ ਕੰਤ ਕੀਆਹ।। ਸਾਚੇ ਸਾਹਿਬ ਸਭਿ ਗੁਣ ਅਉਗਣ ਸਭਿ ਅਸਾਹ।। ਕਰਤਾ ਸਭੁ ਕੋ ਤੇਰੈ ਜੋਰਿ।। ਏਕੁ ਸਬਦੁ ਬੀਚਾਰੀਐ ਜਾ ਤੂ ਤਾ ਕਿਆ ਹੋਰਿ।। ਰਹਾਉ।। ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣੀ।। ਸਹਜਿ ਸੰਤੋਖਿ ਸੀਗਾਰੀਆ ਮਿਠਾ ਬੋਲਣੀ।। ਪਿਰ ਰੀਸਾਲੂ ਤਾ ਮਿਲੈ ਜਾ ਗੁਰ ਦਾ ਸਬਦੁ ਸੁਣੀ।। ਕੇਤੀਆ ਤੇਰੀਆ ਕੁਦਰਤੀ ਕੇਵਡ ਤੇਰੀ ਦਾਤਿ।। ਕੇਤੇ ਤੇਰੇ ਜੀਅ ਜੰਤ ਸਿਫਤਿ ਕਰਹਿ ਦਿਨੁ ਰਾਤਿ।। ਕੇਤੇ ਤੇਰੇ ਰੂਪ ਰੰਗ ਕੇਤੇ ਜਾਤਿ ਅਜਾਤਿ।। ਸਚੁ ਮਿਲੈ ਸਚੁ ਉਪਜੈ ਸਚ ਮਹਿ ਸਾਚਿ ਸਮਾਇ।। ਸੁਰਤਿ ਹੋਵੈ ਪਤਿ ਊਗਵੈ ਗੁਰਬਚਨੀ ਭਉ ਖਾਇ।। ਨਾਨਕ ਸਚਾ ਪਤਿਸਾਹੁ ਆਪੇ ਲਏ ਮਿਲਾਇ।।

ਅਰਥ- ਆਓ ਮੇਰੀਓ ਭੈਣੋ ਅਤੇ ਸਖੀਓ ਮੈਨੂੰ ਗਲਵਕੜੀ ਪਾਓ। ਆਓ ਮਿਲ ਕੇ ਆਪਾਂ ਆਪਣੇ ਸਮਰਥ ਕੰਤ ਦੀਆਂ ਗੱਲਾਂ ਕਰੀਏ। ਸੱਚੇ ਸਾਹਿਬ ਅੰਦਰ ਸਾਰੇ ਗੁਣ ਹਨ ਅਤੇ ਸਾਰੇ ਅਵਗੁਣ ਸਾਡੇ ਵਿੱਚ। ਹੇ ਮੇਰੇ ਸਾਹਿਬ ਸਭ ਤੇਰੇ ਵਸ ਵਿੱਚ ਹਨ। ਮੈਂ ਇੱਕ ਨਾਮ ਦਾ ਚਿੰਤਨ ਕਰਦਾ ਹਾਂ, ਜਦ ਤੂੰ ਮੇਰਾ ਹੈ ਮੇਰੇ ਸੁਆਮੀ ਮੈਨੂੰ ਹੋਰ ਕੀ ਚਾਹੀਦਾ ਹੈ। ਠਹਿਰਾਉ। ਜਾ ਕੇ ਉਹਨਾਂ ਪਤਨੀਆਂ ਤੋਂ ਪੁਛੋ ਕਿ ਉਹਨਾਂ ਨੇ ਕਿਹੜੀਆਂ ਖੂਬੀਆਂ ਨਾਲ ਆਪਣੇ ਪਤੀ ਨੂੰ ਮਨਾਇਆ ਹੈ। ਸਬਰ ਅਤੇ ਮਿੱਠੇ ਬਚਨ ਦੇ ਸ਼ਿੰਗਾਰ ਨਾਲ (ਉਹਨਾਂ ਪਤਨੀਆਂ ਨੇ ਜਵਾਬ ਦਿੱਤਾ)ਗੁਰਾਂ ਦੇ ਉਪਦੇਸ਼ ਨੂੰ ਸੁਣ ਕੇ ਹੀ ਪ੍ਰੀਤਮ ਮਿਲਦਾ ਹੈ। ਹੇ ਮੇਰੇ ਸਾਹਿਬ ਕਿੰਨੀਆਂ ਤੇਰੀਆਂ ਸ਼ਕਤੀਆਂ ਹਨ ਅਤੇ ਕਿੰਨੀਆਂ ਤੇਰੀਆਂ ਬਖਸ਼ੀਸ਼ਾ। ਕਿੰਨੇ ਤੇਰੇ ਜੀਵ ਜੰਤੂ ਹਨ ਜੋ ਦਿਨ ਰਾਤ ਤੇਰਾ ਜੱਸ ਗਾਉਂਦੇ ਹਨ। ਕਿੰਨੇ ਹਨ ਤੇਰੇ ਰੂਪ, ਰੰਨਗ ਅਤੇ ਅਨੰਤ ਹਨ ਤੇਰੀਆਂ ਜਾਤੀਆਂ। ਸੱਚੇ ਗੁਰੂ ਨੂੰ ਮਿਲ ਕੇ ਸੱਚ ਪੈਦਾ ਹੁੰਦਾ ਅਤੇ ਮਨੁੱਖ ਸੱਚ ਵਿੱਚ ਹੀ ਲੀਨ ਹੋ ਜਾਂਦਾ ਹੈ।
ਹੋਰ ਵੀ
ਰਾਗੁ ਆਸਾ, ਪਾਤਸ਼ਾਹੀ ਪਹਿਲੀ
ਨਾਨਕ ਬਾਣੀ