ਮੁੱਖ ਸਫ਼ਾ > ਧਰਮ ਦਰਸ਼ਨ > ਸਿੱਖ-ਮਤ > ਨਾਨਕਵਾਣੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਰਾਗੁ ਆਸਾ, ਪਾਤਸ਼ਾਹੀ ਪਹਿਲੀ
ਸ਼ਬਦ- ਛਿਅ ਘਰ ਛਿਅ ਗੁਰ ਛਿਅ ਉਪਦੇਸ।। ਗੁਰੁ ਗੁਰੁ ਏਕੋ ਵੇਸ ਅਨੇਕ।। ਬਾਬਾ ਜੈ ਘਰਿ ਕਰਤੇ ਕੀਰਿਤ ਹੋਇ।। ਸੋ ਘਰੁ ਰਾਖੁ ਵਡਾਈ ਤੋਇ।। ਰਹਾਉ।।ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ।। ਸੂਰਜੁ ਏਕੋ ਰੁਤਿ ਅਨੇਕ।।ਨਾਨਕ ਕਰਤੇ ਕੇ ਕੇਤੇ ਵੇਸ।।

ਅਰਥ- ਛੇ ਸ਼ਾਸਤਰ ਹਨ, ਛੇ ਉਹਨਾਂ ਨੂੰ ਪੜ੍ਹਾਉਣ ਵਾਲੇ ਹਨ ਅਤੇ ਉਹਨਾਂ ਦੀਆਂ ਛੇ ਮੱਤ ਹਨ। ਪਰ ਉਹਨਾਂ ਸਾਰਿਆਂ ਗੁਰੂਆਂ ਦਾ ਗੁਰੂ ਕੇਵਲ ਇੱਕ ਸਾਹਿਬ ਹੈ, ਜਿਸ ਦੇ ਅਨੇਕ ਵੇਸ ਹਨ। ਹੇ ਬਾਬਾ, ਜਿਸ ਘਰ ਵਿੱਚ ਉਸ ਅਕਾਲ ਪੁਰੱਖ ਦੀ ਸਿਫਤ, ਕੀਰਤ ਹੁੰਦੀ ਹੈ। ਉਸ ਘਰ ਵਿੱਚ ਤੇਰੀ ਵਡਿਆਈ ਹੈ। ਠਹਿਰਾਉ। ਸਕਿੰਟ, ਮਿੰਟ, ਘੰਟੇ, ਦਿਹਾੜੇ, ਮਹੀਨੇ। ਕਈ ਮੌਸਮ ਇੱਕ ਸੂਰਜ ਤੋਂ ਉਤਪੰਨ ਹੁੰਦੀ ਹੈ. ਇਸ ਤਰ੍ਹਾਂ, ਹੇ ਨਾਨਕ ਉਸ ਸਾਹਿਬ ਤੋਂ ਵੀ ਬਹੁਤ ਸਾਰੇ ਸਰੂਪ ਉਤਪੰਨ ਹੁੰਦੇ ਹਨ।
ਹੋਰ ਵੀ
ਨਾਨਕ ਬਾਣੀ